Mon, Apr 29, 2024
Whatsapp

Healthy Heart: ਦਿਲ ਨੂੰ ਰੱਖਣਾ ਹੈ ਸਿਹਤਮੰਦ, ਤਾਂ ਅੱਜ ਹੀ ਛੱਡੋ ਇਹ 5 ਆਦਤਾਂ

Written by  KRISHAN KUMAR SHARMA -- March 01st 2024 01:26 PM
Healthy Heart: ਦਿਲ ਨੂੰ ਰੱਖਣਾ ਹੈ ਸਿਹਤਮੰਦ, ਤਾਂ ਅੱਜ ਹੀ ਛੱਡੋ ਇਹ 5 ਆਦਤਾਂ

Healthy Heart: ਦਿਲ ਨੂੰ ਰੱਖਣਾ ਹੈ ਸਿਹਤਮੰਦ, ਤਾਂ ਅੱਜ ਹੀ ਛੱਡੋ ਇਹ 5 ਆਦਤਾਂ

Tips To Keep Heart Healthy: ਅੱਜਕਲ ਲੋਕਾਂ 'ਚ ਦਿਲ ਦੇ ਦੌਰੇ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ, ਜਿਸ ਕਾਰਨ ਵੱਡੀ ਗਿਣਤੀ 'ਚ ਨੌਜਵਾਨ ਵੀ ਆਪਣੀਆਂ ਜਾਨਾਂ ਗੁਆ ਰਹੇ ਹਨ। ਅੱਜ ਦੇ ਦੌਰ 'ਚ ਨੌਜਵਾਨਾਂ ਦੀਆਂ ਕੁਝ ਗਲਤ ਆਦਤਾਂ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਰਹੀਆਂ ਹਨ, ਜਿਨ੍ਹਾਂ ਨੂੰ ਬਦਲ ਕੇ ਇਨ੍ਹਾਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜਿਵੇਂ ਚੰਗੀ ਖੁਰਾਕ, ਬਿਹਤਰ ਜੀਵਨ ਸ਼ੈਲੀ, ਨਿਯਮਤ ਕਸਰਤ ਅਤੇ ਸਹੀ ਸਿਹਤ ਜਾਂਚ ਦੇ ਜ਼ਰੀਏ ਤੁਸੀਂ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ ਅਤੇ ਆਪਣੀ ਸਾਰੀ ਉਮਰ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹੀ ਸਕਦੇ ਹੋ। ਤਾਂ ਆਉ ਜਾਣਦੇ ਹਾਂ ਕਿੰਨ੍ਹਾ ਆਦਤਾਂ ਨੂੰ ਬਦਲ ਕੇ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ...

ਤੇਲਯੁਕਤ ਅਤੇ ਜੰਕ ਫੂਡ ਤੋਂ ਪਰਹੇਜ਼ ਕਰੋ: ਤੁਹਾਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਅੱਜ-ਕੱਲ੍ਹ ਵੱਡੀ ਗਿਣਤੀ ਲੋਕ ਤਲੇ ਹੋਏ ਅਤੇ ਪ੍ਰੋਸੈਸਡ ਭੋਜਨਾਂ ਦਾ ਸੇਵਨ ਕਰਦੇ ਹਨ, ਜਿਸ ਨਾਲ ਦਿਲ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਤਲੇ ਹੋਏ ਭੋਜਨ ਖਾਣ ਨਾਲ ਸਾਡੇ ਲੀਵਰ 'ਚ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ, ਜੋ ਸਾਡੇ ਦਿਲ ਲਈ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਦਸ ਦਈਏ ਕਿ ਇਹ ਪਦਾਰਥ ਖੂਨ ਦੀਆਂ ਧਮਨੀਆਂ 'ਚ ਜਮ੍ਹਾਂ ਹੋ ਕੇ ਖੂਨ ਦੇ ਪ੍ਰਵਾਹ 'ਚ ਰੁਕਾਵਟ ਵੀ ਪੈਦਾ ਕਰ ਸਕਦਾ ਹੈ। ਇਸ ਲਈ ਲੋਕਾਂ ਨੂੰ ਤਲੇ ਹੋਏ ਭੋਜਨ ਦੀ ਬਜਾਏ ਸਿਹਤਮੰਦ ਭੋਜਨ ਲੈਣਾ ਚਾਹੀਦਾ ਹੈ। ਖੁਰਾਕ 'ਚ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਨਾਲ ਹੀ ਬਾਹਰੀ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


ਨੀਂਦ ਪ੍ਰਤੀ ਲਾਪਰਵਾਹ ਨਾ ਰਹੋ: ਇਕ ਖੋਜ ਤੋਂ ਪਤਾ ਲੱਗਿਆ ਹੈ ਕਿ ਜੋ ਲੋਕ ਦਿਨ 'ਚ ਸਿਰਫ 6 ਘੰਟੇ ਹੀ ਸੌਂਦੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ, ਜੋ ਕਾਫੀ ਨੀਂਦ ਲੈਂਦੇ ਹਨ। ਦਸ ਦਈਏ ਕਿ ਜੋ ਲੋਕ ਹਰ ਰੋਜ਼ 7 ਤੋਂ 8 ਘੰਟੇ ਦੀ ਚੰਗੀ ਨੀਂਦ ਲੈਂਦੇ ਹਨ ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਲਈ ਹਰ ਕਿਸੇ ਨੂੰ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਜੇਕਰ ਆਮ ਭਾਸ਼ਾ 'ਚ ਗੱਲ ਕਹੀਏ ਤਾਂ ਸਾਡੀ ਨੀਂਦ ਜਿੰਨੀ ਚੰਗੀ ਹੋਵੇਗੀ, ਸਾਡੇ ਦਿਲ ਦੀ ਸਿਹਤ ਓਨੀ ਹੀ ਵਧੀਆ ਰਹੇਗੀ।

ਸਰੀਰਕ ਤੌਰ 'ਤੇ ਸਰਗਰਮ ਰਹੋ: ਕੰਮ ਕਰਨ ਵਾਲੇ ਲੋਕ ਅਕਸਰ ਕਈ ਘੰਟੇ ਕੁਰਸੀ 'ਤੇ ਇਕ ਥਾਂ 'ਤੇ ਬੈਠੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਸਰੀਰ 'ਚ ਕਈ ਥਾਵਾਂ 'ਤੇ ਅਕੜਾਅ ਆ ਜਾਂਦਾ ਹੈ। ਦਸ ਦਈਏ ਕਿ ਇਸ ਕਾਰਨ ਉਨ੍ਹਾਂ ਦੇ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਦਿਲ ਸੰਬੰਧੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਜੇਕਰ ਤੁਸੀਂ ਕੰਮ ਕਰਕੇ ਘੰਟਿਆਂਬੱਧੀ ਕੁਰਸੀ 'ਤੇ ਬੈਠਦੇ ਹੋ ਤਾਂ ਸਮਾਂ ਕੱਢ ਕੇ ਸੈਰ ਕਰਦੇ ਰਹੋ। ਵਿਚਕਾਰ ਵਿਚ ਛੋਟਾ ਬ੍ਰੇਕ ਲੈ ਕੇ ਸਰੀਰਕ ਗਤੀਵਿਧੀ ਕਰੋ, ਜਿਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਜਾਵੇਗਾ।

ਸਿਗਰਟ ਤੋਂ ਦੂਰ ਰਹੋ: ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਕ ਸਿਗਰਟ ਦਾ ਧੂੰਆਂ ਤੁਹਾਡੇ ਦਿਲ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਕਿਉਂਕਿ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਿਗਰਟ ਪੀਣ ਵਾਲੇ ਲੋਕਾਂ ਨੂੰ ਦਿਲ ਦੀਆਂ ਸਮੱਸਿਆਵਾਂ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦਿਲ ਦੀ ਉਮਰ ਵੀ ਘੱਟਣ ਲੱਗਦੀ ਹੈ। ਅਜਿਹੇ 'ਚ ਜੇਕਰ ਤੁਸੀਂ ਸਿਗਰਟ ਪੀਂਦੇ ਹੋ ਤਾਂ ਤੁਹਾਨੂੰ ਇਸ ਤੋਂ ਦੂਰ ਰਹਿਣ ਦੀ ਲੋੜ ਹੈ। ਕਿਉਂਕਿ ਸਿਗਰਟ ਪੀਣ ਨਾਲ ਨਾ ਸਿਰਫ ਦਿਲ ਬਲਕਿ ਫੇਫੜਿਆਂ ਦੀਆਂ ਸਮੱਸਿਆਵਾਂ ਦਾ ਵੀ ਖਤਰਾ ਵੱਧ ਜਾਂਦਾ ਹੈ। ਤੁਸੀਂ ਸਿਗਰੇਟ ਤੋਂ ਦੂਰ ਰਹਿ ਕੇ ਦਿਲ ਦੀ ਸਿਹਤ ਨੂੰ ਵਧਾ ਸਕਦੇ ਹੋ।

ਦੰਦਾਂ ਨੂੰ ਹਮੇਸ਼ਾ ਸਾਫ਼ ਰੱਖੋ: ਤੁਹਾਡੇ ਦੰਦਾਂ ਦੀ ਸਿਹਤ ਦਾ ਤੁਹਾਡੇ ਦਿਲ ਦੀ ਸਿਹਤ ਨਾਲ ਸਿੱਧਾ ਸਬੰਧ ਹੁੰਦਾ ਹੈ। ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਅਸਲ 'ਚ ਤੁਹਾਡੇ ਦੰਦਾਂ 'ਚ ਵਧਣ ਵਾਲੇ ਬੈਕਟੀਰੀਆ ਨੂੰ ਬੁਰਸ਼ ਕਰਕੇ ਦੂਰ ਕੀਤਾ ਜਾ ਸਕਦਾ ਹੈ। ਪਰ ਜੇਕਰ ਉਹ ਬੈਕਟੀਰੀਆ ਸਮੇਂ ਸਿਰ ਸਾਫ਼ ਨਹੀਂ ਕੀਤੇ ਜਾਂਦੇ ਹਨ, ਤਾਂ ਉਹ ਮੂੰਹ ਰਾਹੀਂ ਤੁਹਾਡੇ ਖੂਨ ਦੇ ਪ੍ਰਵਾਹ 'ਚ ਦਾਖਲ ਹੋ ਸਕਦੇ ਹਨ। ਇਸ ਤੋਂ ਬਾਅਦ ਇਹ ਬੈਕਟੀਰੀਆ ਸਿੱਧੇ ਤੌਰ 'ਤੇ ਤੁਹਾਡੇ ਦਿਲ ਦੀ ਸਮੱਸਿਆ ਪੈਦਾ ਕਰ ਸਕਦੇ ਹਨ। ਇਸ ਲਈ ਲੋਕਾਂ ਨੂੰ ਰੋਜ਼ਾਨਾ ਬੁਰਸ਼ ਕਰਨਾ ਚਾਹੀਦਾ ਹੈ ਅਤੇ ਆਪਣੇ ਦੰਦਾਂ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

(ਡਿਸਕਲੇਮਰ: ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

-

Top News view more...

Latest News view more...