UMB Mrs. India 2025 ਦੀ ਵਿਨਰ ਸੇਹਰ ਓਮ ਪ੍ਰਕਾਸ਼ ਅੰਮ੍ਰਿਤਸਰ ਪਹੁੰਚੀ, ਪ੍ਰੈਸ ਕਾਨਫਰੰਸ ਦੌਰਾਨ ਸਾਂਝੇ ਕੀਤੇ ਤਜਰਬੇ
Amritsar News : ਯੂਐਮਬੀ ਮਿਸਿਜ਼ ਇੰਡੀਆ 2025 ਦੀ ਵਿਨਰ ਸੇਹਰ ਓਮ ਪ੍ਰਕਾਸ਼, ਫਸਟ ਰਨਰਅਪ ਗੀਤਾਂਜਲੀ ਓਮ ਪ੍ਰਕਾਸ਼ ਅਤੇ ਡਾਇਰੈਕਟਰਜ਼ ਚੋਇਸ ਅਵਾਰਡ ਜੇਤੂ ਮੋਨਿਕਾ ਉੱਪਲ ਅਵਾਰਡ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਆਪਣੇ ਤਜਰਬੇ ਸਾਂਝੇ ਕੀਤੇ
Amritsar News : ਯੂਐਮਬੀ ਮਿਸਿਜ਼ ਇੰਡੀਆ 2025 ਦੀ ਵਿਨਰ ਸੇਹਰ ਓਮ ਪ੍ਰਕਾਸ਼, ਫਸਟ ਰਨਰਅਪ ਗੀਤਾਂਜਲੀ ਓਮ ਪ੍ਰਕਾਸ਼ ਅਤੇ ਡਾਇਰੈਕਟਰਜ਼ ਚੋਇਸ ਅਵਾਰਡ ਜੇਤੂ ਮੋਨਿਕਾ ਉੱਪਲ ਅਵਾਰਡ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਆਪਣੇ ਤਜਰਬੇ ਸਾਂਝੇ ਕੀਤੇ।
ਪ੍ਰੈਸ ਕਾਨਫਰੰਸ ਦੌਰਾਨ ਮਿਸਿਜ਼ ਸੇਹਰ ਓਮ ਪ੍ਰਕਾਸ਼ ਨੇ ਦੱਸਿਆ ਕਿ ਯੂਐਮਬੀ ਇਲਾਟ ਮਿਸਿਜ਼ ਇੰਡੀਆ 2025 ਦੌਰਾਨ ਵੱਖ-ਵੱਖ ਪੱਧਰਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਫਾਈਨਲ ਰਾਊਂਡ ਦੌਰਾਨ ਪ੍ਰਸ਼ਨ-ਉੱਤਰ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਤਾ ਜੀ ਅਤੇ ਸੱਸ ਜੀ ਨੇ ਵੀ ਭਾਗ ਲਿਆ, ਜੋ ਉਨ੍ਹਾਂ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਯੂਐਮਬੀ ਪਲੇਟਫਾਰਮ ਤੋਂ ਉਨ੍ਹਾਂ ਨੂੰ ਬੇਹਦ ਪਿਆਰ, ਸਹਿਯੋਗ ਅਤੇ ਆਤਮ-ਵਿਸ਼ਵਾਸ ਮਿਲਿਆ।
ਫਸਟ ਰਨਰਅਪ ਰਹੀ ਗੀਤਾਂਜਲੀ ਓਮ ਪ੍ਰਕਾਸ਼ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਨੂੰਹ ਅਤੇ ਉਸਦੀ ਮਾਂ ਨੇ ਵੀ ਭਾਗ ਲਿਆ, ਜਿਸ ਨੂੰ ਯੂਐਮਬੀ ਟੀਮ ਨੇ ਖੂਬ ਸਰਾਹਿਆ। ਉਨ੍ਹਾਂ ਦੱਸਿਆ ਕਿ ਇੱਕ ਉਮਰ ਤੋਂ ਬਾਅਦ ਅਕਸਰ ਔਰਤਾਂ ਨੂੰ ਲੱਗਦਾ ਹੈ ਕਿ ਸੁੰਦਰਤਾ ਘੱਟ ਰਹਿ ਜਾਂਦੀ ਹੈ, ਪਰ ਯੂਐਮਬੀ ਦੀ ਟ੍ਰੇਨਿੰਗ ਨੇ ਉਨ੍ਹਾਂ ਦੇ ਅੰਦਰ ਨਵਾਂ ਭਰੋਸਾ ਭਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਆਤਮ-ਵਿਸ਼ਵਾਸੀ ਮਹਿਸੂਸ ਕਰ ਰਹੀ ਹਨ।
ਇਸ ਦੌਰਾਨ ਡਾਇਰੈਕਟਰਜ਼ ਚੋਇਸ ਮਿਸਿਜ਼ ਇੰਡੀਆ 2025 ਬਣੀ ਮੋਨਿਕਾ ਉੱਪਲ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਬਿਨਾਂ ਮਿਹਨਤ ਕਿਸੇ ਵੀ ਕੰਮ ਦਾ ਫਲ ਨਹੀਂ ਮਿਲਦਾ। ਉਨ੍ਹਾਂ ਨੇ ਧੀਆਂ ਅਤੇ ਸੱਸ-ਨੂੰਹ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸੱਸ ਦੇ ਅੰਦਰ ਵੀ ਇੱਕ ਮਾਂ ਹੁੰਦੀ ਹੈ ਅਤੇ ਆਪਸੀ ਸਮਝ ਨਾਲ ਪਰਿਵਾਰਕ ਰਿਸ਼ਤੇ ਹੋਰ ਮਿੱਠੇ ਬਣ ਸਕਦੇ ਹਨ।