US Extends China Tariff : ਭਾਰਤ ਨੂੰ ਧਮਕੀ ਤੇ ਚੀਨ ਅੱਗੇ ਸਰੈਂਡਰ; ਟਰੰਪ ਵੱਲੋਂ ਬੀਜਿੰਗ ਦੀ ਟੈਰਿਫ ਸਸਪੈਂਸ਼ਨ ’ਤੇ 90 ਦਿਨਾਂ ਦਾ ਵਾਧਾ, ਜਾਣੋ ਅਮਰੀਕਾ ਦਾ ਡਰ

ਟਰੰਪ ਨੇ ਟਰੂਥ ਸੋਸ਼ਲ 'ਤੇ ਕਿਹਾ ਕਿ ਉਨ੍ਹਾਂ ਨੇ ਚੀਨ 'ਤੇ ਟੈਰਿਫ ਮੁਅੱਤਲੀ ਨੂੰ 90 ਦਿਨਾਂ ਲਈ ਵਧਾ ਦਿੱਤਾ ਹੈ। ਕਾਰਜਕਾਰੀ ਆਦੇਸ਼ 'ਤੇ ਮੁਅੱਤਲੀ ਖਤਮ ਹੋਣ ਦੀ ਆਖਰੀ ਮਿਤੀ ਤੋਂ ਕੁਝ ਘੰਟੇ ਪਹਿਲਾਂ ਦਸਤਖਤ ਕੀਤੇ ਗਏ ਸਨ।

By  Aarti August 12th 2025 08:28 AM -- Updated: August 12th 2025 08:29 AM

US Extends China Tariff :  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਦਰਾਮਦਾਂ 'ਤੇ ਟੈਰਿਫ ਦੀ ਮੁਅੱਤਲੀ ਨੂੰ ਅਗਲੇ 90 ਦਿਨਾਂ ਲਈ ਵਧਾ ਦਿੱਤਾ ਹੈ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਮੁਅੱਤਲੀ ਨੂੰ ਵਧਾਉਣ ਲਈ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਹਨ ਅਤੇ ਸਮਝੌਤੇ ਦੇ ਬਾਕੀ ਤੱਤ ਪਹਿਲਾਂ ਵਾਂਗ ਹੀ ਰਹਿਣਗੇ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤ ਸਮੇਤ ਕਈ ਦੇਸ਼ਾਂ 'ਤੇ ਭਾਰੀ ਟੈਰਿਫ ਲਗਾਉਣ ਵਾਲੇ ਡੋਨਾਲਡ ਟਰੰਪ ਚੀਨ ਵਿਰੁੱਧ ਕਾਰਵਾਈ ਕਰਨ ਤੋਂ ਝਿਜਕ ਰਹੇ ਹਨ।

ਮੰਗਲਵਾਰ ਨੂੰ ਖਤਮ ਹੋ ਰਹੀ ਸੀ ਇਹ ਸਮਾਂ ਸੀਮਾ 

ਕਾਰਜਕਾਰੀ ਆਦੇਸ਼ 'ਤੇ ਮੁਅੱਤਲੀ ਖਤਮ ਹੋਣ ਦੀ ਆਖਰੀ ਮਿਤੀ ਤੋਂ ਕੁਝ ਘੰਟੇ ਪਹਿਲਾਂ ਦਸਤਖਤ ਕੀਤੇ ਗਏ ਸਨ। ਪਿਛਲੀ ਸਮਾਂ ਸੀਮਾ ਮੰਗਲਵਾਰ ਨੂੰ 12.01 ਵਜੇ ਖਤਮ ਹੋਣੀ ਸੀ। ਜੇਕਰ ਅਜਿਹਾ ਹੁੰਦਾ, ਤਾਂ ਅਮਰੀਕਾ ਚੀਨੀ ਆਯਾਤ 'ਤੇ ਪਹਿਲਾਂ ਤੋਂ ਹੀ ਉੱਚੇ 30% ਟੈਕਸਾਂ ਨੂੰ ਹੋਰ ਵਧਾ ਸਕਦਾ ਸੀ। ਇਸ ਦੇ ਨਾਲ ਹੀ, ਬੀਜਿੰਗ ਬਦਲੇ ਵਿੱਚ ਅਮਰੀਕੀ ਆਯਾਤ ਅਤੇ ਚੀਨ ਨੂੰ ਨਿਰਯਾਤ 'ਤੇ ਡਿਊਟੀ ਵਧਾ ਸਕਦਾ ਸੀ।

ਟੈਰਿਫ ਮੁਅੱਤਲੀ ਦਾ ਵਾਧਾ ਪਿਛਲੇ ਮਹੀਨੇ ਦੇ ਅਖੀਰ ਵਿੱਚ ਸਟਾਕਹੋਮ ਵਿੱਚ ਅਮਰੀਕਾ ਅਤੇ ਚੀਨੀ ਵਪਾਰ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਦੇ ਸਭ ਤੋਂ ਤਾਜ਼ਾ ਦੌਰ ਤੋਂ ਬਾਅਦ ਕੀਤਾ ਗਿਆ ਹੈ। ਏਪੀ ਦੀ ਰਿਪੋਰਟ ਅਨੁਸਾਰ, ਇਸ ਵਾਧੇ ਨਾਲ ਦੋਵਾਂ ਦੇਸ਼ਾਂ ਨੂੰ ਮਤਭੇਦਾਂ ਨੂੰ ਸੁਲਝਾਉਣ ਦਾ ਸਮਾਂ ਮਿਲਦਾ ਹੈ, ਸ਼ਾਇਦ ਇਸ ਸਾਲ ਦੇ ਅੰਤ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਟਰੰਪ ਵਿਚਕਾਰ ਸਿਖਰ ਸੰਮੇਲਨ ਲਈ ਰਾਹ ਪੱਧਰਾ ਹੁੰਦਾ ਹੈ।

ਚੀਨ ਅਤੇ ਅਮਰੀਕਾ ਟੈਰਿਫ ਯੁੱਧ

ਜੇਕਰ ਟੈਰਿਫ ਮੁਅੱਤਲੀ ਨੂੰ ਨਾ ਵਧਾਇਆ ਜਾਂਦਾ, ਤਾਂ ਚੀਨੀ ਸਾਮਾਨਾਂ 'ਤੇ ਅਮਰੀਕੀ ਟੈਰਿਫ ਅਪ੍ਰੈਲ ਵਿੱਚ ਦੇਖੇ ਗਏ ਉੱਚ ਪੱਧਰ 'ਤੇ ਵਾਪਸ ਆ ਜਾਂਦੇ। ਇਹ ਟੈਰਿਫ ਚੀਨ ਲਈ 145% ਅਤੇ ਅਮਰੀਕਾ ਲਈ 125% ਤੱਕ ਪਹੁੰਚ ਗਏ। ਵਾਸ਼ਿੰਗਟਨ ਅਤੇ ਬੀਜਿੰਗ ਪਹਿਲਾਂ ਮਈ ਵਿੱਚ ਜੇਨੇਵਾ ਵਿੱਚ ਇੱਕ ਸ਼ੁਰੂਆਤੀ ਮੀਟਿੰਗ ਤੋਂ ਬਾਅਦ 90 ਦਿਨਾਂ ਲਈ ਜ਼ਿਆਦਾਤਰ ਟੈਰਿਫਾਂ ਨੂੰ ਮੁਅੱਤਲ ਕਰਨ ਲਈ ਸਹਿਮਤ ਹੋਏ ਸਨ। ਸਮਝੌਤਾ ਮੰਗਲਵਾਰ ਨੂੰ ਖਤਮ ਹੋਣ ਵਾਲਾ ਸੀ, ਜਿਸ ਨੂੰ ਟਰੰਪ ਨੇ ਹੁਣ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ : Asim Munir Nuclear Threat : ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਦੀ ਭਾਰਤ ਨੂੰ ਗਿੱਦੜ ਧਮਕੀ; ਕਿਹਾ- ਭਾਰਤੀ ਡੈਮਾਂ ਨੂੰ ਮਿਜ਼ਾਇਲਾਂ ਨਾਲ ਉਡਾ...!

Related Post