Sun, Apr 28, 2024
Whatsapp

ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰ ਸਕਦੀ ਹੈ ਕੀਵੀ, ਜਾਣੋ ਹੋਰ ਸਿਹਤ ਲਾਭ

Written by  Aarti -- February 29th 2024 06:00 AM
ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰ ਸਕਦੀ ਹੈ ਕੀਵੀ, ਜਾਣੋ ਹੋਰ ਸਿਹਤ ਲਾਭ

ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਕਰ ਸਕਦੀ ਹੈ ਕੀਵੀ, ਜਾਣੋ ਹੋਰ ਸਿਹਤ ਲਾਭ

Kiwi Benefits: ਕੀਵੀ ਦਾ ਸੇਵਨ ਸਿਹਤ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ, ਵਿਟਾਮਿਨ ਸੀ, ਵਿਟਾਮਿਨ ਬੀ, ਕੈਲਸ਼ੀਅਮ, ਫਾਈਬਰ, ਕਾਰਬੋਹਾਈਡ੍ਰੇਟ, ਫਾਸਫੋਰਸ, ਕਾਪਰ, ਜ਼ਿੰਕ, ਨਿਆਸੀਨ, ਪੋਟਾਸ਼ੀਅਮ, ਰਿਬੋਫਲੇਵਿਨ, ਬੀਟਾ ਕੈਰੋਟੀਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ 'ਚ ਇਮਿਊਨਿਟੀ ਵਧਾਉਣ ਦੇ ਨਾਲ ਹੋਰ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਤਾਂ ਆਉ ਜਾਂਦੇ ਹਾਂ ਕੀਵੀ ਦੇ ਕੀ ਫਾਇਦੇ ਹੁੰਦੇ ਹਨ। 

ਇਮਿਊਨਿਟੀ ਵਧਾਉਣ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਸਰੀਰ 'ਚ ਇਮਿਊਨਿਟੀ ਨੂੰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀਵੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪਰੁ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਤੁਹਾਡੇ ਸਰੀਰ ਦੇ ਬਾਹਰੀ ਇਨਫੈਕਸ਼ਨਾਂ ਅਤੇ ਬੀਮਾਰੀਆਂ ਨਾਲ ਲੜਨ ਲਈ ਮਜ਼ਬੂਤ ​​ਬਣਾਉਂਦਾ ਹੈ। 

ਅੱਖਾਂ ਲਈ ਫਾਇਦੇਮੰਦ : 

ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵੀ ਕੀਵੀ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ 'ਚ ਮਦਦ ਕਰਦਾ ਹੈ। 

ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਮਦਦਗਾਰ : 

ਜੇਕਰ ਤੁਸੀਂ ਸ਼ੁਗਰ ਦੇ ਮਰੀਜ਼ ਹੋ ਤਾਂ ਤੁਹਾਨੂੰ ਕੀਵੀ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਗੁਣ ਪਾਏ ਜਾਂਦੇ ਹਨ, ਜੋ ਸ਼ੂਗਰ ਦੇ ਮਰੀਜ਼ਾਂ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। 

ਪਾਚਨ ਨੂੰ ਸੁਧਾਰਨ ਲਈ ਫਾਇਦੇਮੰਦ : 

ਤੁਸੀਂ ਆਪਣੇ ਪਾਚਨ ਨੂੰ ਸੁਧਾਰਨ ਲਈ ਵੀ ਕੀਵੀ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਤੁਹਾਡੀ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। 

ਗਰਭਵਤੀ ਔਰਤਾਂ ਲਈ ਫਾਇਦੇਮੰਦ : 

ਗਰਭਵਤੀ ਔਰਤਾਂ ਲਈ ਕੀਵੀ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫੋਲੇਟ ਪਾਇਆ ਜਾਂਦਾ ਹੈ, ਜੋ ਗਰਭ 'ਚ ਬੱਚੇ ਦੇ ਦਿਮਾਗ਼ ਦੇ ਵਿਕਾਸ ਨੂੰ ਵਧਾਉਂਦਾ ਹੈ। ਦਸ ਦਈਏ ਕਿ ਨਾਲ ਹੀ ਗਰਭਵਤੀ ਔਰਤਾਂ ਨੂੰ ਡਿਲੀਵਰੀ ਤੋਂ ਬਾਅਦ ਕੀਵੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦੇ ਸੇਵਨ ਨਾਲ ਡਿਲੀਵਰੀ ਤੋਂ ਬਾਅਦ ਹੋਣ ਵਾਲੀ ਕਮਜ਼ੋਰੀ ਅਤੇ ਅਨੀਮੀਆ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।
 
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
 

-

Top News view more...

Latest News view more...