Virat Kohli Fined : ਕੋਹਲੀ ਨੂੰ ਆਸਟ੍ਰੇਲੀਆਈ ਖਿਡਾਰੀ ਨਾਲ ਭਿੜਨਾ ਪਿਆ ਮਹਿੰਗਾ! ICC ਨੇ ਲਾਇਆ ਜੁਰਮਾਨਾ, ਜਾਣੋ ਪੂਰਾ ਮਾਮਲਾ

Ind vs Aus 4th Test : ਕੋਹਲੀ ਨੂੰ ਮੈਚ ਦੌਰਾਨ ਆਸਟ੍ਰੇਲੀਆ ਲਈ ਡੈਬਿਊ ਕਰ ਰਹੇ 19 ਸਾਲਾ ਓਪਨਰ ਸੈਮ ਕਾਂਸਟਸ ਨੂੰ ਜਾਣਬੁੱਝ ਕੇ ਧੱਕਾ ਮਾਰਨ ਦਾ ਦੋਸ਼ੀ ਪਾਇਆ ਗਿਆ। ਆਈਸੀਸੀ ਨੇ ਵਿਰਾਟ ਕੋਹਲੀ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।

By  KRISHAN KUMAR SHARMA December 26th 2024 04:57 PM -- Updated: December 26th 2024 05:10 PM

Virat Kohli vs Sam Konstas : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਭਾਰਤ ਬਨਾਮ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਹੀ ਵਿਵਾਦਾਂ ਵਿੱਚ ਘਿਰ ਗਏ। ਕੋਹਲੀ ਨੂੰ ਮੈਚ ਦੌਰਾਨ ਆਸਟ੍ਰੇਲੀਆ ਲਈ ਡੈਬਿਊ ਕਰ ਰਹੇ 19 ਸਾਲਾ ਓਪਨਰ ਸੈਮ ਕਾਂਸਟਸ ਨੂੰ ਜਾਣਬੁੱਝ ਕੇ ਧੱਕਾ ਮਾਰਨ ਦਾ ਦੋਸ਼ੀ ਪਾਇਆ ਗਿਆ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਜਦੋਂ ਵਿਰਾਟ ਕੋਹਲੀ ਮੈਚ ਰੈਫਰੀ ਦੇ ਸਾਹਮਣੇ ਪੇਸ਼ ਹੋਏ ਤਾਂ ਉਸ ਨੇ ਆਪਣੀ ਗਲਤੀ ਮੰਨ ਲਈ ਪਰ ਆਈਸੀਸੀ ਨਿਯਮਾਂ ਮੁਤਾਬਕ ਜੁਰਮਾਨੇ ਤੋਂ ਬਚ ਨਹੀਂ ਸਕੇ।

ਆਈਸੀਸੀ ਨੇ ਵਿਰਾਟ ਕੋਹਲੀ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਕ ਡੀ-ਮੈਰਿਟ ਪੁਆਇੰਟ ਵੀ ਦਿੱਤਾ ਹੈ। ਕੋਹਲੀ ਨੂੰ ਇਹ ਸਜ਼ਾ ਮੈਲਬੌਰਨ 'ਚ ਆਸਟ੍ਰੇਲੀਆ ਵਿਰੁੱਧ ਖੇਡੇ ਜਾ ਰਹੇ ਚੌਥੇ ਟੈਸਟ ਦੇ ਪਹਿਲੇ ਦਿਨ ਸੈਮ ਕਾਂਸਟਸ ਨਾਲ ਮੈਦਾਨ 'ਤੇ ਧੱਕਾ ਵਿਵਾਦ 'ਚ ਦਿੱਤੀ ਗਈ ਹੈ। ਦੱਸ ਦਈਏ ਕਿ ਕੋਹਲੀ ਅਤੇ 19 ਸਾਲ ਦੇ ਡੈਬਿਊ ਕਰਨ ਵਾਲੇ ਕਾਂਸਟਸ ਵਿਚਾਲੇ ਇਸ ਦੌਰਾਨ ਛੋਟੀ ਪਰ ਗਰਮ ਬਹਿਸ ਵੀ ਹੋਈ ਸੀ।

ਇਹ ਘਟਨਾ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ ਵੱਲੋਂ ਸੁੱਟੇ ਗਏ 10ਵੇਂ ਓਵਰ ਤੋਂ ਬਾਅਦ ਵਾਪਰੀ। ਜਦੋਂ ਸਿਰਾਜ ਦੀ ਸੈਮ ਨਾਲ ਥੋੜ੍ਹੀ ਜਿਹੀ ਬਹਿਸ ਹੋਈ ਤਾਂ ਕੋਹਲੀ ਨੇ ਓਵਰ ਦੇ ਮੱਧ ਵਿੱਚ ਪਾਸਾ ਬਦਲਦੇ ਹੋਏ ਕਾਂਸਟੈਂਸ ਨੂੰ ਮੋਢੇ ਨਾਲ ਧੱਕਾ ਦਿੱਤਾ। ਇਹ ਧੱਕਾ ਆਈਸੀਸੀ ਦੇ ਨਿਯਮਾਂ ਦੇ ਅਨੁਸਾਰ, “ਕ੍ਰਿਕਟ ਵਿੱਚ ਕਿਸੇ ਵੀ ਤਰ੍ਹਾਂ ਦੇ ਅਨੁਚਿਤ ਸਰੀਰਕ ਸੰਪਰਕ ਦੀ ਮਨਾਹੀ ਹੈ। ਜਦੋਂ ਕੋਈ ਖਿਡਾਰੀ ਜਾਣ-ਬੁੱਝ ਕੇ, ਲਾਪਰਵਾਹੀ ਨਾਲ ਜਾਂ ਅਣਜਾਣੇ 'ਚ ਕਿਸੇ ਹੋਰ ਖਿਡਾਰੀ ਜਾਂ ਅੰਪਾਇਰ ਨਾਲ ਟਕਰਾਉਂਦੇ ਹਨ ਜਾਂ ਉਸ ਨੂੰ ਮੋਢੇ ਨਾਲ ਧੱਕਾ ਦਿੰਦੇ ਹਨ, ਤਾਂ ਇਹ ਨਿਯਮਾਂ ਦਾ ਉਲੰਘਣ ਹੁੰਦਾ ਹੈ।''

Related Post