TarnTaran News : ਤਰਨਤਾਰਨ ਚ ਦੋ ਮਾਸੂਮ ਭੈਣ-ਭਰਾ ਦੀ ਸ਼ੱਕੀ ਹਾਲਾਤਾਂ ਚ ਮੌਤ, ਬੀਤੀ ਰਾਤ ਚਾਪ ਖਾ ਕੇ ਸੁੱਤੇ ਸਨ ਆਰਵ ਤੇ ਦਾਨਿਕਾ

TarnTaran Child Death Case : ਬੱਚਿਆਂ ਦੀ ਮੌਤ ਨਾਲ ਮਾਪੇ ਡੂੰਘੇ ਸਦਮੇ ਵਿੱਚ ਹਨ। ਬੱਚਿਆਂ ਦੀ ਮੌਤ ਬਾਰੇ ਕਾਰਨਾਂ ਬਾਰੇ ਵੀ ਅਜੇ ਤੱਕ ਕੁੱਝ ਸਪੱਸ਼ਟ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਸ਼ਾਮ ਨੂੰ ਚਾਪ ਖਾ ਕੇ ਘਰ ਪਰਤੇ ਸਨ ਅਤੇ ਸੋ ਗਏ ਸਨ।

By  KRISHAN KUMAR SHARMA March 8th 2026 02:40 PM -- Updated: March 8th 2026 09:07 PM

TarnTaran Child Death Case : ਤਰਨਤਾਰਨ 'ਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇਥੇ ਡੀਐਸਪੀ ਵਾਲੀ ਗਲੀ ਵਿੱਚ ਦੋ ਮਾਸੂਮ ਬੱਚਿਆਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਬੱਚਿਆਂ ਦੀ ਮੌਤ ਨਾਲ ਮਾਪੇ ਡੂੰਘੇ ਸਦਮੇ ਵਿੱਚ ਹਨ। ਬੱਚਿਆਂ ਦੀ ਮੌਤ ਬਾਰੇ ਕਾਰਨਾਂ ਬਾਰੇ ਵੀ ਅਜੇ ਤੱਕ ਕੁੱਝ ਸਪੱਸ਼ਟ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਸ਼ਾਮ ਨੂੰ ਚਾਪ ਖਾ ਕੇ ਘਰ ਪਰਤੇ ਸਨ ਅਤੇ ਸੋ ਗਏ ਸਨ।

ਜਾਣਕਾਰੀ ਅਨੁਸਾਰ, ਘਟਨਾ ਡੀਐਸਪੀ ਵਾਲੀ ਗਲੀ ਵਿੱਚ ਵਾਪਰੀ ਹੈ। ਦੋਵੇਂ ਬੱਚਿਆਂ ਦੀ ਪਹਿਚਾਣ 6 ਸਾਲਾਂ ਆਰਵ ਅਤੇ 9 ਸਾਲਾ ਦਾਨੀਕਾ ਵੱਜੋਂ ਹੋਈ ਹੈ। ਦੋਵੇਂ ਬੱਚੇ ਆਪਸ ਵਿੱਚ ਸਕੇ ਭੈਣ-ਭਰਾ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਬੱਚਿਆਂ ਨੇ ਚਾਪ ਖਾਧੀ ਸੀ ਅਤੇ ਰਾਤ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਸਵੇਰੇ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਹੈ।

ਪੀੜਤ ਮਾਪਿਆਂ ਨੇ ਰੋਂਦੇ ਹੋਏ ਦੱਸਿਆ ਕਿ ਸ਼ਨੀਵਾਰ ਨੂੰ ਪਰਿਵਾਰ ਵਿੱਚ ਸਭ ਕੁਝ ਆਮ ਸੀ। ਮ੍ਰਿਤਕ ਬੱਚੇ, 6 ਸਾਲਾ ਆਰਵ ਅਤੇ ਉਸਦੀ 9 ਸਾਲਾ ਭੈਣ ਦਾਨਿਕਾ, ਪੂਰੀ ਤਰ੍ਹਾਂ ਤੰਦਰੁਸਤ ਸਨ। ਸ਼ਾਮ ਨੂੰ, ਬੱਚਿਆਂ ਦੇ ਜ਼ੋਰ ਦੇਣ 'ਤੇ, ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਮੋਮੋ ਖਾਣ ਲਈ ਬਾਹਰ ਲੈ ਗਏ ਸਨ। ਬੱਚਿਆਂ ਨੇ ਇੱਕ ਗਲੀ ਵਿਕਰੇਤਾ ਤੋਂ ਮੋਮੋਜ਼ ਅਤੇ ਚਾਪ ਖਾਧੀ ਸੀ।

10 ਦਿਨ ਪਹਿਲਾਂ ਹੀ ਮਨਾਇਆ ਸੀ ਜਨਮ ਦਿਨ

ਪਰਿਵਾਰ ਅਨੁਸਾਰ, 10 ਦਿਨ ਪਹਿਲਾਂ ਘਰ ਵਿੱਚ ਇੱਕ ਬੱਚੇ ਦਾ ਜਨਮਦਿਨ ਮਨਾਇਆ ਗਿਆ ਸੀ। ਅੱਜ ਦੋਵਾਂ ਬੱਚਿਆਂ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਦੀ ਰਿਪੋਰਟ ਅਤੇ ਜਾਂਚ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਫੋਰੈਂਸਿਕ ਟੀਮ ਕਰ ਰਹੀ ਜਾਂਚ

ਉਧਰ, ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਮੁਖੀ ਨਵਦੀਪ ਭੱਟੀ ਮੋਕੇ ਤੇ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਨਵਦੀਪ ਭੱਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸਦੇ ਨਾਲ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਏ ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ, ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post