ਗਾਂ-ਮੱਝ ਦਾ ਨਹੀਂ, ਸਗੋਂ ਇਸ ਚੀਜ਼ ਦੇ ਦੁੱਧ ਦਾ ਸੇਵਨ ਕਰਦੀ ਹੈ ਵਿਰਾਟ ਕੋਹਲੀ ਦੀ ਪਤਨੀ

By  KRISHAN KUMAR SHARMA February 28th 2024 04:55 PM

Almond Milk Banefit: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਰਾਟ ਕੋਹਲੀ (Virat Kohli) ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ (Anushaka Sharma) ਹੁਣ ਵੈਜ਼ (vegan diet chart) ਖੁਰਾਕ ਲੈ ਰਹੇ ਹਨ ਭਾਵ ਕਿ ਉਨ੍ਹਾਂ ਨੇ ਐਨੀਮਲ ਪ੍ਰੋਟੀਨ (Protein) ਲੈਣਾ ਬੰਦ ਕਰ ਦਿੱਤਾ ਹੈ। ਇਸ ਵਿੱਚ ਨਾਨ-ਵੈਜ ਤੋਂ ਲੈ ਕੇ ਗਾਂ, ਮੱਝ, ਬੱਕਰੀ ਦਾ ਦੁੱਧ ਅਤੇ ਉਸ ਤੋਂ ਬਣੀਆਂ ਚੀਜ਼ਾਂ ਵੀ ਖੁਰਾਕ 'ਚ ਸ਼ਾਮਲ ਨਹੀਂ ਹੁੰਦੀਆਂ ਹਨ। ਹੁਣ ਸਵਾਲ ਖੜਾ ਹੁੰਦਾ ਹੈ ਕਿ ਤਾਂ ਫਿਰ ਇਹ ਦੋਵੇਂ ਪ੍ਰੋਟੀਨ ਕਿੱਥੋਂ ਪ੍ਰਾਪਤ ਕਰਦੇ ਹਨ ਤਾਂ ਆਓ ਜਾਣੀਏ...

ਅਨੁਸ਼ਕਾ ਸ਼ਰਮਾ ਬਦਾਮ ਦਾ ਦੁੱਧ ਪੀਂਦੀ ਹੈ। ਉਹ ਘਰ 'ਚ ਹੀ ਬਦਾਮ ਦਾ ਦੁੱਧ (Badam Milk) ਬਣਾਉਂਦੀ ਹੈ। ਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨ ਹੈ। ਇਸ ਨੂੰ ਬਣਾਉਣ ਦੀ ਰੈਸਿਪੀ ਉਨ੍ਹਾਂ ਨੇ ਖੁਦ ਇਕ ਵੀਡੀਓ 'ਚ ਸ਼ੇਅਰ ਕੀਤੀ ਹੈ। ਉਹ ਬਦਾਮ ਨੂੰ ਰਾਤ ਭਰ ਭਿਓਂ ਕੇ ਰੱਖਦੀ ਹੈ ਅਤੇ ਸਵੇਰੇ ਉਨ੍ਹਾਂ ਨੂੰ ਛਿੱਲ ਕੇ ਮਿਕਸਰ ਵਿੱਚ ਪੀਸ ਲੈਂਦੀ ਹੈ। ਜਦਕਿ ਵਿਰਾਟ ਕੋਹਲੀ (virat-kohli) ਹਰੀਆਂ ਸਬਜ਼ੀਆਂ ਤੋਂ ਆਪਣਾ ਪ੍ਰੋਟੀਨ ਸਪਲਾਈ ਕਰਦੇ ਹਨ। ਇਸਤੋਂ ਇਲਾਵਾ ਉਹ ਪ੍ਰੋਟੀਨ ਸ਼ੇਕ ਅਤੇ ਬਹੁਤ ਸਾਰੇ ਫਲ ਵੀ ਖਾਂਦੇ ਹਨ।

ਬਾਦਾਮ ਦਾ ਦੁੱਧ ਪੀਣ ਦੇ ਹੁੰਦੇ ਹਨ ਇਹ ਫਾਇਦੇ

  • ਸਿਹਤ ਮਾਹਿਰਾਂ ਅਨੁਸਾਰ ਬਦਾਮ ਦਾ ਦੁੱਧ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਤੇਜ਼ੀ ਨਾਲ ਵਧਦੀ ਹੈ।
  • ਬਦਾਮ ਕੈਲਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਕੇ, ਵਿਟਾਮਿਨ ਈ ਨਾਲ ਭਰਪੂਰ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਸਰੀਰ ਨੂੰ ਸਿਹਤਮੰਦ ਰੱਖਦੇ ਹਨ।
  • ਚਮੜੀ ਅਤੇ ਵਾਲਾਂ ਲਈ ਵੀ ਫਾਇਦੇਮੰਦ ਸਾਬਤ ਹੁੰਦੇ ਹਨ।
  • ਬਦਾਮ ਦਾ ਦੁੱਧ ਪੀਣ ਨਾਲ ਤੁਹਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਜਾਂਦੀ ਹੈ।
  • ਇਹ ਦੁੱਧ ਇਮਿਊਨਿਟੀ ਨੂੰ ਮਜ਼ਬੂਤ ​​ਰੱਖਣ ਵਿੱਚ ਕਾਰਗਰ ਹੈ।
  • ਜੇਕਰ ਰੋਜ਼ਾਨਾ ਇੱਕ ਕੱਪ ਬਦਾਮ ਦੇ ਦੁੱਧ ਦਾ ਸੇਵਨ ਕੀਤਾ ਜਾਵੇ ਤਾਂ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ।
  • ਬਦਾਮ ਦੇ ਦੁੱਧ ਵਿੱਚ ਬਹੁਤ ਘੱਟ ਸ਼ੂਗਰ ਦੀ ਮਾਤਰਾ ਹੁੰਦੀ ਹੈ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।
  • ਸਿਹਤ ਮਾਹਿਰਾਂ ਅਨੁਸਾਰ ਸ਼ੂਗਰ ਦੇ ਮਰੀਜ਼ਾਂ ਨੂੰ ਦੁੱਧ ਦੀ ਬਜਾਏ ਬਦਾਮ ਵਾਲਾ ਦੁੱਧ ਪੀਣਾ ਚਾਹੀਦਾ ਹੈ।

Related Post