UAE ਨੇ ਯੂਪੀ ਦੀ ਸ਼ਹਿਜ਼ਾਦੀ ਤੋਂ ਬਾਅਦ ਹੋਰ 2 ਭਾਰਤੀ ਨਾਗਰਿਕਾਂ ਨੂੰ ਦਿੱਤੀ ਫ਼ਾਂਸੀ, ਕਤਲ ਦੇ ਮਾਮਲੇ ਚ ਜੇਲ੍ਹ ਚ ਸਨ ਬੰਦ

Indians in UAE executed : ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੀ ਸੁਪਰੀਮ ਕੋਰਟ ਨੇ ਵੀ ਦੋਵਾਂ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਫਾਂਸੀ ਦੇ ਦਿੱਤੀ ਗਈ। ਮੁਹੰਮਦ ਰਿਨਾਸ਼ ਨੂੰ ਇੱਕ ਇਮੀਰਾਤੀ ਵਿਅਕਤੀ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ।

By  KRISHAN KUMAR SHARMA March 6th 2025 04:00 PM -- Updated: March 6th 2025 05:07 PM

Kerala News : ਪਿਛਲੇ ਮਹੀਨੇ UAE 'ਚ ਯੂਪੀ ਦੇ ਬਾਂਦਾ ਦੀ ਸ਼ਹਿਜ਼ਾਦੀ ਨੂੰ ਫਾਂਸੀ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਨੂੰ ਲੈ ਕੇ ਹੰਗਾਮਾ ਅਜੇ ਵੀ ਸ਼ਾਂਤ ਨਹੀਂ ਹੋਇਆ ਸੀ ਕਿ ਯੂਏਈ ਵਿੱਚ ਦੋ ਹੋਰ ਭਾਰਤੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਮੌਤ ਦੀ ਸਜ਼ਾ ਪ੍ਰਾਪਤ ਦੋਵੇਂ ਵਿਅਕਤੀ ਕੇਰਲਾ ਦੇ ਰਹਿਣ ਵਾਲੇ ਸਨ। ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ।

ਸੰਯੁਕਤ ਅਰਬ ਅਮੀਰਾਤ ਵਿੱਚ ਕਤਲ ਦੇ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਪਾਏ ਗਏ ਦੋ ਭਾਰਤੀ ਨਾਗਰਿਕਾਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਦੋਵਾਂ ਦੋਸ਼ੀਆਂ ਦੀ ਪਛਾਣ ਕੇਰਲ ਦੇ ਮੁਹੰਮਦ ਰਿਨਾਸ਼ ਅਰੰਗੀਲੋਟੂ ਅਤੇ ਮੁਰਲੀਧਰਨ ਪੇਰੂਮਥੱਟਾ ਵਲੱਪਿਲ ਵਜੋਂ ਹੋਈ ਹੈ।

ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੀ ਸੁਪਰੀਮ ਕੋਰਟ ਨੇ ਵੀ ਦੋਵਾਂ ਦੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਫਾਂਸੀ ਦੇ ਦਿੱਤੀ ਗਈ। ਮੁਹੰਮਦ ਰਿਨਾਸ਼ ਨੂੰ ਇੱਕ ਇਮੀਰਾਤੀ ਵਿਅਕਤੀ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ। ਮੁਰਲੀਧਰਨ ਨੂੰ ਇੱਕ ਭਾਰਤੀ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ 28 ਫਰਵਰੀ ਨੂੰ ਭਾਰਤੀ ਦੂਤਾਵਾਸ ਨੂੰ ਦੋਵਾਂ ਬਾਰੇ ਸੂਚਿਤ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੂਤਾਵਾਸ ਵੱਲੋਂ ਦੋਵਾਂ ਨੂੰ ਹਰ ਲੋੜੀਂਦੀ ਕਾਨੂੰਨੀ ਮਦਦ ਦਿੱਤੀ ਗਈ ਹੈ। ਜਿਸ ਵਿੱਚ ਰਹਿਮ ਦੀ ਅਪੀਲ ਵੀ ਸ਼ਾਮਲ ਹੈ।

ਪਿਛਲੇ ਮਹੀਨੇ ਯੂਪੀ ਦੀ ਸ਼ਹਿਜ਼ਾਦੀ ਖਾਨ ਨੂੰ ਦਿੱਤੀ ਗਈ ਸੀ ਮੌਤ ਦੀ ਸਜ਼ਾ

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਸੰਯੁਕਤ ਅਰਬ ਅਮੀਰਾਤ 'ਚ 33 ਸਾਲਾ ਭਾਰਤੀ ਮਹਿਲਾ ਸ਼ਹਿਜ਼ਾਦੀ ਖਾਨ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸ਼ਹਿਜ਼ਾਦੀ ਨੂੰ ਚਾਰ ਮਹੀਨੇ ਦੇ ਬੱਚੇ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਸ਼ਹਿਜ਼ਾਦੀ ਨੇ ਬੱਚੇ ਦੀ ਦੇਖਭਾਲ ਕੀਤੀ, ਪਰ ਰੁਟੀਨ ਟੀਕਾਕਰਨ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ ਅਤੇ ਸ਼ਹਿਜ਼ਾਦੀ ਖਾਨ ਨੂੰ ਦੋਸ਼ੀ ਠਹਿਰਾਇਆ ਗਿਆ।

Related Post