ਵਿਜੀਲੈਂਸ ਮੁਲਾਜ਼ਮ ਦਫਤਰ 'ਚ ਹੁਣ ਨਹੀਂ ਪਾ ਸਕਣਗੇ ਜੀਨਸ, ਟੀ-ਸ਼ਰਟ ਤੇ ਸਪੋਰਟਸ ਬੂਟ

By  Ravinder Singh January 2nd 2023 02:03 PM -- Updated: January 2nd 2023 02:25 PM

ਚੰਡੀਗੜ੍ਹ : ਪੰਜਾਬ ਵਿੱਚ ਹੁਣ ਵਿਜੀਲੈਂਸ ਅਧਿਕਾਰੀ ਜੀਨਸ ਤੇ ਟੀ-ਸ਼ਰਟ ਨਹੀਂ ਪਾ ਸਕਣਗੇ। ਸਰਕਾਰ ਨੇ ਦਫ਼ਤਰ ਵਿੱਚ ਬੈਠੇ ਅਧਿਕਾਰੀਆਂ ਲਈ ਇਹ ਹੁਕਮ ਜਾਰੀ ਕੀਤਾ ਹੈ। ਹੁਣ ਹਰ ਰੈਂਕ ਦੇ ਅਧਿਕਾਰੀਆਂ ਨੂੰ ਰਸਮੀ ਪਹਿਰਾਵੇ ਪਾ ਕੇ ਹੀ ਦਫ਼ਤਰ ਵਿੱਚ ਦਾਖ਼ਲ ਹੋਣਾ ਪਵੇਗਾ।

ਪੰਜਾਬ ਸਰਕਾਰ ਨੇ ਫੀਲਡ ਵਿੱਚ ਡਿਊਟੀ ਕਰ ਰਹੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਹੀ ਛੋਟ ਦਿੱਤੀ ਹੈ ਕਿਉਂਕਿ ਫੀਲਡ ਡਿਊਟੀ ਦੌਰਾਨ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਇਹੀ ਕਾਰਨ ਹੈ ਕਿ ਰਾਜ ਸਰਕਾਰ ਦੇ ਹੁਕਮ ਦਫ਼ਤਰ ਵਿੱਚ ਬੈਠੇ ਮੁਲਾਜ਼ਮਾਂ ਤੇ ਅਧਿਕਾਰੀਆਂ ’ਤੇ ਹੀ ਲਾਗੂ ਹੋਣਗੇ। ਨਤੀਜੇ ਵਜੋਂ ਹੁਣ ਹਰ ਅਧਿਕਾਰੀ ਜੀਨਸ ਅਤੇ ਟੀ-ਸ਼ਰਟ ਪਾ ਕੇ ਬੈਠਣ ਦੀ ਬਜਾਏ ਰਸਮੀ ਪੈਂਟ-ਸ਼ਰਟ, ਬਲੇਜ਼ਰ ਅਤੇ ਕੋਟ ਵਿੱਚ ਨਜ਼ਰ ਆਵੇਗਾ।

ਇਹ ਵੀ ਪੜ੍ਹੋ : ਦਿੱਲੀ 'ਚ 20 ਸਾਲਾ ਕੁੜੀ ਦੀ ਸ਼ੱਕੀ ਮੌਤ ਦਾ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਦਫ਼ਤਰ ਵਿੱਚ ਜੀਨਸ ਅਤੇ ਟੀ-ਸ਼ਰਟਾਂ ਪਾ ਕੇ ਬੈਠੇ ਅਫ਼ਸਰਾਂ ਉਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਸੀ। ਇਹੀ ਕਾਰਨ ਹੈ ਕਿ ਇਨ੍ਹਾਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੇ ਦਫ਼ਤਰ ਵਿੱਚ ਬੈਠੇ ਅਧਿਕਾਰੀਆਂ ਨੂੰ ਰਸਮੀ ਪਹਿਰਾਵਾ ਪਹਿਨਣ ਦੇ ਹੁਕਮ ਜਾਰੀ ਕੀਤੇ ਹਨ।

Related Post