Punjab Singer Geeta zaildar ’ਤੇ ਦੁਕਾਨਦਾਰ ਨੇ ਲਗਾਏ ਕੁੱਟਮਾਰ ਕਰਨ ਦੇ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬੀ ਗਾਇਕ ਗੀਤਾ ਜੈਲਦਾਰ ’ਤੇ ਫਗਵਾੜਾ ਦੇ ਇੱਕ ਦੁਕਾਨਦਾਰ ਵੱਲੋਂ ਉਸਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਮਿਲੀ ਜਾਣਕਾਰੀ ਮੁਤਾਬਿਕ ਦੁਕਾਨਕਾਰ ਮੁਤਾਬਿਕ ਗੀਤਾ ਜੈਲਦਾਰ ਵੱਲੋਂ ਉਸਦੀ ਦੁਕਾਨ ਚ ਦਾਖਿਲ ਹੋ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਦੁਕਾਨਦਾਰ ਵੱਲੋਂ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਡੀ ਦੀ ਹੱਟੀ ਦੁਕਾਨ ਦੇ ਮਾਲਕ ਨਿਸ਼ਾਂਤ ਬੱਤਰਾ ਨੇ ਦੱਸਿਆ ਪੰਜਾਬੀ ਗਾਇਕ ਗੀਤਾ ਜੈਲਦਾਰ ਨੇ ਕੁਝ ਕੱਪੜੇ ਉਹਨਾਂ ਨੂੰ ਦਿੱਤੇ ਸਨ ਜਿਸ ਨੂੰ ਲੈ ਕੇ ਪਹਿਲਾਂ ਸਵੇਰੇ ਫੋਨ ’ਤੇ ਉਸ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਦੇਰ ਸ਼ਾਮ ਨੂੰ ਆਪਣੇ 10-12 ਨੌਜਵਾਨਾਂ ਨਾਲ ਖੁਦ ਗੀਤਾ ਜੈਲਦਾਰ ਉਹਨਾਂ ਦੇ ਦੁਕਾਨ ਵਿੱਚ ਆਇਆ ਅਤੇ ਆਉਂਦੀਆਂ ਹੀ ਬੁਰਾ ਵਤੀਰਾ ਕਰਨ ਲੱਗ ਪਿਆ ਅਤੇ ਉਸਦੇ ਬਾਉਂਸਰ ਨੇ ਹੱਥੋਪਾਈ ਕਰਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦੱਸਿਆ ਕਿ ਕੁੜਤੇ ਪਜਾਮੇ ਦੇ ਕੱਪੜੇ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਹੈ, ਪਰ ਦੁਕਾਨ ਅੰਦਰ ਵੜ ਕੇ ਬਦਮਾਸ਼ੀ ਕਰਨਾ ਕਿੰਨਾ ਕੂ ਜਾਇਜ਼ ਹੈ।ਇਸ ਬਾਬਤ ਹੁਣ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਨਿਸ਼ਾਨ ਬਤਰਾ ਵੱਲੋਂ ਲਿਖਤੀ ਦਰਖਾਸਤ ਮਿਲੀ ਹੈ। ਐਤਵਾਰ 10 ਵਜੇ ਦਾ ਸਮਾਂ ਦੋਨੇ ਪਾਰਟੀਆਂ ਨੂੰ ਦਿੱਤਾ ਗਿਆ ਹੈ ਉਧਰ ਗੀਤਾ ਜੈਲਦਾਰ ਨਾਲ ਸੰਪਰਕ ਕਰਨ ਲਈ ਉਹਨਾਂ ਨੂੰ ਫੋਨ ਕੀਤੇ ਪਰ ਸੰਪਰਕ ਨਹੀਂ ਹੋ ਸਕਿਆ ਪਤਾ ਲੱਗਾ ਹੈ ਕਿ ਉਹ ਨਵਾਂ ਸ਼ਹਿਰ ਕਿਸੇ ਵਿਆਹ ਸਮਾਗਮ ਵਿੱਚ ਪ੍ਰੋਗਰਾਮ ’ਤੇ ਗਏ ਹੋਏ ਹਨ।
ਇਹ ਵੀ ਪੜ੍ਹੋ : Punjab Budget 2026 : ਪੰਜਾਬ ’ਚ ਬਜਟ ਦੀਆਂ ਤਰੀਕਾਂ ਦਾ ਐਲਾਨ; CM ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਦਿੱਤੀ ਜਾਣਕਾਰੀ
- PTC NEWS