Ludhiana News : ਊਨਾ ਦੀ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਚ ਮੌਤ, ਢਾਈ ਸਾਲ ਪਹਿਲਾਂ ਕਰਵਾਈ ਸੀ ਲਵ ਮੈਰਿਜ
Ludhiana News : ਲੁਧਿਆਣਾ 'ਚ ਹਿਮਾਚਲ ਦੇ ਊਨਾ ਦੀ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸਨੇ ਢਾਈ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਉਸਦੇ ਮਾਪਿਆਂ ਦਾ ਆਰੋਪ ਹੈ ਕਿ ਉਸਦੇ ਸਹੁਰੇ ਉਸਨੂੰ ਪੈਸਿਆਂ ਲਈ ਤੰਗ ਕਰ ਰਹੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਗਰਦਨ ਅਤੇ ਬਾਹਾਂ 'ਤੇ ਸੱਟ ਵਰਗੇ ਨਿਸ਼ਾਨ ਮਿਲੇ ਹਨ
Ludhiana News : ਲੁਧਿਆਣਾ 'ਚ ਹਿਮਾਚਲ ਦੇ ਊਨਾ ਦੀ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸਨੇ ਢਾਈ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਉਸਦੇ ਮਾਪਿਆਂ ਦਾ ਆਰੋਪ ਹੈ ਕਿ ਉਸਦੇ ਸਹੁਰੇ ਉਸਨੂੰ ਪੈਸਿਆਂ ਲਈ ਤੰਗ ਕਰ ਰਹੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਗਰਦਨ ਅਤੇ ਬਾਹਾਂ 'ਤੇ ਸੱਟ ਵਰਗੇ ਨਿਸ਼ਾਨ ਮਿਲੇ ਹਨ।
ਊਨਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸਦੀ ਭੈਣ ਚੀਨਾ ਨੇ ਲਗਭਗ ਢਾਈ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਲੁਧਿਆਣਾ ਦੇ ਸਿਮਰਜੀਤ ਸਿੰਘ ਨਾਲ ਕੋਰਟ ਮੈਰਿਜ ਕੀਤੀ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਚੀਨਾ ਦੇ ਸਹੁਰੇ ਉਸਨੂੰ ਪੈਸਿਆਂ ਲਈ ਤੰਗ ਕਰਨ ਲੱਗ ਪਏ।
17 ਅਗਸਤ ਨੂੰ ਚੀਨਾ ਦੀ ਸੱਸ ਮਨਜੀਤ ਕੌਰ ਨੇ ਫੋਨ 'ਤੇ ਦੱਸਿਆ ਕਿ ਦਵਾਈ ਰੀਐਕਸ਼ਨ ਕਾਰਨ ਚੀਨਾ ਦੀ ਸਿਹਤ ਵਿਗੜ ਗਈ ਹੈ। ਜਦੋਂ ਪਰਿਵਾਰ ਮੌਕੇ 'ਤੇ ਪਹੁੰਚਿਆ ਤਾਂ ਉਨ੍ਹਾਂ ਦੇਖਿਆ ਕਿ ਚੀਨਾ ਦੀ ਗਰਦਨ ਅਤੇ ਬਾਹਾਂ 'ਤੇ ਨਿਸ਼ਾਨ ਸਨ। ਕੱਲ੍ਹ ਸ਼ਾਮ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਹਾਲਾਂਕਿ, ਉਸਦੇ ਸਹੁਰਿਆਂ ਨੇ ਦਾਅਵਾ ਕੀਤਾ ਹੈ ਕਿ ਦਵਾਈ ਦੇ ਰੀਐਕਸ਼ਨ ਕਾਰਨ ਚੀਨਾ ਦੀ ਸਿਹਤ ਵਿਗੜ ਗਈ।
ਫਿਲਹਾਲ ਹੈਬੋਵਾਲ ਥਾਣੇ ਦੀ ਪੁਲਿਸ ਨੇ ਚੀਨਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਪੁਲਿਸ ਨੇ ਚੀਨਾ ਦੇ ਪਤੀ ਸਿਮਰਨਜੀਤ ਸਿੰਘ ਵਿਰੁੱਧ ਧਾਰਾ 2025 U/S 108 BNS ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।