Bathinda News : ਮਾਨ ਸਰਕਾਰ ਦੀ ਨਸ਼ੇ ਵਿਰੁੱਧ ਮੁਹਿੰਮ ਦੀ ਨਿਕਲੀ ਫੂਕ, ਬਠਿੰਡਾ ਚ ਦੋ ਨੌਜਵਾਨਾਂ ਦੀ ਮੌਤ

Bathinda News : ਨੌਜਵਾਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸੜਕ 'ਤੇ ਡਿੱਗੇ ਪਏ ਵੇਖੇ ਗਏ। ਮ੍ਰਿਤਕ ਨੌਜਵਾਨਾਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਜੈ ਸਿੰਘ ਵਾਲਾ ਅਤੇ ਕੁਲਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਵਜੋਂ ਹੋਈ ਹੈ।

By  KRISHAN KUMAR SHARMA August 14th 2026 03:47 PM -- Updated: August 14th 2026 03:50 PM

Bathinda News : ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੇ ਜਿੱਥੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਹੁਣ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ੇ 'ਤੇ ਵੀ ਸਵਾਲ ਖੜੇ ਹੋ ਰਹੇ ਹਨ। ਜ਼ਿਲ੍ਹਾ ਬਠਿੰਡਾ ਦੇ ਨਸ਼ੇ ਦੇ ਹੋਟ ਸਪੋਟ ਵਜੋਂ ਜਾਣੇ ਜਾਂਦੇ ਬੀੜ ਤਲਾਬ ਬਸਤੀ ਵਿੱਚ ਦੋ ਨੌਜਵਾਨਾਂ ਦੇ ਬਾਹਾਂ ਵਿੱਚ ਇੰਨਜੈਕਸ਼ਨ ਲੱਗੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਬਠਿੰਡਾ ਦੀ ਨੌਜਵਾਨ ਵੈਲਫੇਅਰ ਸੋਸਾਇਟੀ ਨੇ ਜਦੋਂ ਇਲਾਜ ਲਈ ਏਮਜ਼ ਹਸਪਤਾਲ ਦੀ ਮਰਚਰੀ ਵਿੱਚ ਪੋਸਟਮਾਟਮ ਲਈ ਜਮਾ ਕਰਵਾ ਦਿੱਤਾ ਹੈ।

ਸੜਕ 'ਤੇ ਡਿੱਗੇ ਪਏ ਸਨ ਦੋਵੇਂ ਨੌਜਵਾਨ 

ਨੌਜਵਾਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਸੜਕ 'ਤੇ ਡਿੱਗੇ ਪਏ ਵੇਖੇ ਗਏ। ਮ੍ਰਿਤਕ ਨੌਜਵਾਨਾਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਜੈ ਸਿੰਘ ਵਾਲਾ ਅਤੇ ਕੁਲਦੀਪ ਸਿੰਘ ਵਾਸੀ ਜੋਧਪੁਰ ਰਮਾਣਾ ਵਜੋਂ ਹੋਈ ਹੈ, ਜਿਨਾਂ ਦੀ ਉਮਰ ਕਰੀਬ 25 ਤੋਂ 30 ਸਾਲ ਲੱਗ ਰਹੀ ਹੈ।

ਇਹ ਵੀ ਪੜ੍ਹੋ... ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਧਰਨਾਕਾਰੀ ਕਿਸਾਨਾਂ ਨੂੰ ਪੁਲਿਸ ਨੇ ਖਦੇੜਿਆ, ਕਈ ਹਿਰਾਸਤ 'ਚ ਲਏ

ਬਾਂਹਾਂ 'ਚ ਲੱਗੇ ਹੋਏ ਸਨ ਇੰਜੈਕਸ਼ਨ

ਜਾਣਕਾਰੀ ਅਨੁਸਾਰ, ਨੌਜਵਾਨ ਵੈਲਫੇਅਰ ਸੋਸਾਇਟੀ ਦੇ ਹੈਲਪਲਾਈਨ ਨੰਬਰ ਤੇ ਕਾਲ ਆਈ ਸੀ ਕਿ ਦੋ ਨੌਜਵਾਨ ਪਿੰਡ ਨਰੂਆਣਾ ਅਤੇ ਪਿੰਡ ਬੀੜ ਤਲਾਬ ਦੇ ਵਿਚਕਾਰ ਦੋ ਨੌਜਵਾਨ ਭੇਦਭਰੀ ਹਾਲਤ ਵਿੱਚ ਡਿੱਗੇ ਪਏ ਹਨ, ਜਿਨਾਂ ਦੀਆਂ ਬਾਹਾਂ ਵਿੱਚ ਇੰਜੈਕਸ਼ਨ ਲੱਗੇ ਹੋਏ ਹਨ। ਨੌਜਵਾਨ ਵੈਲਫੇਅਰਸ ਸੋਸਾਇਟੀ ਦੀ ਟੀਮ ਨੇ ਜਦੋਂ ਜਾ ਕੇ ਦੇਖਿਆ ਤਾਂ ਦੋਵੇਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਏਮਜ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰੱਖ ਦਿੱਤਾ ਗਿਆ ਹੈ।

ਉਧਰ, ਦੂਜੇ ਪਾਸੇ ਡੀਐਸਪੀ ਬਠਿੰਡਾ ਦਿਹਾਤੀ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।

ਇਹ ਵੀ ਪੜ੍ਹੋ... ਭਾਈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਲਿਖ ਕੇ ਹਮਲੇ ਦੀ ਕੀਤੀ ਨਿੰਦਾ; ਕਿਹਾ - Sukhbir Singh Badal 'ਤੇ ਹਮਲਾ ਵੱਡੀ ਸਾਜਿਸ਼ ਦਾ ਹਿੱਸਾ

Related Post