GVK Thermal Plant: ਕੋਲੇ ਦੀ ਕਮੀ ਕਾਰਨ ਗੋਇੰਦਵਾਲ ਸਾਹਿਬ ਵਿਖੇ ਸਥਿਤ ਇਸ ਥਰਮਲ ਪਲਾਂਟ ਦੀ ਇੱਕ ਯੂਨਿਟ ਹੋਈ ਬੰਦ

ਪੰਜਾਬ ਦੀ ਪਛਵਾੜਾ ਵਿਖੇ ਕੋਲ ਮਾਈਨ ਤੋਂ ਪੰਜਾਬ ਦੇ ਨਿੱਜੀ ਥਰਮਲ ਪਲਾਂਟਾਂ ਨੂੰ ਕੋਲਾ ਸਪਲਾਈ ਕੀਤੇ ਜਾਣ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੂੰ ਅਜੇ ਤੱਕ ਬੂਰ ਨਹੀਂ ਪਿਆ ਹੈ।

By  Aarti June 12th 2023 06:02 PM

GVK Thermal Plant: ਪੰਜਾਬ ਦੀ ਪਛਵਾੜਾ ਵਿਖੇ ਕੋਲ ਮਾਈਨ ਤੋਂ ਪੰਜਾਬ ਦੇ ਨਿੱਜੀ ਥਰਮਲ ਪਲਾਂਟਾਂ ਨੂੰ ਕੋਲਾ ਸਪਲਾਈ ਕੀਤੇ ਜਾਣ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੂੰ ਅਜੇ ਤੱਕ ਬੂਰ ਨਹੀਂ ਪਿਆ ਹੈ। ਜਿਸਦੇ ਪੰਜਾਬ ਵਿੱਚ ਕੋਲੇ ਦੀ ਕਮੀ ਕਾਰਨ ਥਰਮਲ ਪਲਾਟਾਂ ਉੱਤੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਇਸੇ ਦੇ ਚੱਲਦੇ ਗੋਇੰਦਵਾਲ ਸਾਹਿਬ ਵਿਖੇ ਸਥਿਤ ਜੀਵੀਕੇ ਥਰਮਲ ਪਲਾਂਟ ਦੀ ਇੱਕ ਯੂਨਿਟ ਕੋਲੇ ਦੀ ਕਮੀ ਕਾਰਨ ਬੰਦ ਹੋ ਗਈ ਹੈ।

ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਆਰ ਕੇ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਪਛਵਾੜਾ ਕੋਲ ਮਾਈਨ ਦੇ ਕੋਲੇ ਨੂੰ ਨਿੱਜੀ ਥਰਮਲ ਪਲਾਂਟਾਂ ਨੂੰ ਕੋਲਾ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪਰ ਕੇਂਦਰ ਨੇ ਅਜੇ ਤੱਕ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ।

ਦੂਜੇ ਪਾਸੇ ਪੰਜਾਬ ਦੇ ਸਰਕਾਰੀ ਖੇਤਰ ਦੇ ਥਰਮਲ ਪਲਾਂਟ ਰੋਪੜ ਅਤੇ ਲਹਿਰ ਮੁਹੱਬਤ ਵਿਖੇ ਕੋਲਾ ਠੀਕ ਮਾਤਰਾ ‘ਚ ਹੀ ਹੈ।ਦੱਸ ਦਈਏ ਕਿ ਮੁੱਖ ਮੰਤਰੀ ਨੇ  11 ਮਈ ਨੂੰ ਧੂਰੀ ਵਿਖੇ ਇਹ ਕਿਹਾ ਸੀ ਕਿ ਸਰਕਾਰੀ ਖੇਤਰ ਦੇ ਥਰਮਲ ਪਲਾਂਟਾਂ ਚ ਕੋਲਾ 40 -40 ਦਿਨ ਦਾ ਮੌਜੂਦ ਹੈ ਅਤੇ ਉਨ੍ਹਾਂ ਕੋਲ ਹੋਰ ਕੋਲਾ ਰੱਖਣ ਦੀ ਜਗ੍ਹਾ ਵੀ ਨਹੀਂ ਹੈ। ਪਰ ਮੁੱਖ ਮੰਤਰੀ ਨੇ ਨਿੱਜੀ ਥਰਮਲ ਪਲਾਂਟਾਂ ਬਾਰੇ ਚੁੱਪੀ ਧਾਰ ਲਈ ਸੀ। 

ਹੁਣ ਜਦੋਂ ਪੰਜਾਬ ਸਰਕਾਰ ਵਲੋਂ ਜੀਵੀਕੇ ਥਰਮਲ ਪਲਾਂਟ ਦੀ ਵਿਕਰੀ ਲਈ ਹੋ ਰਹੀ ਬੋਲੀ ਲਈ ਸ਼ਿਰਕਤ ਕਰਨ ਦਾ ਫੈਸਲਾ ਲਿਆ ਹੈ ਤਾਂ ਇਹ ਆਸ ਬੱਝ ਗਈ ਸੀ ਜੇ ਇਹ ਪਲਾਂਟ ਸਰਕਾਰੀ ਖੇਤਰ ‘ਚ ਆ ਜਾਵੇ ਤਾਂ ਇਸ ਪਲਾਂਟ ਨੂੰ ਕੋਲੇ ਦੀ ਕਮੀ ਨਹੀਂ ਰਹੇਗੀ। ਇਸਦੇ ਉਲਟ ਇਸ ਥਰਮਲ ਪਲਾਂਟ ਦੀ ਇੱਕ ਯੂਨਿਟ ਬੰਦ ਹੋ ਗਈ ਹੈ।  

ਇਹ ਵੀ ਪੜ੍ਹੋ: CM Mann V/S Punjab Governor: ਮੁੜ ਵਧੀ ਰਾਜਪਾਲ ਤੇ CM ਮਾਨ ਵਿਚਾਲੇ ਤਕਰਾਰ; ਰਾਜਪਾਲ ਨੇ ਇਨ੍ਹਾਂ ਮੁੱਦਿਆਂ ‘ਤੇ ਰਾਸ਼ਟਰਪਤੀ ਜਾਂ SC ਜਾਣ ਦਾ ਦਿੱਤਾ ਸੰਕੇਤ

Related Post