Ghaggar River Water Level : ਮੀਂਹ ਕਾਰਨ ਘੱਗਰ ’ਚ ਵਧਿਆ ਪਾਣੀ ਦਾ ਪੱਧਰ, ਆਲੇ-ਦੁਆਲੇ ਦੇ ਪਿੰਡਾਂ ਦੀ ਵਧੀ ਫਿਕਰ

ਦੱਸ ਦਈਏ ਕਿ ਘੱਗਰ ਨਦੀ ’ਚ ਹੁਣ ਤੱਕ ਨਦੀ ਵਿੱਚ ਪਾਣੀ ਦਾ ਪੱਧਰ 731.7 ਫੁੱਟ ਤੱਕ ਤੇਜੀ ਨਾਲ ਵਧ ਚੁੱਕਿਆ ਹੈ। ਜਦਕਿ ਅੱਜ ਸਵੇਰ ਤੋਂ ਲੈ ਕੇ 11 ਵਜੇ ਤੱਕ 3 ਫੁੱਟ ਪਾਣੀ ਵੱਧ ਚੁੱਕਿਆ ਹੈ।

By  Aarti July 23rd 2025 04:38 PM

Ghaggar River Water Level : ਪੰਜਾਬ ’ਚ ਇੱਕ ਵਾਰ ਫੇਰ ਤੋਂ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਮੌਸਮ ਦੇ ਬਦਲੇ ਮਿਜ਼ਾਜ ਦੇ ਚੱਲਦੇ ਬੀਤੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਅੱਜ ਵੀ ਤੜਕਸਾਰ ਪੰਜਾਬ ਦੇ ਕਈ ਹਿੱਸਿਆਂ ’ਚ ਮੀਂਹ ਪਿਆ। ਹੁਣ ਵੀ ਬਦਲ ਛਾਏ ਹੋਏ ਹਨ। ਇਸੇ ਦੇ ਚੱਲਦੇ ਪੰਜਾਬ ਦੇ ਦਰਿਆ ’ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਘੱਗਰ ਨਦੀ ’ਚ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵਧਣ ਲੱਗਿਆ ਹੈ। ਦੱਸ ਦਈਏ ਕਿ ਘੱਗਰ ਨਦੀ ਖਨੌਰੀ ਤੇ ਸੰਗਰੂਰ ਦੇ ਵਿਚਾਲੇ ਸਥਿਤ ਹੈ। ਦੱਸ ਦਈਏ ਬੀਤੇ ਸ਼ਾਮ ਤੋਂ ਅੱਜ ਸਵੇਰ 11 ਵਜੇਤੱਕ ਪਾਣੀ ਦਾ ਪੱਧਰ 6 ਫੁੱਟ ਤੋਂ 7 ਫੁੱਟ ਵਧ ਗਿਆ ਹੈ। 

ਦੱਸ ਦਈਏ ਕਿ ਘੱਗਰ ਨਦੀ ’ਚ ਹੁਣ ਤੱਕ ਨਦੀ ਵਿੱਚ ਪਾਣੀ ਦਾ ਪੱਧਰ 731.7 ਫੁੱਟ ਤੱਕ ਤੇਜੀ ਨਾਲ ਵਧ ਚੁੱਕਿਆ ਹੈ। ਜਦਕਿ ਅੱਜ ਸਵੇਰ ਤੋਂ ਲੈ ਕੇ 11 ਵਜੇ ਤੱਕ 3 ਫੁੱਟ ਪਾਣੀ ਵੱਧ ਚੁੱਕਿਆ ਹੈ। 

ਜੇਕਰ ਪਿਛਲੇ ਰਿਕਾਰਡਾਂ ’ਤੇ ਝਾਂਤ ਮਾਰੀਏ ਤਾਂ ਪਹਿਲਾਂ ਪਾਣੀ ਦਾ ਪੱਧਰ  739 ਫੁੱਟ ਤੱਕ ਵਧਿਆ ਸੀ। ਬਾਅਦ ਵਿੱਚ ਇਹ ਘੱਟ ਕੇ ਪਾਣੀ ਦਾ ਪੱਧਰ 726 ਫੁੱਟ ਉੱਤੇ ਆ ਗਿਆ ਸੀ।

ਕਾਬਿਲੇਗੌਰ ਹੈ ਕਿ ਹਿਮਾਚਲ 'ਚ ਹੋ ਰਹੀ ਭਾਰੀ ਬਾਰਿਸ਼ ਅਤੇ ਪੰਜਾਬ 'ਚ ਕੱਲ ਤੋਂ ਲਗਾਤਾਰ ਮੀਂਹ ਪੈਣ ਕਾਰਨ ਪਾਣੀ ਵੱਧ ਰਿਹਾ ਹੈ। ਜਿਸ ਕਾਰਨ ਘੱਗਰ ਦਰਿਆ ਦੇ ਆਲੇ-ਦੁਆਲੇ ਦੇ ਪਿੰਡਾਂ ਦੀ ਫਿਕਰ ਵਧ ਗਈ ਹੈ। 

ਇਸੇ ਦੇ ਚੱਲਦੇ ਜੇਕਰ ਹਿਮਾਚਲ ਪ੍ਰਦੇਸ਼ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ 23 ਤੋਂ 26 ਜੁਲਾਈ ਤੱਕ ਸੂਬੇ ਦੇ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਹਾਲਾਂਕਿ ਇਸ ਸਮੇਂ ਦੌਰਾਨ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਇਸ ਤੋਂ ਬਾਅਦ, 27 ਤੋਂ 29 ਜੁਲਾਈ ਤੱਕ ਦੁਬਾਰਾ ਭਾਰੀ ਮੀਂਹ ਪੈ ਸਕਦਾ ਹੈ ਅਤੇ ਕੁਝ ਇਲਾਕਿਆਂ ਵਿੱਚ ਪੀਲਾ ਅਲਰਟ ਰਹੇਗਾ। ਇਸ ਦੌਰਾਨ, ਰਾਜਧਾਨੀ ਸ਼ਿਮਲਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਬੱਦਲਵਾਈ ਹੈ।

ਇਹ ਵੀ ਪੜ੍ਹੋ : 3 Schools Received Bomb Threats : 3 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

Related Post