Video : ਸਾਊਦੀ ਅਰਬ ਚ 42 ਭਾਰਤੀ ਸ਼ਰਧਾਲੂਆਂ ਨਾਲ ਵਾਪਰੇ ਖੌਫਨਾਕ ਹਾਦਸੇ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ
Saudi Arbia Bus Accident Video : Gulf News ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੀੜਤਾਂ ਵਿੱਚ ਘੱਟੋ-ਘੱਟ 11 ਔਰਤਾਂ ਅਤੇ 10 ਬੱਚੇ ਸ਼ਾਮਲ ਸਨ, ਹਾਲਾਂਕਿ ਅਧਿਕਾਰੀ ਅਜੇ ਵੀ ਗਿਣਤੀ ਦੀ ਪੁਸ਼ਟੀ ਕਰ ਰਹੇ ਹਨ।
Saudi Arabia Bus Accident Video : ਸਾਊਦੀ ਅਰਬ ਤੋਂ ਇੱਕ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ। ਭਾਰਤੀ ਸ਼ਰਧਾਲੂਆਂ ਨੂੰ ਲੈ ਕੇ ਮੱਕਾ ਤੋਂ ਮਦੀਨਾ ਜਾ ਰਹੀ ਇੱਕ ਬੱਸ ਵਿੱਚ ਐਤਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ ਬੱਸ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਬਚਣ ਦਾ ਕੋਈ ਰਸਤਾ ਨਹੀਂ ਬਚਿਆ। ਰਿਪੋਰਟਾਂ ਅਨੁਸਾਰ, ਇਸ ਵਿੱਚ 42 ਭਾਰਤੀ ਨਾਗਰਿਕ ਸਵਾਰ ਸਨ। ਅਧਿਕਾਰੀਆਂ ਨੇ ਅਜੇ ਤੱਕ ਮੌਤਾਂ ਦੀ ਅਧਿਕਾਰਤ ਗਿਣਤੀ ਜਾਰੀ ਨਹੀਂ ਕੀਤੀ ਹੈ।
Gulf News ਦੀ ਇੱਕ ਰਿਪੋਰਟ ਦੇ ਅਨੁਸਾਰ, ਉਸ ਸਮੇਂ ਬਹੁਤ ਸਾਰੇ ਯਾਤਰੀ ਸੁੱਤੇ ਹੋਏ ਸਨ। ਬੱਸ ਇੱਕ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਨੇ ਬਚਣ ਦਾ ਕੋਈ ਮੌਕਾ ਨਹੀਂ ਛੱਡਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੀੜਤਾਂ ਵਿੱਚ ਘੱਟੋ-ਘੱਟ 11 ਔਰਤਾਂ ਅਤੇ 10 ਬੱਚੇ ਸ਼ਾਮਲ ਸਨ, ਹਾਲਾਂਕਿ ਅਧਿਕਾਰੀ ਅਜੇ ਵੀ ਗਿਣਤੀ ਦੀ ਪੁਸ਼ਟੀ ਕਰ ਰਹੇ ਹਨ।
ਹੈਲਪਲਾਈਨ ਨੰਬਰ ਜਾਰੀ
ਹਾਦਸੇ ਦੀ ਸਥਿਤੀ ਬਾਰੇ ਲਗਾਤਾਰ ਜਾਣਕਾਰੀ ਲਈ ਤੇਲੰਗਾਨਾ ਸਕੱਤਰੇਤ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਨੰਬਰ 91 7997959754, 91 9912919545 ਹਨ। ਇਸਤੋਂ ਇਲਾਵਾ ਜੇਦਾਹ ਵਿੱਚ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ 8002440003 (ਟੋਲ-ਫ੍ਰੀ) ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।