PM ਮੋਦੀ ਸਮੇਤ ਬਚਪਨ ਚ ਹੁੰਦੇ ਜੇ ਵਿਸ਼ਵ ਨੇਤਾ, ਤਾਂ ਇਹੋ ਜਿਹਾ ਹੁੰਦਾ ਰੂਪ... ਦੇਖੋ AI ਤਕਨੀਕ ਰਾਹੀਂ ਬਣੀ ਵੀਡੀਓ
ਵੀਡੀਓ ਦੇ ਸ਼ੁਰੂਆਤ 'ਚ ਲਿਖਿਆ ਹੈ, ''ਵਿਸ਼ਵ ਦੇ ਨੇਤਾਵਾਂ ਦਾ ਏ-ਆਈ ਤਕਨੀਕ ਰਾਹੀਂ ਬਚਪਨ ਰੂਪ''। ਵੀਡੀਓ ਦੇ ਟਾਈਟਲ 'ਚ ਤੁਹਾਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਿਖਾਈ ਦੇਵੇਗੀ।
AI generated world leaders as babies: ਜੇਕਰ ਮੌਜੂਦਾ ਸਮੇਂ ਦੇ ਵਿਸ਼ਵ ਦੇ ਨੇਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀ ਉਨ੍ਹਾਂ ਦੇ ਬਚਪਨ ਦੇ ਰੂਪ ਬਾਰੇ ਅੰਦਾਜ਼ਾ ਲਗਾ ਸਕਦੇ ਹੋ। ਇਹ ਵੀਡੀਓ ਆਰਟੀਫਿਸ਼ੀਅਲ ਤਕਨੀਕ ਦੀ ਵਰਤੋਂ ਨਾਲ ਬਣਾਈ ਗਈ ਹੈ, ਜਿਸ 'ਚ ਅਮਰੀਕਾ ਦੇ ਰਾਸ਼ਟਰਪਤੀ ਤੋਂ ਲੈ ਕੇ ਪੋਪ ਫਰਾਂਸਿਸ ਦੇ ਬਚਪਨ ਰੂਪ ਨੂੰ ਦਰਸਾਇਆ ਗਿਆ ਹੈ।
Massimo ਨਾਂ 'ਤੇ ਟਵਿੱਟਰ ਐਕਸ ਹੈਂਡਲ 'ਤੇ ਵਿਖਾਈ ਦੇ ਰਹੀ ਇਹ ਵੀਡੀਓ 21 ਅਪ੍ਰੈਲ 2024 ਨੂੰ ਸਾਂਝੀ ਕੀਤੀ ਗਈ ਸੀ, ਜੋ ਕਿ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਦੇ ਸ਼ੁਰੂਆਤ 'ਚ ਲਿਖਿਆ ਹੈ, ''ਵਿਸ਼ਵ ਦੇ ਨੇਤਾਵਾਂ ਦਾ ਏ-ਆਈ ਤਕਨੀਕ ਰਾਹੀਂ ਬਚਪਨ ਰੂਪ''। ਵੀਡੀਓ ਦੇ ਟਾਈਟਲ 'ਚ ਤੁਹਾਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਿਖਾਈ ਦੇਵੇਗੀ।
ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਅਜਿਹੀ ਹੀ ਇੱਕ ਵੀਡੀਓ ਗਲੇਨ ਡਾਈਸਨ ਨਾਂ 'ਤੇ ਟਵਿੱਟਰ ਐਕਸ ਹੈਂਡਲ 'ਤੇ ਵਿਖਾਈ ਦਿੱਤੀ ਸੀ, ਹਾਲਾਂਕਿ ਉਸ ਵਿੱਚ ਪੀਐਮ ਮੋਦੀ ਦੀ ਤਸਵੀਰ ਨਹੀਂ ਸੀ। ਇਹ ਵੀਡੀਓ 2 ਜੂਨ 2023 ਨੂੰ ਸਾਂਝੀ ਕੀਤੀ ਗਈ ਸੀ।