REAL ਜ਼ਿੰਦਗੀ ਤੇ ਭਾਰੂ REEL ! ਬਹਾਦੁਰਗੜ੍ਹ ਚ ਰੀਲ ਦੇ ਚੱਕਰ ਚ 2 ਨੌਜਵਾਨਾਂ ਦੀ ਟ੍ਰੇਨ ਹੇਠ ਕੱਟੇ ਜਾਣ ਕਾਰਨ ਮੌਤ

Instagram Reel Accident : ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਮੌਕੇ 'ਤੇ ਪਹੁੰਚੀ ਅਤੇ ਲੋੜੀਂਦੀ ਜਾਂਚ ਤੋਂ ਬਾਦ, ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਇੱਕ ਪੀੜਤ ਦੀ ਜੇਬ ਵਿੱਚੋਂ ਮਿਲੇ ਆਧਾਰ ਕਾਰਡ ਦੀ ਵਰਤੋਂ ਕਰਕੇ ਪਛਾਣ ਕੀਤੀ, ਜਦੋਂ ਕਿ ਦੂਜੇ ਦੀ ਪਛਾਣ ਨਹੀਂ ਹੋ ਸਕੀ।

By  KRISHAN KUMAR SHARMA December 11th 2025 07:05 PM -- Updated: December 11th 2025 07:15 PM

Instagram Reel Accident : ਹਰਿਆਣਾ ਦੇ ਝੱਜਰ ਵਿੱਚ ਰੇਲਵੇ ਟਰੈਕ 'ਤੇ ਸੋਸ਼ਲ ਮੀਡੀਆ ਲਈ ਰੀਲ ਬਣਾਉਂਦੇ ਸਮੇਂ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਜੀਆਰਪੀ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।

ਅਧਿਕਾਰੀਆਂ ਅਨੁਸਾਰ, ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਇੱਕ ਕੂੜਾ ਚੁੱਕਣ ਵਾਲਾ ਨੇੜਲੇ ਰੇਲਵੇ ਸਟੇਸ਼ਨ 'ਤੇ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਦੌੜਿਆ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਮੌਕੇ 'ਤੇ ਪਹੁੰਚੀ ਅਤੇ ਲੋੜੀਂਦੀ ਜਾਂਚ ਤੋਂ ਬਾਦ, ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਇੱਕ ਪੀੜਤ ਦੀ ਜੇਬ ਵਿੱਚੋਂ ਮਿਲੇ ਆਧਾਰ ਕਾਰਡ ਦੀ ਵਰਤੋਂ ਕਰਕੇ ਪਛਾਣ ਕੀਤੀ, ਜਦੋਂ ਕਿ ਦੂਜੇ ਦੀ ਪਛਾਣ ਨਹੀਂ ਹੋ ਸਕੀ। ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਰੋਕਣ ਦੀ ਕੋਸ਼ਿਸ਼ ਨੂੰ ਨੌਜਵਾਨਾਂ ਨੇ ਕੀਤਾ ਸੀ ਅਣਗੌਲਿਆ

ਜਾਂਚਕਰਤਾਵਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਸਵੇਰੇ 11 ਵਜੇ ਦੇ ਕਰੀਬ ਸੋਸ਼ਲ ਮੀਡੀਆ ਲਈ ਇੱਕ ਰੀਲ ਸ਼ੂਟ ਕਰਨ ਲਈ ਪਟੜੀਆਂ 'ਤੇ ਪਹੁੰਚੇ। ਇਲਾਕੇ ਵਿੱਚ ਮੌਜੂਦ ਇੱਕ ਕੂੜਾ ਚੁੱਕਣ ਵਾਲੇ ਨੇ ਉਨ੍ਹਾਂ ਨੂੰ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਪਟੜੀਆਂ ਤੋਂ ਦੂਰ ਜਾਣ ਦੀ ਸਲਾਹ ਦਿੱਤੀ।

ਜੀਆਰਪੀ ਦੇ ਏਐਸਆਈ ਨਰੇਸ਼ ਹੁੱਡਾ ਨੇ ਕਿਹਾ ਕਿ ਹਾਦਸਾ ਸਵੇਰੇ 11.30 ਵਜੇ ਦੇ ਕਰੀਬ ਹੋਇਆ। ਨੌਜਵਾਨਾਂ ਨੇ ਚੇਤਾਵਨੀ ਦੇ ਬਾਵਜੂਦ ਵੀ ਫਿਲਮ ਬਣਾਉਣਾ ਜਾਰੀ ਰੱਖਿਆ। ਉਹ ਕਥਿਤ ਤੌਰ 'ਤੇ ਇੱਕ ਦਿਸ਼ਾ ਤੋਂ ਆ ਰਹੀ ਇੱਕ ਰੇਲਗੱਡੀ ਤੋਂ ਬਚਣ ਲਈ ਇੱਕ ਪਾਸੇ ਚਲੇ ਗਏ ਪਰ ਦਿੱਲੀ ਤੋਂ ਆ ਰਹੀ ਦੂਜੀ ਰੇਲਗੱਡੀ ਧਿਆਨ 'ਚ ਨਾ ਆਈ। ਇਸ ਤੋਂ ਪਹਿਲਾਂ ਕਿ ਉਹ ਆਪਣਾ ਬਚਾਅ ਕਰਦੇ, ਟ੍ਰੇਨ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਤੁਰੰਤ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਨੂੰ ਦੇਖਣ ਵਾਲੇ ਕੂੜਾ ਚੁੱਕਣ ਵਾਲੇ ਨੇ ਤੁਰੰਤ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ।

ਇੱਕ ਨੌਜਵਾਨ ਦੀ ਹੋਈ ਪਛਾਣ

ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ, ਜੋ ਕਿ ਛੱਤੀਸਗੜ੍ਹ ਦੇ ਟੀਕਮਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਬਹਾਦਰਗੜ੍ਹ ਵਿੱਚ ਇੱਕ ਜੁੱਤੀ ਬਣਾਉਣ ਵਾਲੀ ਇਕਾਈ ਵਿੱਚ ਕੰਮ ਕਰਦਾ ਸੀ। ਦੂਜੇ ਪੀੜਤ, ਜਿਸਦੀ ਉਮਰ 19 ਤੋਂ 22 ਸਾਲ ਦੇ ਵਿਚਕਾਰ ਹੈ, ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।

Related Post