Rampura News : ਪਿੰਡ ਜੇਠੂਕੇ ਕੋਲ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਪਿੱਛੋਂ ਮਾਰੀ ਟੱਕਰ ,ਇੱਕ ਵਿਅਕਤੀ ਦੀ ਮੌਤ

Rampura Accident News : ਤੇਜ਼ ਰਫਤਾਰ ਦਾ ਕਹਿਰ ਲਗਾਤਾਰ ਜਾਰੀ ਹੈ। ਅਜਿਹਾ ਕਹਿਰ ਬਾਜ਼ੀਗਰ ਬਸਤੀ ਤਪਾ ਮੰਡੀ ਦੇ ਰਹਿਣ ਵਾਲੇ ਟਰੱਕ ਡਰਾਈਵਰ ਰਹਿਣ ਵਾਲੇ ਚਮਨਦੀਪ ਸਿੰਘ 'ਤੇ ਉਸ ਸਮੇਂ ਟੁੱਟ ਪਿਆ ਜਦ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਪਾ ਤੋਂ ਰਾਮਪੁਰਾ ਜਾ ਰਿਹਾ ਸੀ। ਜਦੋਂ ਉਹ ਪਿੰਡ ਜੇਠੂਕੇ ਕੋਲੇ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ

By  Shanker Badra November 1st 2025 04:11 PM

Rampura Accident News : ਤੇਜ਼ ਰਫਤਾਰ ਦਾ ਕਹਿਰ ਲਗਾਤਾਰ ਜਾਰੀ ਹੈ। ਅਜਿਹਾ ਕਹਿਰ ਬਾਜ਼ੀਗਰ ਬਸਤੀ ਤਪਾ ਮੰਡੀ ਦੇ ਰਹਿਣ ਵਾਲੇ ਟਰੱਕ ਡਰਾਈਵਰ ਰਹਿਣ ਵਾਲੇ ਚਮਨਦੀਪ ਸਿੰਘ 'ਤੇ ਉਸ ਸਮੇਂ ਟੁੱਟ ਪਿਆ ਜਦ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਪਾ ਤੋਂ ਰਾਮਪੁਰਾ ਜਾ ਰਿਹਾ ਸੀ। ਜਦੋਂ ਉਹ ਪਿੰਡ ਜੇਠੂਕੇ ਕੋਲੇ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿੱਥੇ ਕਈ ਦੂਰੀ ਤੱਕ ਮੋਟਰਸਾਈਕਲ ਖਤਾਂਨਾ ਵਿੱਚ ਜਾ ਡਿੱਗਿਆ ਅਤੇ ਮੌਕੇ 'ਤੇ ਹੀ ਮੋਟਰਸਾਈਕਲ ਸਵਾਰ ਚਮਨਦੀਪ ਸਿੰਘ ਦੀ ਮੌਤ ਹੋ ਗਈ ਪਰ ਵਾਹਨ ਚਾਲਕ ਮੌਕੇ ਤੋਂ ਭੱਜਣ ਲਈ ਸਫਲ ਹੋ ਗਿਆ।

 ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਹੋਏ ਇਸ ਸੜਕ ਹਾਦਸੇ ਨੂੰ ਲੈ ਕੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਨੇੜੇ ਪੁਲਿਸ ਹਾਈਟੈਕ ਨਾਕਾ ਵੀ ਦੱਸਿਆ ਜਾ ਰਿਹਾ ਹੈ। ਜਿੱਥੋਂ ਇਹ ਵਾਹਨ ਗੁਜ਼ਰੇ ਸਨ। ਮ੍ਰਿਤਕ ਦੀ ਪਹਿਚਾਣ 49 ਸਾਲ ਦੇ ਚਮਨਦੀਪ ਸਿੰਘ ਬਾਜੀਗਰ ਬਸਤੀ ਵਜੋਂ ਹੋਈ ਹੈ, ਜੋ ਆਪਣੇ ਇੱਕ ਬੇਟਾ ਤੇ ਬੇਟੀ ਤੇ ਕੈਂਸਰ ਪੀੜਤ ਪਤਨੀ ਲਈ ਦਿਨ ਰਾਤ ਮਿਹਨਤ ਕਰਕੇ ਬਤੌਰ ਡਰਾਈਵਰੀ ਦਾ ਕੰਮ ਕਰਦਾ ਸੀ। 

ਪੰਜ ਮਹੀਨੇ ਪਹਿਲਾਂ ਹੀ ਉਸ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ ਅਤੇ ਆਪਣੇ ਇਕਲੋਤੇ ਪੁੱਤ ਨੂੰ ਬੀਟੈਕ ਦੀ ਪੜ੍ਹਾਈ ਕਰਵਾ ਰਿਹਾ ਸੀ। ਮ੍ਰਿਤਕ ਦੇ ਜਾਣ ਪਿੱਛੋਂ ਮ੍ਰਿਤਕ ਚਮਨਦੀਪ ਦੀ ਪਤਨੀ ਸੁਖਵਿੰਦਰ ਕੌਰ ਅਤੇ ਪਰਿਵਾਰਿਕ ਮੈਂਬਰਾਂ ਨੇ ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਚਾਲਕ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਰਾਮਪੁਰਾ ਸਦਰ ਦੇ ਗਿੱਲ ਕਲਾਂ ਪੁਲਿਸ ਥਾਣੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ। 

Related Post