Sun, Feb 22, 2026
Whatsapp

'Panjab 95' ਨੂੰ ਲੈ ਕੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਮੁੜ ਹੋਏ ਭਾਵੁਕ, ਬੋਲੇ - ਭਾਣਾ ਮੰਨ ਲੈਂਦੇ ਹਾਂ...

Panjab 95 : ਸਿੱਖ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਆਧਾਰਤ ਫਿਲਮ 'ਪੰਜਾਬ 95' ਰਿਲੀਜ਼ ਨਹੀਂ ਹੋ ਸਕੀ। ਫਿਲਮ ਵਿੱਚ ਪੰਜਾਬੀ ਗਾਇਕ ਤੇ ਫਿਲਮ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਜਸਵੰਤ ਸਿੰਘ ਖਾਲੜਾ (Jaswant Singh Khalra) ਦਾ ਮੁੱਖ ਕਿਰਦਾਰ ਨਿਭਾਇਆ।

Reported by:  PTC News Desk  Edited by:  KRISHAN KUMAR SHARMA -- February 22nd 2026 05:21 PM -- Updated: February 22nd 2026 06:07 PM
'Panjab 95' ਨੂੰ ਲੈ ਕੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਮੁੜ ਹੋਏ ਭਾਵੁਕ, ਬੋਲੇ - ਭਾਣਾ ਮੰਨ ਲੈਂਦੇ ਹਾਂ...

'Panjab 95' ਨੂੰ ਲੈ ਕੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਮੁੜ ਹੋਏ ਭਾਵੁਕ, ਬੋਲੇ - ਭਾਣਾ ਮੰਨ ਲੈਂਦੇ ਹਾਂ...

Panjab 95 : ਸਿੱਖ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਆਧਾਰਤ ਫਿਲਮ 'ਪੰਜਾਬ 95' ਰਿਲੀਜ਼ ਨਹੀਂ ਹੋ ਸਕੀ। ਫਿਲਮ ਵਿੱਚ ਪੰਜਾਬੀ ਗਾਇਕ ਤੇ ਫਿਲਮ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਜਸਵੰਤ ਸਿੰਘ ਖਾਲੜਾ (Jaswant Singh Khalra) ਦਾ ਮੁੱਖ ਕਿਰਦਾਰ ਨਿਭਾਇਆ ਪਰੰਤੂ ਇਹ ਫਿਲਮ ਤਕਨੀਕੀ ਕਾਰਨਾਂ ਕਰਕੇ ਸੈਂਸਰ ਬੋਰਡ ਵੱਲੋਂ ਰਿਲੀਜ਼ ਨਾ ਕਰਨ ਦਿੱਤੀ ਗਈ, ਜਿਸ 'ਤੇ ਹੁਣ ਇੱਕ ਵਾਰ ਮੁੜ ਦਿਲਜੀਤ ਦੋਸਾਂਝ ਦਾ ਦਰਦ ਝਲਕਿਆਂ ਅਤੇ ਪੋਸਟ ਪਾ ਕੇ ਰਿਲੀਜ਼ ਨਾ ਹੋਣ 'ਤੇ ਭਾਵੁਕ ਹੋਏ।

ਦਿਲਜੀਤ ਦੁਸਾਂਝ ਨੇ ਆਪਣੀ ਸੋਸ਼ਲ ਮੀਡੀਆ 'ਤੇ ਸਟੋਰੀ ਪੋਸਟ ਸਾਂਝੀ ਕਰਦੇ ਲਿਖਿਆ, ''ਭਾਣਾ ਮੰਨ ਲੈਨੇ ਆਂ ਕਿ ਨਹੀਂ ਰਿਲੀਜ਼ ਹੋ ਸਕਦੀ ਫਿਲਮ..ਪਿਰ ਫਿਰਕਦੇ ਕਦੇ ਇਹ ਖਿਆਲ ਤੰਗ ਕਰਦਾ ਕਿ ਸਾਰਿਆਂ ਨੂੰ ਸਭ ਪਤਾ ਕੇ ਕੀ ਹੋ ਰਿਹਾ, ਫਿਰ ਵੀ ਕੋਈ ਹੱਲ ਨਹੀਂ ਹੋ ਸਕਦਾ ????''


ਪੋਸਟ 'ਚ ਅੱਗੇ ਲਿਖਿਆ, ''ਸ਼ਾਇਦ ਇਹ ਹੀ ਸੱਚ ਆ...ਇੱਦਾਂ ਹੀ ਹਰ ਵਾਰ ਸੱਚ ਨੂੰ ਦਬਾ ਦਿੱਤਾ ਜਾਂਦਾ, ਮੇਰਾ ਉਸ ਅਦੁੱਤੀ ਸ਼ਕਤੀ'ਚ ਪੂਰਾ ਭਰੋਸਾ ਹੈ, ਜੋ ਹੁੰਦਾ ਉਸ ਪਿੱਛੇ ਕੋਈ ਕਾਰਨ ਤਾਂ ਜ਼ਰੂਰ ਹੁੰਦਾ...ਤੇ ਉਹਦੀ ਰਜ਼ਾ ਤੋਂ ਬਿਨਾਂ ਕੁੱਝ ਨਹੀਂ ਹੁੰਦਾ। ਸੋ ਕੋਸ਼ਿਸ਼ ਕਰਦਾ...ਕਦੇ ਵੀ ਟਿੱਪਣੀ ਨਾ ਕਰਾਂ ਤੇ ਆਪਣਾ ਕੰਮ ਕਰਦਾ ਜਾਵਾਂ, ਉਹਦੇ ਭਾਣੇ ਨੂੰ ਮੰਨਾ ਤੇ ਉਹਦੀ ਰਜ਼ਾ 'ਚ ਰਹਾਂ।''

ਦਿਲਜੀਤ ਨੇ ਉਨ੍ਹਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਕਿ ਜਿਹੜੇ ਸੱਜਣ ਇਹ ਕਹਿੰਦੇ ਹਨ ਕਿ ਫਿਲਮ ਦੀ ਪ੍ਰਮੋਸ਼ਨ ਲਈ ਇਹ ਸਟੰਟ ਖੇਡਿਆ ਗਿਆ। ਉਸ ਨੇ ਕਿਹਾ ਮੈਨੂੰ 24 ਸਾਲ ਕੰਮ ਕਰਦੇ ਹੋ ਗਏ ਹਨ, ਹਰ ਤਰ੍ਹਾਂ ਦਾ ਸਿਨੇਮਾ ਕੀਤਾ ਅਤੇ ਹਰ ਤਰ੍ਹਾਂ ਦੇ ਰੋਲ, ਕਾਮੇਡੀ ਤੇ ਗੰਭੀਰ ਵੀ ਕੀਤੇ ਤੇ ਬਹੁਤ ਸਾਰੀਆਂ ਫਿਲਮਾਂ ਵੀ ਸਿਖਰਾਂ 'ਤੇ ਹਨ ਤਾਂ ਫਿਰ ਇਸ ਫਿਲਮ ਲਈ ਸਾਨੂੰ ਸਟੰਟ ਦੀ ਕੀ ਲੋੜ ਹੈ?

- PTC NEWS

Top News view more...

Latest News view more...

PTC NETWORK
PTC NETWORK