Sangrur News : ਦਿੜ੍ਹਬਾ ਚ ਸਬਜ਼ੀ ਵੇਚਣ ਵਾਲੇ 2 ਪ੍ਰਵਾਸੀਆਂ ਨਾਲ ਕੁੱਟਮਾਰ , ਸਬਜ਼ੀ ਵਾਲੇ ਟੈਂਪੂ ਦੀ ਵੀ ਕੀਤੀ ਭੰਨਤੋੜ

Sangrur News : ਦਿੜ੍ਹਬਾ 'ਚ ਸਬਜ਼ੀ ਵੇਚਣ ਵਾਲੇ 2 ਪ੍ਰਵਾਸੀਆਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਪ੍ਰਵਾਸੀ ਨਨਕੂ ਨੇ ਦੱਸਿਆ ਕਿ ਪਿੰਡ ਕੈਪਰ ਦੇ ਰਹਿਣ ਵਾਲੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਉਪਰ ਹਮਲਾ ਕਰ ਦਿੱਤਾ ਅਤੇ ਬਿਨ੍ਹਾਂ ਵਜ੍ਹਾ ਸਬਜ਼ੀ ਵਾਲੇ ਟੈਂਪੂ ਦੀ ਵੀ ਬੂਰੀ ਤਰ੍ਹਾਂ ਨਾਲ ਭੰਨਤੋੜ ਕਰ ਦਿੱਤੀ

By  Shanker Badra September 21st 2025 01:23 PM

Sangrur News : ਦਿੜ੍ਹਬਾ 'ਚ ਸਬਜ਼ੀ ਵੇਚਣ ਵਾਲੇ 2 ਪ੍ਰਵਾਸੀਆਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਪ੍ਰਵਾਸੀ ਨਨਕੂ ਨੇ ਦੱਸਿਆ ਕਿ ਪਿੰਡ ਕੈਪਰ ਦੇ ਰਹਿਣ ਵਾਲੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਉਪਰ ਹਮਲਾ ਕਰ ਦਿੱਤਾ ਅਤੇ ਬਿਨ੍ਹਾਂ ਵਜ੍ਹਾ ਸਬਜ਼ੀ ਵਾਲੇ ਟੈਂਪੂ ਦੀ ਵੀ ਬੂਰੀ ਤਰ੍ਹਾਂ ਨਾਲ ਭੰਨਤੋੜ ਕਰ ਦਿੱਤੀ। 

ਦੱਸ ਦਈਏ ਕਿ ਨਨਕੂ ਨਾਮ ਦੇ ਪ੍ਰਵਾਸੀ ਦੇ ਘੱਟ ਸੱਟਾਂ ਲੱਗੀਆਂ ਹਨ ਤੇ ਉਸਦੇ ਦੂਜੇ ਸਾਥੀ ਨੰਦਪਾਲ ਦੇ ਜ਼ਿਆਦਾ ਸੱਟ ਵੱਜੀ ਹੈ, ਇਹ ਦੋਵੇਂ ਨੌਜਵਾਨ ਯੂਪੀ ਦੇ ਰਹਿਣ ਵਾਲੇ ਹਨ ਅਤੇ ਲੰਮੇ ਸਮੇਂ ਤੋਂ ਹੀ ਦਿੜ੍ਹਬਾ 'ਚ ਸਬਜ਼ੀ ਵੇਚਣ ਦਾ ਧੰਦਾ ਕਰਦੇ ਹਨ। ਦੱਸਿਆ ਗਿਆ ਹੈ ਕਿ ਜ਼ਖ਼ਮੀ ਨੰਦਪਾਲ ਨੂੰ ਸੰਗਰੂਰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

 ਉਧਰ ਦਿੜ੍ਹਬਾ ਦੇ ਮੇਨ ਚੌਕ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਭੀੜ 'ਤੇ ਕਾਬੂ ਪਾਇਆ। ਦਿੜ੍ਹਬਾ ਦੇ ਐਸਐਚਓ ਕਮਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਸੀ ਕਿ ਕਿਸੇ ਸਬਜ਼ੀ ਵੇਚਣ ਵਾਲੇ ਦੇ ਟੈਂਪੂ ਦੀ ਭੰਨਤੋੜ ਕੀਤੀ ਹੈ ਅਤੇ ਸੱਟਾਂ ਵੀ ਮਾਰੀਆਂ ਹਨ।

 ਐਸਐਚਓ ਕਮਲਦੀਪ ਸਿੰਘ ਨੇ  ਕਿਹਾ ਕਿ ਮੌਕੇ 'ਤੇ ਪਹੁੰਚ ਕੇ ਭੀੜ 'ਤੇ ਕਾਬੂ ਪਾਇਆ ਗਿਆ। ਜਾਂਚ ਸ਼ੁਰੂ ਕਰ ਦਿੱਤੀ ਹੈ ,ਜਿਸ ਨੇ ਵੀ ਮਹੌਲ ਖਰਾਬ ਕਰਨ ਦੀ ਕੌਸ਼ਿਸ਼ ਕੀਤੀ ,ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। 

Related Post