Talwandi Sabo News : ਪਿੰਡ ਕਮਾਲੂ ਵਿਖੇ ਟਾਇਰ ਜਲਾ ਕੇ ਤੇਲ ਕੱਢਣ ਵਾਲੀ ਫੈਕਟਰੀ ਨੂੰ ਬੰਦ ਕਰਾਉਣ ਲਈ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ

Talwandi Sabo News : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਟਾਇਰ ਜਲਾ ਕੇ ਤੇਲ ਕੱਢਣ ਵਾਲੀ ਫੈਕਟਰੀ ਨੂੰ ਬੰਦ ਕਰਾਉਣ ਲਈ ਪਿਛਲੇ ਕਰੀਬ 2 ਮਹੀਨੇ ਤੋਂ ਪਿੰਡ ਵਾਸੀ ਫੈਕਟਰੀ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਅੱਜ ਉਸ ਸਮੇਂ ਸਥਿਤੀ ਤਨਾਅ ਪੂਰਨ ਹੋ ਗਈ ,ਜਦੋਂ ਫੈਕਟਰੀ ਮਾਲਕ ਫੈਕਟਰੀ ਵਿੱਚ ਦਾਖਲ ਹੋ ਗਏ

By  Shanker Badra June 19th 2025 07:41 PM

Talwandi Sabo News : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਵਿਖੇ ਟਾਇਰ ਜਲਾ ਕੇ ਤੇਲ ਕੱਢਣ ਵਾਲੀ ਫੈਕਟਰੀ ਨੂੰ ਬੰਦ ਕਰਾਉਣ ਲਈ ਪਿਛਲੇ ਕਰੀਬ 2 ਮਹੀਨੇ ਤੋਂ ਪਿੰਡ ਵਾਸੀ ਫੈਕਟਰੀ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਅੱਜ ਉਸ ਸਮੇਂ ਸਥਿਤੀ ਤਨਾਅ ਪੂਰਨ ਹੋ ਗਈ ,ਜਦੋਂ ਫੈਕਟਰੀ ਮਾਲਕ ਫੈਕਟਰੀ ਵਿੱਚ ਦਾਖਲ ਹੋ ਗਏ। 

ਜਿਸ ਦਾ ਪਿੰਡ ਵਾਸੀ ਵਿਰੋਧ ਕਰਨ ਲੱਗੇ ਅਤੇ ਉਸਨੂੰ ਫੈਕਟਰੀ ਵਿੱਚੋਂ ਨਾ ਨਿਕਲਣ ਦੇਣ ਦਾ ਐਲਾਨ ਕਰ ਦਿੱਤਾ ਗਿਆ। ਜਿਸ ਦਾ ਪਤਾ ਚਲਦਿਆਂ ਸਬ ਡਿਵੀਜ਼ਨ ਤਲਵੰਡੀ ਸਾਬੋ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਫੈਕਟਰੀ ਅਤੇ ਧਰਨੇ ਵਾਲੀ ਜਗ੍ਹਾ 'ਤੇ ਪੁੱਜ ਗਈ ,ਜਿਨਾਂ ਨੇ ਇਸ ਜਗ੍ਹਾ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। 

ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਵਿੱਚ ਸਹਿਮਤੀ ਕਰਵਾਈ ਸੀ ਕਿ ਪਿੰਡ ਵੱਲੋਂ ਧਰਨਾ ਫੈਕਟਰੀ ਦੇ ਸਾਹਮਣੇ ਚੁੱਕ ਕੇ ਸਾਈਡ 'ਤੇ ਲਗਾਇਆ ਜਾਵੇਗਾ ਅਤੇ ਫੈਕਟਰੀ ਵਿੱਚ ਕੋਈ ਵੀ ਵਿਅਕਤੀ ਜਾਂ ਉਸਦਾ ਮਾਲਿਕ ਦਾਖਲ ਨਹੀਂ ਹੋਵੇਗਾ ਪਰ ਅੱਜ ਫੈਕਟਰੀ ਦਾ ਮਾਲਿਕ ਅਤੇ ਕੁਝ ਲੋਕ ਫੈਕਟਰੀ ਵਿੱਚ ਦਾਖਲ ਹੋਏ ,ਜਿਸ ਤੋਂ ਉਹਨਾਂ ਨੂੰ ਸ਼ੱਕ ਸੀ ਕਿ ਉਹ ਫੈਕਟਰੀ ਵਿੱਚੋਂ ਕੋਈ ਸਬੂਤ ਖੁਰਦ ਬੁਰਦ ਨਾ ਕਰਦੇ ਕਿਉਂਕਿ ਇਸ ਦੀ ਅਜੇ ਜਾਂਚ ਚੱਲ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਜਾਂਚ ਤੱਕ ਕੋਈ ਵੀ ਫੈਕਟਰੀ ਵਿੱਚੋਂ ਚੀਜ਼ ਇਧਰ ਉਧਰ ਨਹੀਂ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪਿੰਡ ਵਾਸੀ ਸ਼ਾਂਤ ਹੋਏ ਅਤੇ ਆਪਣਾ ਧਰਨਾ ਜਾਰੀ ਰੱਖਿਆ। 

Related Post