Mansa Horror Video : ਮਾਨਸਾ ਚ ਖੌਫਨਾਕ ਹਾਦਸਾ, ਸਾਈਕਲ ਤੇ ਜਾਂਦੇ ਕਿਸਾਨ ਉਪਰ ਡਿੱਗੀ ਕੰਧ

Mansa Video : ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਭਿਆਨਕ ਮੰਜਰ ਨੂੰ ਦਰਸਾ ਰਹੀ ਹੈ। ਮ੍ਰਿਤਕ ਕਿਸਾਨ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ, ਜੋ ਕਿ ਕੰਧ ਕੋਲੋਂ ਜਦੋਂ ਟੱਪ ਰਿਹਾ ਸੀ ਤਾਂ ਅਚਾਨਕ ਕੰਧ ਉਸ ਵੱਲ ਆ ਡਿੱਗੀ, ਜਿਸ ਕਾਰਨ ਉਹ ਹੇਠਾਂ ਦੱਬਿਆ ਗਿਆ।

By  KRISHAN KUMAR SHARMA August 31st 2025 03:58 PM -- Updated: August 31st 2025 04:01 PM

Mansa news : ਪੰਜਾਬ 'ਚ ਲਗਾਤਾਰ ਪੈ ਰਹੀ ਭਾਰੀ ਮੀਂਹ ਕਾਰਨ ਵੱਖ-ਵੱਖ ਥਾਂਵਾਂ ਤੋਂ ਮਕਾਨਾਂ ਦੀਆਂ ਛੱਤਾਂ ਡਿੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਕਈ ਗਰੀਬ ਘਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਇਸੇ ਤਰ੍ਹਾਂ ਦਾ ਇੱਕ ਮਾਮਲਾ ਮਾਨਸਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਬਜ਼ੁਰਗ ਕਿਸਾਨ 'ਤੇ ਕੰਧ ਹੀ ਡਿੱਗ ਗਈ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ (Farmer Dies Due to Wall Fall) ਹੋ ਗਈ।

ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਭਿਆਨਕ ਮੰਜਰ ਨੂੰ ਦਰਸਾ ਰਹੀ ਹੈ। ਮ੍ਰਿਤਕ ਕਿਸਾਨ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ, ਜੋ ਕਿ ਕੰਧ ਕੋਲੋਂ ਜਦੋਂ ਟੱਪ ਰਿਹਾ ਸੀ ਤਾਂ ਅਚਾਨਕ ਕੰਧ ਉਸ ਵੱਲ ਆ ਡਿੱਗੀ, ਜਿਸ ਕਾਰਨ ਉਹ ਹੇਠਾਂ ਦੱਬਿਆ ਗਿਆ।

ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਬਾਰਿਸ਼ ਦੇ ਦੌਰਾਨ ਸਵੇਰ ਸਮੇਂ ਆਪਣੇ ਖੇਤਾਂ ਦੇ ਵਿੱਚ ਗੇੜਾ ਮਾਰਨ ਦੇ ਲਈ ਸਾਈਕਲ 'ਤੇ ਸਵਾਰ ਜਾ ਰਹੇ ਕਿਸਾਨ ਦੇ ਉੱਪਰ ਭੱਠਾਂ ਮਾਲਕਾਂ ਵੱਲੋਂ ਕੱਚੀਆਂ ਇੱਟਾਂ ਦੇ ਭਰ ਕੇ ਰੱਖੇ ਗੋਦਾਮ ਦੀ ਦੀਵਾਰ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਜਗਜੀਵਨ ਸਿੰਘ, ਜਦੋਂ ਸਵੇਰ ਸਮੇਂ ਆਪਣੀ ਖੇਤਾਂ ਵੱਲ ਜਾ ਰਿਹਾ ਸੀ ਤਾਂ ਦੀਵਾਰ ਡਿੱਗੀ। ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ।

ਪਿੰਡ ਜਵਾਹਰਕੇ ਦੇ ਵਿਅਕਤੀਆਂ ਨੇ ਦੱਸਿਆ ਕਿ ਭੱਠਾ ਮਾਲਕ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਸੀ ਕਿ ਇਹ ਦੀਵਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਅਤੇ ਕਿਸੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਪਰ ਉਨ੍ਹਾਂ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਅੱਜ ਸਵੇਰ ਦੇ ਸਮੇਂ ਇੱਕ ਸਾਈਕਲ ਸਵਾਰ ਵਿਅਕਤੀ ਇਸ ਦੀਵਾਰ ਦੇ ਥੱਲੇ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ।

Related Post