TamilNadu CM Vijay Thalapathy : ਤਾਮਿਲਨਾਡੂ ਨੇ ਨਵੇਂ ਮੁੱਖ ਮੰਤਰੀ ਬਣੇ ਵਿਜੇ ਥਲਾਪਤੀ, ਰਾਜਪਾਲ ਆਰ.ਵੀ. ਅਰਲੇਕਰ ਨੇ ਚੁਕਾਈ ਸਹੁੰ
TamilNadu CM Vijay Thalapathy : ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਰਾਜੇਂਦਰ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਰੋਹ ਦੌਰਾਨ ਉਨ੍ਹਾਂ ਦੇ ਪਿਤਾ ਭਾਵੁਕ ਦਿਖਾਈ ਦਿੱਤੇ।
TamilNadu CM Vijay Thalapathy : ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਰਾਜੇਂਦਰ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਰੋਹ ਦੌਰਾਨ ਉਨ੍ਹਾਂ ਦੇ ਪਿਤਾ ਭਾਵੁਕ ਦਿਖਾਈ ਦਿੱਤੇ। ਤਾਮਿਲਨਾਡੂ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਟੀਵੀਕੇ ਸਰਕਾਰ (TVK Government) ਦਾ ਸਹੁੰ ਚੁੱਕ ਸਮਾਗਮ ਚੇਨੱਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਰੱਖਿਆ ਗਿਆ, ਜਿਸ ਦੌਰਾਨ ਮੁੱਖ ਮੰਤਰੀ ਤੋਂ ਇਲਾਵਾ 9 ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ।
ਇਸ ਦੇ ਨਾਲ, ਦੋ ਪ੍ਰਮੁੱਖ ਦ੍ਰਾਵਿੜ ਪਾਰਟੀਆਂ, ਡੀਐਮਕੇ ਅਤੇ ਏਆਈਏਡੀਐਮਕੇ ਦਾ ਲਗਭਗ ਛੇ ਦਹਾਕੇ ਪੁਰਾਣਾ ਸ਼ਾਸਨ ਖਤਮ ਹੋ ਗਿਆ ਹੈ। ਵਿਜੇ ਕਾਂਗਰਸ ਦੇ ਸਮਰਥਨ ਨਾਲ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ। ਰਾਜਪਾਲ ਨੇ ਵਿਜੇ ਨੂੰ 13 ਮਈ ਨੂੰ ਜਾਂ ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਵਿਸ਼ਵਾਸ ਵੋਟ ਲੈਣ ਦਾ ਨਿਰਦੇਸ਼ ਵੀ ਦਿੱਤਾ ਹੈ।
ਇਸਤੋਂ ਪਹਿਲਾਂ ਸਹੁੰ ਚੁੱਕ ਸਮਾਗਮ 'ਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਪ੍ਰਮੁੱਖ ਵਿਰੋਧੀ ਧਿਰ ਦੇ ਨੇਤਾ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ। ਸਹੁੰ ਚੁੱਕ ਸਮਾਗਮ ਦੇਖਣ ਲਈ ਵਿਜੇ ਦੇ ਸਮਰਥਕਾਂ ਦੀ ਇੱਕ ਵੱਡੀ ਗਿਣਤੀ ਸਟੇਡੀਅਮ ਵਿੱਚ ਇਕੱਠੀ ਹੋਈ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਰਾਜਨੀਤਿਕ ਅਨਿਸ਼ਚਿਤਤਾ ਸ਼ਨੀਵਾਰ ਸ਼ਾਮ ਨੂੰ ਖਤਮ ਹੋ ਗਈ, ਜਦੋਂ VCK ਅਤੇ IUML ਨੇ ਆਪਣਾ ਸਮਰਥਨ ਦਿੱਤਾ, ਜਿਸ ਨਾਲ TVK ਦੀ ਗਿਣਤੀ 120 ਹੋ ਗਈ। ਇਸ ਪਿੱਛੋਂ ਵਿਜੇ ਨੇ ਚੇਨਈ ਦੇ ਲੋਕ ਭਵਨ ਵਿੱਚ ਮੁੜ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਕਾਂਗਰਸ, CPI, CPI(M), VCK ਅਤੇ IUML ਦੇ ਸਮਰਥਨ ਪੱਤਰ ਸੌਂਪੇ ਸਨ।
ਜ਼ਿਕਰਯੋਗ ਹੈ ਕਿ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ, TVK ਨੇ 108 ਸੀਟਾਂ ਜਿੱਤੀਆਂ। ਹਾਲਾਂਕਿ, ਅਸਲ ਗਿਣਤੀ 107 ਹੈ, ਕਿਉਂਕਿ ਪਾਰਟੀ ਪ੍ਰਧਾਨ ਵਿਜੇ ਦੋ ਸੀਟਾਂ ਤੋਂ ਚੁਣੇ ਗਏ ਸਨ ਅਤੇ ਉਨ੍ਹਾਂ ਨੂੰ ਇੱਕ ਖਾਲੀ ਕਰਨੀ ਪਵੇਗੀ।
ਥਲਾਪਤੀ ਦੇ 9 ਕੈਬਨਿਟ ਮੰਤਰੀਆਂ ਦੀ ਸੂਚੀ (Vijay Thalapathy Cabinet Minister)
ਮੁੱਖ ਮੰਤਰੀ ਸਮੇਤ ਕੈਬਨਿਟ ਦੇ 9 ਹੋਰ ਮੰਤਰੀਆਂ ਨੇ ਵੀ ਐਤਵਾਰ ਨੂੰ ਸਹੁੰ ਚੁੱਕੀ। ਦੱਸ ਦਈਏ ਕਿ ਵਿਜੇ ਵੱਲੋਂ ਮੰਤਰੀ ਮੰਡਲ ਵਿੱਚ ਇੱਕ ਔਰਤ ਅਤੇ ਅਨੁਸੂਚਿਤ ਜਾਤੀ (SC) ਭਾਈਚਾਰੇ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ। ਕੈਬਨਿਟ ਸੂਚੀ ਵਿੱਚ ਫਿਲਹਾਲ ਹੇਠ ਲਿਖੇ ਨਾਮ ਹਨ...
- ਐਨ. ਆਨੰਦ,
- ਅਧਵ ਅਰਜੁਨ
- ਡਾ. ਕੇ.ਜੀ. ਅਰੁਣਰਾਜ,
- ਕੇ.ਏ. ਸੇਂਗੋਟਾਈਅਨ
- ਪੀ. ਵੈਂਕਟਰਮਨਨ
- ਆਰ. ਨਿਰਮਲਕੁਮਾਰ
- ਰਾਜਮੋਹਨ
- ਡਾ. ਟੀ.ਕੇ. ਪ੍ਰਭੂ
- ਸੇਲਵੀ ਐਸ. ਕੀਰਥਨਾ