Mon, Dec 29, 2025
Whatsapp

Machhiwara ਪੁਲਿਸ ਨੇ ਲਾਪਤਾ ਹੋਇਆ ਬੱਚਾ 3 ਘੰਟਿਆਂ ’ਚ ਗਰੀਬ ਮਾਪਿਆਂ ਦੇ ਕੀਤਾ ਹਵਾਲੇ

Machhiwara News : ਮਾਛੀਵਾੜਾ ਨੇੜ੍ਹਲੇ ਪਿੰਡ ਭੱਟੀਆਂ ਦੇ ਗਰੀਬ ਮਜ਼ਦੂਰ ਪਰਿਵਾਰ ਦਾ ਲਾਪਤਾ ਹੋਇਆ ਬੱਚਾ ਮੰਗਲਮ (5) ਨੂੰ ਮਾਛੀਵਾੜਾ ਪੁਲਿਸ ਨੇ 3 ਘੰਟਿਆਂ ਵਿਚ ਹੀ ਤਲਾਸ਼ ਕਰ ਮਾਪਿਆਂ ਹਵਾਲੇ ਕਰ ਦਿੱਤਾ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇੱਕ ਛੋਟਾ ਬੱਚਾ ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ ਨੂੰ ਪਿੰਡ ਝੜੌਦੀ ਦੇ ਬੱਸ ਅੱਡੇ ’ਤੇ ਮਿਲਿਆ। ਇਸ ਬੱਚੇ ਨੂੰ ਤੁਰੰਤ ਉਹ ਮਾਛੀਵਾੜਾ ਥਾਣਾ ਵਿਖੇ ਲੈ ਕੇ ਆਇਆ ਅਤੇ ਇਸ ਨੇ ਕੇਵਲ ਇਹ ਦੱਸਿਆ ਕਿ ਉਹ ਪਿੰਡ ਭੱਟੀਆਂ ਵਿਖੇ ਰਹਿੰਦਾ ਹੈ

Reported by:  PTC News Desk  Edited by:  Shanker Badra -- December 29th 2025 04:49 PM
Machhiwara ਪੁਲਿਸ ਨੇ ਲਾਪਤਾ ਹੋਇਆ ਬੱਚਾ 3 ਘੰਟਿਆਂ ’ਚ ਗਰੀਬ ਮਾਪਿਆਂ ਦੇ ਕੀਤਾ ਹਵਾਲੇ

Machhiwara ਪੁਲਿਸ ਨੇ ਲਾਪਤਾ ਹੋਇਆ ਬੱਚਾ 3 ਘੰਟਿਆਂ ’ਚ ਗਰੀਬ ਮਾਪਿਆਂ ਦੇ ਕੀਤਾ ਹਵਾਲੇ

Machhiwara News : ਮਾਛੀਵਾੜਾ ਨੇੜ੍ਹਲੇ ਪਿੰਡ ਭੱਟੀਆਂ ਦੇ ਗਰੀਬ ਮਜ਼ਦੂਰ ਪਰਿਵਾਰ ਦਾ ਲਾਪਤਾ ਹੋਇਆ ਬੱਚਾ ਮੰਗਲਮ (5) ਨੂੰ ਮਾਛੀਵਾੜਾ ਪੁਲਿਸ ਨੇ 3 ਘੰਟਿਆਂ ਵਿਚ ਹੀ ਤਲਾਸ਼ ਕਰ ਮਾਪਿਆਂ ਹਵਾਲੇ ਕਰ ਦਿੱਤਾ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇੱਕ ਛੋਟਾ ਬੱਚਾ ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ ਨੂੰ ਪਿੰਡ ਝੜੌਦੀ ਦੇ ਬੱਸ ਅੱਡੇ ’ਤੇ ਮਿਲਿਆ। ਇਸ ਬੱਚੇ ਨੂੰ ਤੁਰੰਤ ਉਹ ਮਾਛੀਵਾੜਾ ਥਾਣਾ ਵਿਖੇ ਲੈ ਕੇ ਆਇਆ ਅਤੇ ਇਸ ਨੇ ਕੇਵਲ ਇਹ ਦੱਸਿਆ ਕਿ ਉਹ ਪਿੰਡ ਭੱਟੀਆਂ ਵਿਖੇ ਰਹਿੰਦਾ ਹੈ।

ਪੁਲਿਸ ਵਲੋਂ ਪਿੰਡ ਭੱਟੀਆਂ ਜਾ ਕੇ ਮਾਪਿਆਂ ਦੀ ਤਲਾਸ਼ ਕੀਤੀ ਗਈ ਅਤੇ 3 ਘੰਟਿਆਂ ਵਿਚ ਹੀ ਇਹ ਬੱਚਾ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ। ਬੱਚੇ ਦੇ ਪਿਤਾ ਰਾਜਾ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਫੈਕਟਰੀ ਵਿਚ ਮਜ਼ਦੂਰੀ ਕਰਦੇ ਹਨ ਅਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ ’ਤੇ ਚਲੇ ਗਏ ਅਤੇ ਬੱਚਾ ਘਰ ਵਿਚ ਹੀ ਮੌਜੂਦ ਸੀ। 


ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹ ਬੱਚਾ ਘਰ ਨੇੜ੍ਹੇ ਹੀ ਖੇਡਦਾ ਰਹਿੰਦਾ ਸੀ ਪਰ ਅਚਾਨਕ ਅੱਜ ਉਹ ਮਾਛੀਵਾੜਾ ਤੇ ਫਿਰ ਝੜੌਦੀ ਪਿੰਡ ਕਿਵੇਂ ਪਹੁੰਚ ਗਿਆ, ਅਸੀਂ ਵੀ ਹੈਰਾਨ ਹਾਂ। ਮਾਪਿਆਂ ਨੇ ਮਾਛੀਵਾੜਾ ਪੁਲਸ ਦਾ ਧੰਨਵਾਦ ਕੀਤਾ ,ਜਿਨ੍ਹਾਂ 3 ਘੰਟਿਆਂ ਵਿਚ ਸਾਡੇ ਸਪੁਰਦ ਕਰ ਦਿੱਤਾ ਨਹੀਂ ਤਾਂ ਕੋਈ ਇਸ ਨੂੰ ਚੁੱਕ ਕੇ ਲੈ ਜਾਂਦਾ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਸਾਡੀ ਪੁਲਸ ਟੀਮ ਨੇ ਮਿਹਨਤ ਕੀਤੀ ਜਿਸ ਸਦਕਾ ਬੱਚਾ ਮਾਪਿਆਂ ਕੋਲ ਪੁੱਜ ਸਕਿਆ।

- PTC NEWS

Top News view more...

Latest News view more...

PTC NETWORK
PTC NETWORK