Viral Video: ਬਿਕਨੀ ਗਰਲ ਦਾ ਮਗਰਮੱਛ ਨਾਲ 'Swimming' ਵੀਡੀਓ ਹੋਇਆ ਵਾਇਰਲ

ਇੱਕ ਕੁੜੀ ਖਤਰਨਾਕ ਮਗਰਮੱਛ ਨਾਲ ਪਾਣੀ ਵਿੱਚ ਤੈਰਦੀ ਦਿਖਾਈ ਦੇ ਰਹੀ ਹੈ। ਗੈਬੀ ਨਿਕੋਲ ਨਾਂ ਦੀ ਇਹ ਕੁੜੀ ਨੇ .....

By  Jasmeet Singh May 11th 2023 06:54 PM

Bikni Girl Crocodile Viral Video: ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੋ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੀਆਂ ਹਨ। ਪਰ ਕੁਝ ਵੀਡੀਓ ਅਜਿਹੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਸਾਹ ਰੁਕ ਜਾਂਦੇ ਹਨ। ਕਈਆਂ ਵੀਡੀਓ 'ਚ ਮੁੰਡੇ-ਕੁੜੀਆਂ ਜਾਨਵਰਾਂ ਨਾਲ ਕਰਤੱਬ ਕਰਦੇ ਦੇਖੇ ਜਾਂਦੇ ਹਨ, ਜਿਸ ਨੂੰ ਦੇਖ ਕੇ ਹਰ ਕੋਈ ਢੰਗ ਰਹਿ ਜਾਂਦਾ ਹੈ। 

ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਕੁੜੀ ਖਤਰਨਾਕ ਮਗਰਮੱਛ ਨਾਲ ਪਾਣੀ ਵਿੱਚ ਤੈਰਦੀ ਦਿਖਾਈ ਦੇ ਰਹੀ ਹੈ। ਗੈਬੀ ਨਿਕੋਲ ਨਾਂ ਦੀ ਇਹ ਕੁੜੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਪੇਜ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਹੁਣ ਇਹ ਵੀਡੀਓ ਕਾਫੀ ਵਾਇਰਲ ਜਾ ਰਹੀ ਹੈ। ਇਸ ਵਿੱਚ ਉਸਨੇ ਤੋਤੀਆ ਰੰਗ ਦੀ ਬਿਕਨੀ ਪਾਈ ਹੋਈ ਹੈ ਅਤੇ ਉਹ ਇੱਕ ਵੱਡੇ ਮਗਰਮੱਛ ਦੇ ਨਾਲ ਸ਼ਾਂਤ ਪਾਣੀ ਦੇ ਅੰਦਰ ਤੈਰਦੀ ਦੇਖੀ ਜਾ ਸਕਦੀ ਹੈ। 

ਹਾਲਾਂਕਿ ਇਹ ਫੁਟੇਜ ਵਾਇਰਲ ਜਾ ਚੁੱਕੀ ਹੈ ਅਤੇ ਪਰ ਸਾਡੀ ਚੇਤਾਵਨੀ ਹੈ ਕਿ ਤੁਸੀਂ ਅਜਿਹਾ ਕਰਨ ਦੀ ਕੋਸ਼ਸ਼ ਨਾ ਕਰਿਓ, ਅਜਿਹਾ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਵਾਇਰਲ ਵੀਡੀਓ ਦੀ ਸ਼ੁਰੂਆਤ ਹੀ ਤੋਤੀਆ ਰੰਗ ਦੀ ਬਿਕਨੀ ਪਹਿਨੀ ਕੁੜੀ ਨਾਲ ਹੁੰਦੀ ਹੈ ਜੋ ਇੱਕ ਵਿਸ਼ਾਲ ਮਗਰਮੱਛ ਦੇ ਹੇਠਾਂ ਸ਼ਾਂਤ ਪਾਣੀ 'ਚ ਤੈਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਜਿਹੜਾ ਮਗਰਮੱਛ ਦਿੱਖ ਰਿਹਾ ਉਸਦਾ ਨਾਂਅ ਕੈਸਪਰ ਹੈ। 

ਆਪਣੀ ਇਸ ਤਾਜ਼ਾ ਪੋਸਟ 'ਚ ਗੈਬੀ ਲਿਖਦੀ, "ਮੇਰੇ ਅਤੇ ਕੈਸਪਰ ਦਾ ਆਖਰੀ ਵੀਡੀਓ ਥੋੜਾ ਵਾਇਰਲ ਹੋਇਆ ਸੀ, ਇਸ ਲਈ ਇੱਥੇ ਇੱਕ ਹੋਰ ਵੀਡੀਓ ਪੇਸ਼ ਕਰ ਰਹੀ ਹਾਂ! ਕੈਸਪਰ ਇੱਕ ਬਚਾਇਆ ਗਿਆ ਮਗਰਮੱਛ ਹੈ ਜੋ @evergladesoutpost 'ਤੇ ਰਹਿੰਦਾ ਹੈ ਅਤੇ @gatorboys_chris ਦੇ ਅੰਡਰਵਾਟਰ ਐਲੀਗੇਟਰ ਟੂਰ ਦਾ ਹਿੱਸਾ ਹੈ, ਜਿੱਥੇ ਲੋਕ ਅਸਲ ਵਿੱਚ ਕੈਸਪਰ ਨਾਲ ਪਾਣੀ ਵਿੱਚ ਜਾ ਸਕਦੇ ਹਨ। ਇਸ ਰਾਜ 'ਚ ਹਰ ਸਾਲ ਲਗਭਗ 8,000 ਮਗਰਮੱਛਾਂ ਨੂੰ ਮਾਰ ਦਿੱਤਾ ਜਾਂਦਾ ਹੈ। ਕੁੱਤੇ ਨੂੰ ਖਾਣ ਤੋਂ ਲੈ ਕੇ, ਮਨੁੱਖਾਂ ਦੁਆਰਾ ਖੁਆਏ ਜਾਣ, ਜਾਂ ਇੱਥੋਂ ਤੱਕ ਕਿ ਲੋਕਾਂ ਦੇ ਬਹੁਤ ਨੇੜੇ ਮੌਜੂਦ ਹੋਣ ਤੋਂ ਲੈ ਕੇ ਕੁਝ ਹੋਰ ਕਰਨਾ ਕਰਕੇ ਇੱਕ ਮਗਰਮੱਛ ਦੇ ਇਨਸਾਨੀ ਸ਼ਿਕਾਰ ਬਣਨ ਦੇ ਕਾਰਣ ਬਣਦੇ ਹਨ। ਕੈਸਪਰ ਇੱਕ 30,000 ਗੈਲਨ ਝੀਲ ਵਿੱਚ ਰਹਿੰਦਾ ਹੈ ਅਤੇ ਲੋਕਾਂ ਨੂੰ ਇਹਨਾਂ ਨੂੰ ਗਲਤ ਸਮਝਣ ਬਾਰੇ ਸਿਖਾਉਣ ਵਿੱਚ ਮਦਦ ਕਰਦਾ ਹੈ।"



Viral Video: ਹੱਥ ਵਿੱਚ ਬੀਅਰ ਦਾ ਗਲਾਸ ਅਤੇ ਚਲਦੀ ਸਕੂਟੀ ਉੱਤੇ ਕੁੜੀ ਨੇ ਕਰ ਦਿੱਤਾ ਵੱਡਾ ਕਾਰਾ

Related Post