UP Dog Viral Video : ਹਨੂੰਮਾਨ ਮੰਦਰ ਤੋਂ ਬਾਅਦ ਮਾਂ ਦੁਰਗਾ ਦੇ ਚੱਕਰ ਕੱਟਦਾ ਵਿਖਾਈ ਦਿੱਤਾ ਕੁੱਤਾ, ਲੋਕ ਕਰ ਰਹੇ ਪੂਜਾ, ਡਾਕਟਰ ਇਲਾਜ ਚ ਜੁਟੇ
UP Dog Viral Video : ਤਿੰਨ ਦਿਨ ਇਸ ਤਰ੍ਹਾਂ ਕਰਨ ਪਿੱਛੋਂ ਕੁੱਤੇ ਨੇ ਕਥਿਤ ਤੌਰ 'ਤੇ ਮੰਦਰ ਕੰਪਲੈਕਸ ਦੇ ਅੰਦਰ ਮਾਂ ਦੁਰਗਾ ਦੀ ਮੂਰਤੀ ਵੱਲ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ। ਇਸ ਅਨੋਖਾ ਘਟਨਾ ਦੀ ਉਥੇ ਲੋਕਾਂ ਵੱਲੋਂ ਵੀਡੀਓ ਵੀ ਬਣਾਈ ਗਈ, ਜੋ ਕਿ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਫੈਲ ਗਈ।
UP Viral Dog : ਉੱਤਰ ਪ੍ਰਦੇਸ਼ ਦੇ ਨੰਦਪੁਰ ਪਿੰਡ ਦੇ ਇੱਕ ਪ੍ਰਾਚੀਨ ਹਨੂੰਮਾਨ ਮੰਦਰ (Hanuman Temple) ਵਿੱਚ ਇੱਕ ਅਵਾਰਾ ਕੁੱਤੇ (Dog Viral Video) ਨਾਲ ਜੁੜੀ ਇੱਕ ਅਨੋਖੀ ਘਟਨਾ ਨੇ ਸੋਸ਼ਲ ਮੀਡੀਆ 'ਤੇ ਇੱਕ ਤਿੱਖੀ ਬਹਿਸ ਛੇੜ ਦਿੱਤੀ ਹੈ, ਜਿਸ ਵਿੱਚ ਸ਼ਰਧਾ ਅਤੇ ਡਾਕਟਰੀ ਤਰਕ ਆਹਮੋ-ਸਾਹਮਣੇ ਹੋ ਗਏ ਹਨ।
ਬਿਨਾਂ ਖਾਧੇ-ਪੀਤੇ ਘੰਟਿਆਂਬੱਧੀ ਘੁੰਮਦਾ ਰਿਹਾ ਕੁੱਤਾ
ਦੱਸਿਆ ਗਿਆ ਹੈ ਕਿ ਕੁੱਤਾ ਸੋਮਵਾਰ ਸਵੇਰੇ ਹਨੂੰਮਾਨ ਮੰਦਰ ਕੋਲ ਪਹੁੰਚਿਆ ਅਤੇ ਹਨੂੰਮਾਨ ਜੀ ਦੀ ਮੂਰਤੀ ਦੇ ਆਲੇ-ਦੁਆਲੇ ਚੱਕਰ ਕੱਟਣ ਲੱਗ ਗਿਆ। ਸਥਾਨਕ ਲੋਕਾਂ ਦੇ ਅਨੁਸਾਰ, ਕੁੱਤੇ ਨੇ ਕਈ ਘੰਟਿਆਂ ਤੱਕ ਬਿਨਾਂ ਕੁਝ ਖਾਧੇ-ਪੀਤੇ ਇਸ ਤਰ੍ਹਾਂ ਘੁੰਮਣਾ ਜਾਰੀ ਰੱਖਿਆ, ਜਿਸ ਨੇ ਸ਼ਰਧਾਲੂਆਂ ਅਤੇ ਸੈਲਾਨੀਆਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ।
ਇੰਟਰਨੈਟ 'ਤੇ ਅੱਗ ਵਾਂਗ ਫੈਲੀ ਕੁੱਤੇ ਦੀ ਵੀਡੀਓ
ਉਪਰੰਤ, ਤਿੰਨ ਦਿਨ ਇਸ ਤਰ੍ਹਾਂ ਕਰਨ ਪਿੱਛੋਂ ਕੁੱਤੇ ਨੇ ਕਥਿਤ ਤੌਰ 'ਤੇ ਮੰਦਰ ਕੰਪਲੈਕਸ ਦੇ ਅੰਦਰ ਮਾਂ ਦੁਰਗਾ ਦੀ ਮੂਰਤੀ ਵੱਲ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ। ਇਸ ਅਨੋਖਾ ਘਟਨਾ ਦੀ ਉਥੇ ਲੋਕਾਂ ਵੱਲੋਂ ਵੀਡੀਓ ਵੀ ਬਣਾਈ ਗਈ, ਜੋ ਕਿ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਫੈਲ ਗਈ।
ਕੁੱਤੇ ਦੀ ਪੂਜਾ, ਮੰਦਰ 'ਚ ਰੱਖਿਆ ਗੱਦਾ
ਮਾਹਰਾਂ ਦੇ ਇਨ੍ਹਾਂ ਤਰਕਾਂ ਦੇ ਬਾਵਜੂਦ ਸਥਿਤੀ ਨੇ ਉਦੋਂ ਨਾਟਕੀ ਮੋੜ ਲੈ ਲਿਆ, ਜਦੋਂ ਕੁਝ ਸ਼ਰਧਾਲੂਆਂ ਨੇ ਕੁੱਤੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਇਸਨੂੰ ਇੱਕ ਪਵਿੱਤਰ ਸ਼ਖਸੀਅਤ ਜਾਂ ਅਧਿਆਤਮਿਕ ਪੁਨਰ ਜਨਮ ਸਮਝਿਆ ਗਿਆ। ਵੀਡੀਓ ਵਿੱਚ ਇੱਕ ਪੁਜਾਰੀ ਕੁੱਤੇ ਦੇ ਕੋਲ ਬੈਠਾ ਵਿਖਾਈ ਦੇ ਰਿਹਾ ਹੈ, ਜਦੋਂ ਕਿ ਸੈਲਾਨੀ ਉਸਦੇ ਪੈਰ ਛੂਹਣ ਅਤੇ ਅਸ਼ੀਰਵਾਦ ਲੈਣ ਲਈ ਕਤਾਰਾਂ ਵਿੱਚ ਖੜ੍ਹੇ ਵਿਖਾਈ ਦਿੱਤੇ। ਕੁੱਤੇ ਦੇ ਬੈਠਣ ਲਈ ਮੰਦਰ ਦੇ ਅੰਦਰ ਇੱਕ ਗੱਦਾ ਵੀ ਰੱਖਿਆ ਗਿਆ।
ਬਹੁਤ ਸਾਰੇ ਯੂਜ਼ਰਸ ਨੇ ਟਿੱਪਣੀਆਂ 'ਚ ਇਸ ਘਟਨਾ ਦੀ ਸੋਸ਼ਲ ਮੀਡੀਆ 'ਤੇ ਤਿੱਖੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ ਅਤੇ ਚਿੰਤਾ ਪ੍ਰਗਟ ਕੀਤੀ ਕਿ ਅੰਧਵਿਸ਼ਵਾਸ ਕੁੱਤੇ ਦਾ ਇਲਾਜ ਨਹੀਂ ਹੋਣ ਦੇ ਰਿਹਾ, ਜਿਸ ਕਾਰਨ ਕੁੱਤੇ ਦੀ ਹਾਲਤ ਜ਼ਿਆਦਾ ਵਿਗੜ ਸਕਦੀ ਹੈ। ਜਾਨਵਰ ਪ੍ਰੇਮੀਆਂ ਨੇ ਘਟਨਾ ਦੀ ਨਿਖੇਧੀ ਕਰਦਿਆਂ ਅਧਿਕਾਰੀਆਂ ਅਤੇ ਮੰਦਰ ਪ੍ਰਬੰਧਕਾਂ ਨੂੰ ਇਸ ਮਾਮਲੇ 'ਚ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ।