Valentines day 2023 : ਵੈਲੇਨਟਾਈਨ ਡੇ ’ਤੇ ਆਪਣੇ ਖ਼ਾਸ ਨੂੰ ਕਰੋ ਇਨ੍ਹਾਂ ਭਾਸ਼ਾਵਾਂ ’ਚ ਪਿਆਰ ਦਾ ਇਜ਼ਹਾਰ

ਅੱਜ 14 ਫਰਵਰੀ ਨੂੰ ਵੈਲੇਨਟਾਈਨ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਪ੍ਰੇਮੀ ਜੋੜਿਆਂ ਲਈ ਇਹ ਸਭ ਤੋਂ ਖਾਸ ਹੈ। ਅੱਜ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਤੁਸੀਂ ਇਸ ਖਾਸ ਮੌਕੇ ’ਤੇ ਵੱਖ ਵੱਖ ਭਾਸ਼ਾਵਾਂ ’ਚ ਵੀ ਆਪਣੇ ਪਿਆਰ ਦਾ ਇਜਹਾਰ ਕਰ ਸਕਦੇ ਹੋ।

By  Aarti February 14th 2023 11:50 AM

Valentine's day 2023 : ਅੱਜ 14 ਫਰਵਰੀ ਨੂੰ ਵੈਲੇਨਟਾਈਨ ਡੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਪ੍ਰੇਮੀ ਜੋੜਿਆਂ ਲਈ ਇਹ ਸਭ ਤੋਂ ਖਾਸ ਹੈ। ਇਸ ਦੇ ਪ੍ਰੇਮੀ ਇਕ ਦੂਜੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਹਰ ਕੋਈ ਵੱਖ-ਵੱਖ ਢੰਗ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਤੁਸੀਂ ਇਸ ਖਾਸ ਮੌਕੇ ’ਤੇ ਵੱਖ ਵੱਖ ਭਾਸ਼ਾਵਾਂ ’ਚ ਵੀ ਆਪਣੇ ਪਿਆਰ ਦਾ ਇਜਹਾਰ ਕਰ ਸਕਦੇ ਹੋ।   

ਫ੍ਰੈਂਚ ਭਾਸ਼ਾ 

ਰੋਮਾਂਟਿਕ ਤਰੀਕੇ ਨਾਲ ਪਿਆਰ ਦਾ ਪ੍ਰਗਟਾਵਾ ਕਰਨ ਲਈ ਕੋਈ ਵੀ ਫ੍ਰੈਂਚ ਭਾਸ਼ਾ ਦੀ ਚੋਣ ਕਰ ਸਕਦਾ ਹੈ। ਆਪਣੇ ਸਾਥੀ ਨੂੰ ਫ੍ਰੈਂਚ ਵਿੱਚ Je t'aime ਕਹੋ। ਇਸ ਨੂੰ ਬੋਲਣ ਦਾ ਤਰੀਕਾ 'ਜੈੱਟ ਐਮ' ਹੈ। ਇਸ ਦਾ ਅੰਗਰੇਜ਼ੀ ’ਚ ਆਈ ਲਵ ਯੂ ਅਰਥ ਹੈ।

ਇਟਾਲੀਅਨ ਭਾਸ਼ਾ

ਵੈਲੇਨਟਾਈਨ ਡੇ 'ਤੇ ਇਟਾਲੀਅਨ ਭਾਸ਼ਾ ਵਿੱਚ ਵੀ ਆਪਣੇ ਪਿਆਰੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਤੁਸੀਂ ਆਪਣੇ ਪਿਆਰੇ ਨੂੰ Ti amo ਕਹਿ ਸਕਦੇ ਹੋ। ਇਸ ਨੂੰ ਸੰਬੋਧਨ ਕਰਨ ਦਾ ਤਰੀਕਾ ਟੀ ਆਮੋ ਹੈ। 

ਕੋਰੀਅਨ ਭਾਸ਼ਾ 

ਇਨ੍ਹੀਂ ਦਿਨੀਂ ਭਾਰਤ ਵਿੱਚ ਕੋਰੀਅਨ ਫਿਲਮਾਂ ਅਤੇ ਟੀਵੀ ਡਰਾਮਿਆਂ ਦਾ ਕ੍ਰੇਜ਼ ਵਧਿਆ ਹੈ। ਜੇਕਰ ਤੁਹਾਡਾ ਕੋਈ ਖਾਸ ਵੀ ਕੋਰੀਅਨ ਡਰਾਮਾ ਨੂੰ ਪਸੰਦ ਕਰਦਾ ਹੈ ਤਾਂ ਉਸ ਨੂੰ ਵੈਲੇਨਟਾਈਨ ਡੇ 'ਤੇ ਉਸ ਨੂੰ ਕੋਰੀਅਨ ਭਾਸ਼ਾ ਵਿੱਚ ਪ੍ਰਪੋਜ਼ ਕਰ ਸਕਦੇ ਹੋ। ਕੋਰੀਅਨ ਭਾਸ਼ਾ ਚ ਆਈ ਲਵ ਯੂ ਨੂੰ 'Salanghaeyo' ਸਾਰੰਗ ਗਯੋ ਕਿਹਾ ਜਾਂਦਾ ਹੈ। 

ਬੰਗਾਲੀ ਭਾਸ਼ਾ 

ਬੰਗਾਲੀ ਭਾਸ਼ਾ ਬਹੁਤ ਮਿੱਠੀ ਮੰਨੀ ਜਾਂਦੀ ਹੈ। ਬੰਗਾਲੀ ਵਿੱਚ ਪਿਆਰ ਦਾ ਪ੍ਰਗਟਾਵਾ ਪਾਰਟਨਰ ਦੇ ਦਿਲ ਵਿੱਚ ਤੁਹਾਡੇ ਲਈ ਬਹੁਤ ਮਿਠਾਸ ਭਰ ਸਕਦਾ ਹੈ। ਇਸ ਲਈ ਤੁਸੀਂ ਆਪਣੇ ਕਿਸੇ ਖਾਸ ਨੂੰ ਬੰਗਾਲੀ ਵਿੱਚ 'ਆਮੀ ਤੋਮਾਕੇ ਭਾਲੋਬਾਸ਼ੀ' ਕਹਿ ਸਕਦੇ ਹੋ ਜਿਸਦਾ ਅਰਥ ਆ ਆਈ ਲਵ ਯੂ ਹੈ। 

ਇਹ ਵੀ ਪੜ੍ਹੋ: ਗੂਗਲ ਨੇ ਡੂਡਲ ਬਣਾ ਕੇ ਵੈਲੇਨਟਾਈਨ ਡੇਅ ਦੀ ਦਿੱਤੀ ਮੁਬਾਰਕ, ਕਹੀ ਇਹ ਗੱਲ

Related Post