Jalandhar News : ਗੁਰੂ ਨਾਨਕ ਮਿਸ਼ਨ ਚੌਕ ਨੇੜੇ 2 ਗੱਡੀਆਂ ਦੀ ਭਿਆਨਕ ਟੱਕਰ , ਪਲਟੀ ਸਕਾਰਪੀਓ ਕਾਰ

Jalandhar News : ਗੁਰੂ ਨਾਨਕ ਮਿਸ਼ਨ ਚੌਕ ਨੇੜੇ 2 ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਘਟਨਾ 'ਚ ਇੱਕ ਗੱਡੀ ਸੜਕ 'ਤੇ ਪਲਟ ਗਈ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ 3 ਤੋਂ 4 ਨੌਜਵਾਨ ਸਕਾਰਪੀਓ ਵਿੱਚ ਸਵਾਰ ਸਨ ਅਤੇ ਉਹ ਤੇਜ਼ ਰਫ਼ਤਾਰ ਨਾਲ ਚਲਾ ਰਹੇ ਸਨ

By  Shanker Badra June 23rd 2025 01:46 PM

Jalandhar News : ਗੁਰੂ ਨਾਨਕ ਮਿਸ਼ਨ ਚੌਕ ਨੇੜੇ 2 ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਘਟਨਾ 'ਚ ਇੱਕ ਗੱਡੀ ਸੜਕ 'ਤੇ ਪਲਟ ਗਈ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ 3 ਤੋਂ 4 ਨੌਜਵਾਨ ਸਕਾਰਪੀਓ ਵਿੱਚ ਸਵਾਰ ਸਨ ਅਤੇ ਉਹ ਤੇਜ਼ ਰਫ਼ਤਾਰ ਨਾਲ ਚਲਾ ਰਹੇ ਸਨ। ਇਸ ਦੌਰਾਨ ਅੱਗੇ ਜਾ ਰਹੀ ਕ੍ਰੇਟਾ ਕਾਰ ਨੂੰ ਓਵਰਟੇਕ ਕਰਦੇ ਸਮੇਂ ਸਕਾਰਪੀਓ ਕਾਰ ਡਰਾਈਵਰ ਪਾਸੇ ਜਾ ਵੱਜੀ ਅਤੇ ਕੰਟਰੋਲ ਤੋਂ ਬਾਹਰ ਹੋ ਗਈ। 

ਇਸ ਘਟਨਾ ਵਿੱਚ ਸਕਾਰਪੀਓ ਸੜਕ 'ਤੇ ਪਲਟ ਗਈ। ਗਨੀਮਤ ਰਹੀ ਕਿ ਘਟਨਾ ਦੌਰਾਨ ਕੋਈ ਹੋਰ ਵਾਹਨ ਮੌਕੇ ਤੋਂ ਨਹੀਂ ਲੰਘ ਰਿਹਾ ਸੀ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਦੇ ਨਾਲ ਹੀ ਕ੍ਰੇਟਾ ਕਾਰ ਸਵਾਰ ਘਟਨਾ ਵਿੱਚ ਵਾਲ-ਵਾਲ ਬਚ ਗਿਆ। ਇਹ ਘਟਨਾ ਦੇਰ ਰਾਤ 11.30 ਵਜੇ ਵਾਪਰੀ, ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਸਵੇਰ ਤੱਕ ਮੌਕੇ 'ਤੇ ਨਹੀਂ ਪਹੁੰਚੀ ਅਤੇ ਨਾ ਹੀ ਸਕਾਰਪੀਓ ਕਾਰ ਨੂੰ ਹਟਾਇਆ ਗਿਆ।


Related Post