ਰੱਸੀ ਟੱਪਣ ਨਾਲ ਸਿਹਤ ਨੂੰ ਕਿਹੜੇ ਮਿਲਦੇ ਹਨ ਫਾਇਦੇ, ਇੱਥੇ ਜਾਣੋ

By  Aarti March 3rd 2024 06:00 AM

Rope Jumping Benefits: ਅੱਜਕਲ੍ਹ ਜ਼ਿਆਦਾਤਰ ਹਰ ਕੋਈ ਸਿਹਤਮੰਦ ਰਹਿਣਾ ਚਾਹੁੰਦਾ ਹੈ, ਜਿਸ ਲਈ ਉਹ ਸਿਹਤਮੰਦ ਭੋਜਨ, ਯੋਗਾ ਅਭਿਆਸ ਅਤੇ ਜਿਮ ਦਾ ਸਹਾਰਾ ਲੈਂਦੇ ਹਨ। ਅਜਿਹੇ 'ਚ ਕੁਝ ਲੋਕ ਸਮੇਂ ਦੀ ਕਮੀ ਕਾਰਨ ਉਹ ਘਰੋਂ ਬਾਹਰ ਨਹੀਂ ਨਿਕਲ ਪਾਉਂਦੇ। ਇਸ ਲਈ ਉਹ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਰਸਾ ਕੁੱਦ ਸਕਦੇ ਹਨ। ਕਿਉਂਕਿ ਰਸਾ ਟੱਪਣ ਨਾਲ ਸਰੀਰ ਦੇ ਖੂਨ ਸੰਚਾਰ 'ਚ ਸੁਧਾਰ ਆਉਣ ਦੇ ਨਾਲ ਨਾਲ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਰੱਸੀ ਟੱਪਣ ਦੇ ਹੋਰ ਕੀ ਫਾਇਦੇ ਹੁੰਦੇ ਹਨ। 

ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ : 

ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਦਿਲ ਦੇ ਮਰੀਜ਼ਾਂ ਲਈ ਰਸਾ ਟੱਪਣ ਲਾਭਕਾਰੀ ਹੋ ਸਕਦਾ ਹੈ ਕਿਉਂਕਿ ਇਸ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਹੁੰਦਾ ਹੈ, ਜੋ ਦਿਲ ਦੀ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਦਾ ਹੈ। 

ਹੱਡੀਆਂ ਦੀ ਘਣਤਾ ਨੂੰ ਸੁਧਾਰਨ 'ਚ ਫਾਇਦੇਮੰਦ :

ਦਸ ਦਈਏ ਕਿ ਅੱਜ ਕੱਲ੍ਹ ਬਹੁਤੇ ਲੋਕ ਓਸਟੀਓਪੋਰੋਸਿਸ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨਾਲ ਲੜ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀਆ ਹੱਡੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਿ ਉਹ ਇੱਕ ਮਾਮੂਲੀ ਝਟਕੇ ਨਾਲ ਵੀ ਟੁੱਟ ਜਾਂਦੀਆਂ ਹਨ। ਅਜਿਹੇ 'ਚ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਬੱਚਣ ਲਈ ਰੋਜ਼ਾਨਾ ਰੱਸਾ ਟੱਪਣ ਚਾਹੀਦਾ ਹੈ। 

ਇਹ ਵੀ ਪੜ੍ਹੋ: Healthy Heart: ਦਿਲ ਨੂੰ ਰੱਖਣਾ ਹੈ ਸਿਹਤਮੰਦ, ਤਾਂ ਅੱਜ ਹੀ ਛੱਡੋ ਇਹ 5 ਆਦਤਾਂ

ਕੈਲੋਰੀ ਬਰਨ ਕਰਨ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਵਧਦੇ ਮੋਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਘਟਾਉਣ ਚਾਹੁੰਦੇ ਹੋ ਤਾਂ ਤੁਹਾਨੂੰ ਰੱਸਾ ਟੱਪਣਾ ਚਾਹੀਦਾ ਹੈ ਕਿਉਂਕਿ ਇਹ ਸਰੀਰ 'ਚ ਕੈਲੋਰੀ ਬਰਨ ਕਰਨ 'ਚ ਮਦਦ ਕਰਦਾ ਹੈ। 

ਇਹ ਵੀ ਪੜ੍ਹੋ: ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰ ਸਕਦੀ ਹੈ ਕੀਵੀ, ਜਾਣੋ ਹੋਰ ਸਿਹਤ ਲਾਭ

ਜੋੜਾਂ ਲਈ ਫਾਇਦੇਮੰਦ : 

ਰੱਸਾ ਟੱਪਣ  ਨਾਲ ਵਿਅਕਤੀ ਦੇ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ। ਕਿਉਂਕਿ ਇਸ ਸਰੀਰ ਦੇ ਗਿੱਟੇ, ਗੋਡੇ, ਕਮਰ ਅਤੇ ਮੋਢੇ ਦੇ ਜੋੜਾਂ ਦੀ ਗਤੀਵਿਧੀ ਨੂੰ ਤੇਜ਼ ਕਰਨ 'ਚ ਮਦਦ ਕਰਦਾ ਹੈ। 

ਥਕਾਵਟ ਤੋਂ ਰਾਹਤ ਦਵਾਉਣ 'ਚ ਮਦਦਗਾਰ : 

ਅੱਜਕਲ ਹਰ ਕੋਈ ਲਗਾਤਾਰ ਕੰਮ ਕਰਨ ’ਤੇ ਥਕਾਵਟ ਮਹਿਸੂਸ ਕਰਦਾ ਹੈ। ਅਜਿਹੇ 'ਚ ਤੁਸੀਂ ਆਪਣੇ ਤਾਕਤ ਨੂੰ ਵਧਾਉਣ ਲਈ ਰੱਸਾ ਕੁੱਦ ਸਕਦੇ ਹੋ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਨਿਯਮਿਤ ਤੌਰ 'ਤੇ ਰੱਸਾ ਕੁੱਦਦੇ ਹੋ ਉਨ੍ਹਾਂ ਹੀ ਤੁਹਾਡਾ ਸਟੈਮਿਨਾ ਵਧੇਗਾ। ਜੋ ਤੁਹਾਡੀ ਥਕਾਵਟ ਨੂੰ ਦੂਰ ਕਰਨ 'ਚ ਮਦਦ ਕਰ ਸਕਦਾ ਹੈ। 

ਇਹ ਵੀ ਪੜ੍ਹੋ: Hair Fall: ਇਹ ਹਨ ਨੌਜਵਾਨਾਂ 'ਚ ਵਾਲ ਝੜਨ ਦੇ ਕਾਰਨ, ਜਾਣੋ ਕੇ ਅੱਜ ਤੋਂ ਹੀ ਕਰੋ ਸੰਭਾਲ

ਦਿਮਾਗੀ ਸਿਹਤ ਲਈ ਫਾਇਦੇਮੰਦ :

ਜੋ ਲੋਕ ਸਰੀਰਕ ਗਤੀਵਿਧੀ ਨਹੀਂ ਕਰਦੇ ਉਨ੍ਹਾਂ ਤੇ ਸਰੀਰਕ ਗਤੀਵਿਧੀ ਦਾ ਮਾਨਸਿਕ ਸਿਹਤ 'ਤੇ ਅਸਰ ਪੈ ਸਕਦਾ ਹੈ। ਉਹ ਡਿਪਰੈਸ਼ਨ ਦੇ ਲੱਛਣ ਦਿਖਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਰੱਸਾ ਟੱਪਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਸਰੀਰਕ ਗਤੀਵਿਧੀ ਮਿਲਦੀ ਹੈ, ਜੋ ਮਾਨਸਿਕ ਸਿਹਤ ਲਈ ਬਹੁਤ ਮਦਦਗਾਰ ਹੁੰਦੀ ਹੈ। 

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Health: ਕਈ ਸਮੱਸਿਆਵਾਂ ਨੂੰ ਖਤਮ ਕਰਦਾ ਹੈ ਅਦਰਕ ਤੇ ਚੁਕੰਦਰ ਦਾ ਜੂਸ, ਖੁਰਾਕ 'ਚ ਅੱਜ ਹੀ ਕਰੋ ਸ਼ਾਮਲ

Related Post