Punjab Weather: ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Punjab Weather: ਮਈ ਮਹੀਨੇ ਦੀ ਠੰਢ ਤੋਂ ਬਾਅਦ ਹੁਣ ਜੂਨ ਦੇ ਮਹੀਨੇ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ

By  Amritpal Singh June 9th 2023 02:49 PM

Punjab Weather: ਮਈ ਮਹੀਨੇ ਦੀ ਠੰਢ ਤੋਂ ਬਾਅਦ ਹੁਣ ਜੂਨ ਦੇ ਮਹੀਨੇ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਮੌਸਮ ਵਿਭਾਗ ਮੁਤਾਬਕ ਵੀਰਵਾਰ ਰਾਤ ਨੂੰ ਪੱਛਮੀ ਗੜਬੜੀ ਨੇ ਹਰਿਆਣਾ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਹਰਿਆਣਾ 'ਚ ਹਵਾਵਾਂ ਦੀ ਦਿਸ਼ਾ ਬਦਲਣ ਕਾਰਨ ਰੇਗਿਸਤਾਨ ਦੀਆਂ ਪੱਛਮੀ ਖੁਸ਼ਕ ਹਵਾਵਾਂ ਮੈਦਾਨੀ ਇਲਾਕਿਆਂ 'ਚ ਆਪਣਾ ਅਸਰ ਦਿਖਾ ਰਹੀਆਂ ਹਨ। ਇਸ ਵਾਰ ਜੂਨ ਦੇ ਮਹੀਨੇ ਮੀਂਹ ਅਤੇ ਹਨੇਰੀ ਕਾਰਨ ਗਰਮੀ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਹੁਣ 14 ਜੂਨ ਤੱਕ ਮੌਸਮ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਖੁਸ਼ਕ ਮੌਸਮ ਕਾਰਨ ਇਸ ਦਰਮਿਆਨ ਬੱਦਲ ਛਾਏ ਰਹਿ ਸਕਦੇ ਹਨ। ਪਰ ਨਮੀ ਵਾਲੀ ਗਰਮੀ ਪਰੇਸ਼ਾਨ ਕਰ ਰਹੀ ਹੈ, ਤਾਪਮਾਨ 'ਚ ਵਾਧਾ ਹੋਵੇਗਾ। ਪੰਜਾਬ ਵਿੱਚ ਵੀ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿਨ ਭਰ ਤੇਜ਼ ਧੁੱਪ ਕਾਰਨ ਗਰਮੀ ਨੇ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਸੀ, ਪਰ ਫਿਰ ਸ਼ਾਮ ਨੂੰ ਤੇਜ਼ ਹਵਾ ਚੱਲਣ ਨਾਲ ਮੌਸਮ 'ਚ ਕੁਝ ਰਾਹਤ ਮਿਲੀ।

ਮੌਸਮ ਵਿਭਾਗ ਮੁਤਾਬਕ 10 ਜੂਨ ਨੂੰ ਕਮਜ਼ੋਰ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਜਿਸ ਕਾਰਨ 11-12 ਜੂਨ ਦੌਰਾਨ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਇਸ ਦੌਰਾਨ ਬੱਦਲ ਛਾਏ ਰਹਿਣਗੇ ਪਰ ਤਾਪਮਾਨ ਵੀ ਵਧਣ ਵਾਲਾ ਹੈ। ਮੌਸਮ ਵਿਭਾਗ ਨੇ ਜੁਲਾਈ ਦੇ ਪਹਿਲੇ ਹਫ਼ਤੇ ਹਰਿਆਣਾ ਵਿੱਚ ਮਾਨਸੂਨ ਦੇ ਆਉਣ ਦੀ ਭਵਿੱਖਬਾਣੀ ਕੀਤੀ ਹੈ।

ਅਗਲੇ 5 ਦਿਨਾਂ 'ਚ ਪੰਜਾਬ 'ਚ ਮੀਂਹ ਦੀ ਸੰਭਾਵਨਾ

ਪੱਛਮੀ ਗੜਬੜੀ ਉੱਤਰਾਖੰਡ ਉੱਤੇ ਚੱਕਰਵਾਤੀ ਚੱਕਰ ਦੇ ਰੂਪ ਵਿੱਚ ਸਰਗਰਮ ਹੈ। ਜਿਸ ਕਾਰਨ ਅਗਲੇ 5 ਦਿਨਾਂ ਵਿੱਚ ਪੰਜਾਬ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 3 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ 'ਚ 2 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ।

Related Post