Varinder Singh Ghuman : IFBB Pro ਕਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਾਡੀ ਬਿਲਡਰ ਸੀ ਘੁੰਮਣ, 2009 ਚ ਬਣਿਆ ਸੀ ਮਿਸਟਰ ਇੰਡੀਆ
Varinder Singh Ghuman Achievements : ਵਰਿੰਦਰ ਸਿੰਘ ਘੁੰਮਣ, ਜਿਨ੍ਹਾਂ ਨੂੰ ਭਾਰਤ ਦਾ ਹੀ-ਮੈਨ ਵੀ ਕਿਹਾ ਜਾਂਦਾ ਹੈ, ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਹ ਇੱਕ ਪ੍ਰਮੁੱਖ ਭਾਰਤੀ ਪੇਸ਼ੇਵਰ ਬਾਡੀ ਬਿਲਡਰ, ਅਦਾਕਾਰ ਅਤੇ ਡੇਅਰੀ ਕਿਸਾਨ ਸਨ।
Varinder Singh Ghuman Records : ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਹੈ। ਪੰਜਾਬ ਦੇ ਜਲੰਧਰ ਪੰਜਾਬ ਦੇ ਰਹਿਣ ਵਾਲੇ, ਵਰਿੰਦਰ ਸਿੰਘ ਘੁੰਮਣ, ਜਿਨ੍ਹਾਂ ਨੂੰ ਭਾਰਤ ਦਾ ਹੀ-ਮੈਨ ਵੀ ਕਿਹਾ ਜਾਂਦਾ ਹੈ, ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਹ ਇੱਕ ਪ੍ਰਮੁੱਖ ਭਾਰਤੀ ਪੇਸ਼ੇਵਰ ਬਾਡੀ ਬਿਲਡਰ, ਅਦਾਕਾਰ ਅਤੇ ਡੇਅਰੀ ਕਿਸਾਨ ਸਨ। ਉਨ੍ਹਾਂ ਨੂੰ ਦੁਨੀਆ ਦਾ ਪਹਿਲਾ ਸ਼ੁੱਧ ਸ਼ਾਕਾਹਾਰੀ ਪੇਸ਼ੇਵਰ ਬਾਡੀ ਬਿਲਡਰ ਮੰਨਿਆ ਜਾਂਦਾ ਸੀ ਅਤੇ ਭਾਰਤ ਵਿੱਚ ਬਾਡੀ ਬਿਲਡਿੰਗ ਖੇਤਰ ਵਿੱਚ ਪ੍ਰੇਰਨਾ ਸਰੋਤ ਰਹੇ ਹਨ।
IFBB ਪ੍ਰੋ ਕਾਰਡ ਵਾਲਾ ਪਹਿਲਾ ਭਾਰਤੀ ਬਾਡੀ ਬਿਲਡਰ ਸੀ ਘੁੰਮਣ
ਵਰਿੰਦਰ, ਮਿਸਟਰ ਏਸ਼ੀਆ ਮੁਕਾਬਲੇ ਵਿੱਚ ਦੂਜੇ ਸਥਾਨ 'ਤੇ ਰਿਹਾ। ਉਹ IFBB ਪ੍ਰੋ ਕਾਰਡ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਬਾਡੀ ਬਿਲਡਰ ਹੈ। 2011 ਵਿੱਚ, ਉਸਨੇ ਆਸਟ੍ਰੇਲੀਅਨ ਗ੍ਰਾਂ ਪ੍ਰੀ ਵਿੱਚ ਸਫਲਤਾ ਪ੍ਰਾਪਤ ਕੀਤੀ। ਉਸਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਹੈ ਅਤੇ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ।
ਪੰਜਾਬੀ ਫਿਲਮਾਂ ਤੋਂ ਲੈ ਕੇ ਕਈ ਹਿੰਦੀ ਫਿਲਮਾਂ 'ਚ ਕੀਤਾ ਕੰਮ
ਵਰਿੰਦਰ ਘੁੰਮਣ ਨੇ ਪੰਜਾਬੀ ਫਿਲਮ 'ਕਬੱਡੀ ਵਨਸ ਅਗੇਨ' ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਸਨੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 2019 ਵਿੱਚ, ਉਸਨੇ ਫਿਲਮ ਮਰਜਾਵਾਂ ਵਿੱਚ ਅਭਿਨੈ ਕੀਤਾ ਸੀ। ਉਹ ਆਉਣ ਵਾਲੀ ਫਿਲਮ 'ਟਾਈਗਰ-3' ਵਿੱਚ ਵੀ ਦਿਖਾਈ ਦੇਵੇਗਾ। ਵਰਿੰਦਰ ਘੁੰਮਣ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ।
ਅੰਤਰਰਾਸ਼ਟਰੀ ਪੱਧਰ 'ਤੇ ਕੀਤਾ ਭਾਰਤ ਦਾ ਨਾਮ ਰੌਸ਼ਨ
ਘੁੰਮਣ ਨੇ ਨਾ ਸਿਰਫ ਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਈ ਹੈ ਬਲਕਿ ਅੰਤਰਰਾਸ਼ਟਰੀ ਮੰਚ 'ਤੇ ਵੀ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਵਰਿੰਦਰ ਘੁੰਮਣ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਸਮੇਤ ਕਈ ਵੱਡੇ ਸਿਤਾਰਿਆਂ ਨਾਲ ਵੀ ਕੰਮ ਕੀਤਾ ਹੈ।