Fazilka Car Attack : ਅਣਪਛਾਤੇ ਕਾਰ ਸਵਾਰਾਂ ਨੇ ਰਸਤੇ ਚ ਘੇਰ ਕੇ ਬਰਾਤ ਤੇ ਕੀਤਾ ਹਮਲਾ, ਇੱਕ ਕਾਰ ਦੇ ਟੁੱਟੇ ਸ਼ੀਸ਼ੇ, 5 ਵਿਅਕਤੀਆਂ ਦੇ ਲੱਗੀਆਂ ਸੱਟਾਂ
Fazilka Car Attack : ਬਰਾਤ ਨੂੰ ਕਾਰ ਸਵਾਰ ਕੁਝ ਨੌਜਵਾਨਾਂ ਨੇ ਪਿੰਡ ਲੱਖੋ ਕੇ ਬਹਿਰਾਮ ਲਾਗੇ ਘੇਰ ਕੇ ਕਾਰ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਵੱਲੋਂ ਕਾਰ ਸਵਾਰ ਪੰਜ ਵਿਅਕਤੀਆਂ ਦੀ ਭਾਰੀ ਕੁੱਟਮਾਰ ਵੀ ਕੀਤੀ ਗਈ ਦੱਸੀ ਜਾ ਰਹੀ ਹੈ।
Fazilka Car Attack : ਫਾਜ਼ਿਲਕਾ ਦੇ ਪਿੰਡ ਮੰਬੋ ਕੇ (ਵੱਡਾ) ਤੋਂ ਮਮਦੋਟ ਦੇ ਨੇੜਲੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਆ ਰਹੀ ਬਰਾਤ ਨੂੰ ਕਾਰ ਸਵਾਰ ਕੁਝ ਨੌਜਵਾਨਾਂ ਨੇ ਪਿੰਡ ਲੱਖੋ ਕੇ ਬਹਿਰਾਮ ਲਾਗੇ ਘੇਰ ਕੇ ਕਾਰ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਵੱਲੋਂ ਕਾਰ ਸਵਾਰ ਪੰਜ ਵਿਅਕਤੀਆਂ ਦੀ ਭਾਰੀ ਕੁੱਟਮਾਰ ਵੀ ਕੀਤੀ ਗਈ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ ਤੋਂ ਸੁਰਜੀਤ ਸਿੰਘ ਆਪਣੀਆਂ ਦੋ ਬੇਟੀਆਂ ਅਤੇ ਇੱਕ ਪੋਤਰੇ ਸਮੇਤ ਜਿਲਾ ਫਾਜ਼ਿਲਕਾ ਦੇ ਪਿੰਡ ਮੰਬੋ ਕੇ ਵੱਡਾ ਵਿਖੇ ਸਾਲੇ ਦੇ ਵਿਆਹ 'ਤੇ ਗਏ ਸਨ ਅਤੇ ਉਥੋਂ ਉਹ ਬਰਾਤ ਸਮੇਤ ਮਮਦੋਟ ਦੇ ਨੇੜਲੇ ਪਿੰਡ ਲੱਖਾ ਸਿੰਘ ਵਾਲੇ ਹਿਠਾੜ ਵਿਖੇ ਪਹੁੰਚਣਾ ਸੀ। ਰਸਤੇ ਵਿੱਚ ਪਿੰਡ ਲੱਖੋ ਕੇ ਬਹਿਰਾਮ ਲਾਗੇ ਅੱਧੀ ਦਰਜਨ ਕਾਰ ਸਵਾਰਾਂ ਨੇ ਗੱਡੀ ਨੂੰ ਸਾਹਮਣੇ ਲਿਆ ਕੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਤਰਦਿਆਂ ਸਾਰ ਹੀ ਤੇਜਧਾਰ ਹਥਿਆਰਾਂ ਅਤੇ ਬੇਸਬਾਲਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਹਮਲੇ ਦੌਰਾਨ ਮੁਲਜ਼ਮਾਂ ਨੇ ਗੱਡੀ ਦੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਅਤੇ ਵਿੱਚ ਬੈਠੀਆਂ ਦੋ ਔਰਤਾਂ ਅਤੇ ਇੱਕ ਬਜ਼ੁਰਗ ਸਮੇਤ ਕਾਰ ਚਾਲਕ ਨੂੰ ਵੀ ਕਾਫੀ ਸੱਟਾਂ ਮਾਰੀਆਂ। ਜਦੋਂ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਅਤੇ ਪਿੱਛੋਂ ਇੱਕ ਹੋਰ ਆਈ ਬਰਾਤ ਦੀ ਗੱਡੀ ਵਾਲੇ ਆਏ ਤਾਂ ਹਮਲਾਵਰ ਮੌਕੇ ਤੋਂ ਭੱਜ ਨਿਕਲੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲੱਖੋ ਕੇ ਬਹਿਰਾਮ ਦੇ ਮਹਿਲਾ ਐਸਐਚਓ ਮੈਡਮ ਪਰਮਜੀਤ ਕੌਰ ਵੀ ਸਮੇਤ ਪੁਲਿਸ ਪਾਰਟੀ ਘਟਨਾ ਵਾਲੇ ਥਾਂ 'ਤੇ ਪਹੁੰਚ ਗਏ ਅਤੇ ਬਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕੀਤੀ। ਜਾਂਚ ਦੌਰਾਨ ਹਲਕਾ ਗੁਰੂਹਰਸਹਾਇ ਦੇ ਡੀਐਸਪੀ ਰਾਜਵੀਰ ਸਿੰਘ ਵੀ ਮੌਕੇ 'ਤੇ ਪੁੱਜੇ। ਉਹਨਾਂ ਦੱਸਿਆ ਹੈ ਕਿ ਕੱਲ ਕਢੋਲੀ ਦੀ ਰਸਮ ਦੌਰਾਨ ਕਿਸੇ ਗਾਣੇ ਨੂੰ ਲੈ ਕੇ ਰੰਜਿਸ਼ ਹੋ ਸਕਦੀ, ਉਨ੍ਹਾਂ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ।