America ’ਚ ਪੰਜਾਬੀ ਟਰੱਕ ਡਰਾਈਵਰ ਨੂੰ 75 ਸਾਲ ਦੀ ਸਜ਼ਾ; ਜੋਬਨਪ੍ਰੀਤ ਤੋਂ ਕਰੀਬ 90 ਕਰੋੜ ਦੀ ਹੈਰੋਇਨ ਹੋਈ ਸੀ ਬਰਾਮਦ

ਉਸਦੀ ਵਟਸਐਪ ਚੈਟ ਵਿੱਚ ਉਸਦੀ ਕੋਕੀਨ ਡਿਲੀਵਰੀ ਲਈ 5,400 ਡਾਲਰ ਵਿੱਚ ਇੱਕ ਸੌਦੇ ਦਾ ਖੁਲਾਸਾ ਹੋਇਆ। 30 ਸਾਲਾ ਡਰਾਈਵਰ ਨੂੰ 55 ਸਾਲ ਦੀ ਉਮਰ ਤੱਕ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾਵੇਗਾ।

By  Aarti June 3rd 2026 04:18 PM

ਅਮਰੀਕਾ ਵਿੱਚ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ ਇੱਕ ਅਦਾਲਤ ਨੇ 75 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਨੇ ਉਸ ਤੋਂ 90 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ। ਉਹ ਕੂੜੇ ਦੇ ਪੈਕੇਟਾਂ ਵਿੱਚ ਲੁਕਾ ਕੇ 106 ਕਿਲੋ ਕੋਕੀਨ ਲੈ ਕੇ ਜਾ ਰਿਹਾ ਸੀ। ਹਾਲਾਂਕਿ, ਡਰਾਈਵਰ ਨੇ ਆਪਣਾ ਬਚਾਅ ਇਹ ਕਹਿ ਕੇ ਕੀਤਾ ਕਿ ਉਸਨੂੰ ਇਸ ਬਾਰੇ ਪਤਾ ਨਹੀਂ ਸੀ।

ਉਸਦੀ ਵਟਸਐਪ ਚੈਟ ਵਿੱਚ ਉਸਦੀ ਕੋਕੀਨ ਡਿਲੀਵਰੀ ਲਈ 5,400 ਡਾਲਰ ਵਿੱਚ ਇੱਕ ਸੌਦੇ ਦਾ ਖੁਲਾਸਾ ਹੋਇਆ। 30 ਸਾਲਾ ਡਰਾਈਵਰ ਨੂੰ 55 ਸਾਲ ਦੀ ਉਮਰ ਤੱਕ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾਵੇਗਾ। ਨਤੀਜੇ ਵਜੋਂ, ਉਹ 85 ਸਾਲ ਦੀ ਉਮਰ ਤੱਕ ਪਹੁੰਚਣ ਤੋਂ ਬਾਅਦ ਹੀ ਜ਼ਮਾਨਤ ਪ੍ਰਾਪਤ ਕਰ ਸਕੇਗਾ। ਹਾਲਾਂਕਿ, ਅਦਾਲਤ ਨੇ ਉਸਦੀ ਸਜ਼ਾ ਵਿੱਚ ਜੇਲ੍ਹ ਵਿੱਚ ਬਿਤਾਏ 407 ਦਿਨ ਵੀ ਸ਼ਾਮਲ ਕਰ ਦਿੱਤੇ।

ਉੱਥੇ ਹੀ ਜੇਕਰ ਜੋਬਨਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਮੰਗੂਪੁਰ ਦਾ ਰਹਿਣ ਵਾਲਾ ਹੈ। 

ਜਾਣਕਾਰੀ ਮੁਤਾਬਕ 17 ਅਪ੍ਰੈਲ 2025 ਨੂੰ ਇਲੀਨੋਇਸ ਸਟੇਟ ਪੁਲਿਸ ਨੇ Interstate-74 ਦੇ LeRoy ਏਰੀਏ ਨੇੜੇ ਇੱਕ ਰੈਫ੍ਰਿਜਰੇਟਡ ਟਰੱਕ ਨੂੰ ਰੁਟੀਨ ਸੇਫਟੀ ਇੰਸਪੈਕਸ਼ਨ ਲਈ ਰੋਕਿਆ ਸੀ। ਪੁਲਿਸ ਨੂੰ ਡਰਾਈਵਰ ਦੀ ਹਰਕਤ ਅਤੇ ਟਰੱਕ ‘ਤੇ ਸ਼ੱਕ ਹੋਇਆ ਜਿਸ ਤੋਂ ਬਾਅਦ ਡੀਟੇਲ ਜਾਂਚ ਕੀਤੀ ਗਈ। 

ਜਾਂਚ ਦੌਰਾਨ Illinois State Police ਦੇ ਕੇ-9 ਯੂਨਿਟ ਦੇ ਪੁਲਿਸ ਡੌਗ ਨੇ ਟਰੱਕ ਦੇ ਅੰਦਰ ਨਸ਼ੇ ਦੀ ਮੌਜੂਦਗੀ ਦਾ ਇਸ਼ਾਰਾ ਦਿੱਤਾ। ਇਸ ਤੋਂ ਬਾਅਦ ਟਰੱਕ ਦੀ ਤਲਾਸ਼ੀ ਲਈ ਗਈ ਜਿੱਥੇ ਚਾਰ ਵੱਡੇ ਕਾਲੇ ਗਾਰਬੇਜ ਬੈਗ ਮਿਲੇ। 

ਪੁਲਿਸ ਨੇ ਜਦੋਂ ਬੈਗ ਖੋਲ੍ਹੇ ਤਾਂ ਉਨ੍ਹਾਂ ਵਿੱਚੋਂ ਕਰੀਬ 234 ਪੌਂਡ ਯਾਨੀ ਲਗਭਗ 106 ਕਿਲੋ ਕੋਕੀਨ ਬਰਾਮਦ ਹੋਈ। ਕੁਝ ਅਮਰੀਕੀ ਰਿਪੋਰਟਾਂ ਵਿੱਚ ਇਹ ਮਾਤਰਾ ਲਗਭਗ 107 ਹਜ਼ਾਰ ਗ੍ਰਾਮ ਵੀ ਦੱਸੀ ਗਈ ਹੈ। ਇਸ ਕੋਕੀਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਲਗਭਗ 10.6 ਮਿਲੀਅਨ ਡਾਲਰ ਦੱਸੀ ਗਈ। 

ਜਾਂਚ ਦੌਰਾਨ Illinois State Police ਦੇ ਕੇ-9 ਯੂਨਿਟ ਦੇ ਪੁਲਿਸ ਡੌਗ ਨੇ ਟਰੱਕ ਦੇ ਅੰਦਰ ਨਸ਼ੇ ਦੀ ਮੌਜੂਦਗੀ ਦਾ ਇਸ਼ਾਰਾ ਦਿੱਤਾ। ਇਸ ਤੋਂ ਬਾਅਦ ਟਰੱਕ ਦੀ ਤਲਾਸ਼ੀ ਲਈ ਗਈ ਜਿੱਥੇ ਚਾਰ ਵੱਡੇ ਕਾਲੇ ਗਾਰਬੇਜ ਬੈਗ ਮਿਲੇ। 

ਪੁਲਿਸ ਨੇ ਜਦੋਂ ਬੈਗ ਖੋਲ੍ਹੇ ਤਾਂ ਉਨ੍ਹਾਂ ਵਿੱਚੋਂ ਕਰੀਬ 234 ਪੌਂਡ ਯਾਨੀ ਲਗਭਗ 106 ਕਿਲੋ ਕੋਕੀਨ ਬਰਾਮਦ ਹੋਈ। ਕੁਝ ਅਮਰੀਕੀ ਰਿਪੋਰਟਾਂ ਵਿੱਚ ਇਹ ਮਾਤਰਾ ਲਗਭਗ 107 ਹਜ਼ਾਰ ਗ੍ਰਾਮ ਵੀ ਦੱਸੀ ਗਈ ਹੈ। ਇਸ ਕੋਕੀਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਲਗਭਗ 10.6 ਮਿਲੀਅਨ ਡਾਲਰ ਦੱਸੀ ਗਈ। 

ਜਾਂਚ ਏਜੰਸੀਆਂ ਮੁਤਾਬਕ ਟਰੱਕ ਵਿੱਚ ਪੋਲਟਰੀ ਅਤੇ ਹੋਰ ਸਮਾਨ ਦੀ ਆੜ ਹੇਠ ਨਸ਼ਾ ਲੁਕਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਟਰੱਕ ਰੋਕਣ ਵੇਲੇ ਜੋਬਨਪ੍ਰੀਤ ਸਿੰਘ ਨੇ ਕਾਫ਼ੀ ਦੇਰ ਨਾਲ ਗੱਡੀ ਸਾਈਡ ‘ਤੇ ਲਾਈ ਅਤੇ ਪੁੱਛਗਿੱਛ ਦੌਰਾਨ ਉਹ ਕਾਫ਼ੀ ਘਬਰਾਇਆ ਹੋਇਆ ਲੱਗ ਰਿਹਾ ਸੀ। 

ਜੋਬਨਪ੍ਰੀਤ ਸਿੰਘ ਨੇ ਪੁਲਿਸ ਨੂੰ ਕਿਹਾ ਸੀ ਕਿ ਉਸ ਨੂੰ ਟਰੱਕ ਵਿੱਚ ਮੌਜੂਦ ਨਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਸਿਰਫ਼ ਲੋਡ ਡਿਲੀਵਰੀ ਲਈ ਜਾ ਰਿਹਾ ਸੀ। ਪਰ ਜਾਂਚ ਦੌਰਾਨ ਉਸਦੇ ਮੋਬਾਈਲ ਫੋਨ ਵਿੱਚੋਂ ਕੁਝ ਅਜਿਹੀਆਂ ਗੱਲਬਾਤਾਂ ਮਿਲੀਆਂ ਜਿਨ੍ਹਾਂ ਵਿੱਚ ਦੇਸ਼ ਭਰ ਵਿੱਚ ਲੋਡ ਪਹੁੰਚਾਉਣ ਦੇ ਬਦਲੇ 5400 ਡਾਲਰ ਦੀ ਗੱਲ ਕੀਤੀ ਗਈ ਸੀ। ਪ੍ਰੋਸਿਕਿਊਸ਼ਨ ਨੇ ਇਸਨੂੰ ਡਰੱਗ ਮਿਊਲ ਨੈੱਟਵਰਕ ਨਾਲ ਜੋੜਿਆ। 

ਮਾਰਚ 2026 ਵਿੱਚ ਮੈਕਲੀਨ ਕਾਊਂਟੀ ਦੀ ਜੂਰੀ ਨੇ ਜੋਬਨਪ੍ਰੀਤ ਸਿੰਘ ਨੂੰ ਕੋਕੀਨ ਟ੍ਰੈਫਿਕਿੰਗ ਅਤੇ ਨਸ਼ਾ ਸਪਲਾਈ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ 28 ਮਈ 2026 ਨੂੰ ਜੱਜ William Yoder ਵੱਲੋਂ ਉਸ ਨੂੰ 75 ਸਾਲ ਦੀ ਸਜ਼ਾ ਸੁਣਾਈ ਗਈ। 

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਮੈਕਲੀਨ ਕਾਊਂਟੀ ਵਿੱਚ ਹੋਈਆਂ ਸਭ ਤੋਂ ਵੱਡੀਆਂ ਕੋਕੀਨ ਬਰਾਮਦਗੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।  ਪਰਿਵਾਰਕ ਜਾਣਕਾਰੀ ਮੁਤਾਬਕ ਜੋਬਨਪ੍ਰੀਤ ਸਿੰਘ ਆਪਣੇ ਮਾਂ-ਪਿਓ ਦਾ ਇਕਲੌਤਾ ਪੁੱਤਰ ਹੈ ਅਤੇ ਉਸਦੀ ਇੱਕ ਭੈਣ ਹੈ। ਇਸ ਮਾਮਲੇ ਤੋਂ ਬਾਅਦ ਪਿੰਡ ਮੰਗੂਪੁਰ ਵਿੱਚ ਪਰਿਵਾਰ ਡੂੰਘੇ ਸਦਮੇ ਵਿੱਚ ਹੈ। 

ਇਹ ਵੀ ਪੜ੍ਹੋ  : Amritsar ’ਚ ਦੁਰਗਿਆਣਾ ਮੰਦਿਰ ’ਚ ਮੁੜ ਵਾਪਰੀ ਬੇਅਦਬੀ ਦੀ ਘਟਨਾ,ਮੰਦਰ ਦੀ ਪਰਿਕਰਮਾ ’ਚ ਇੱਕ ਨੌਜਵਾਨ ਤੇ ਲੜਕੀ ਨੇ ਬਣਾਈ ਰੀਲ

Related Post