WhatsApp ਨਾਲ ਪੰਗਾ ਲੈਣਾ ਪਿਆ ਮਹਿੰਗਾ! 74 ਲੱਖ ਤੋਂ ਵੱਧ ਅਕਾਊਂਟ ਬੈਨ

IT ਨਿਯਮ 2021 ਦੇ ਤਹਿਤ WhatsApp ਹਰ ਮਹੀਨੇ ਮਾਸਿਕ ਸੁਰੱਖਿਆ ਰਿਪੋਰਟ ਜਾਰੀ ਕਰਦਾ ਹੈ। ਕੰਪਨੀ ਨੇ ਪਿਛਲੇ ਦਿਨ ਅਪ੍ਰੈਲ ਮਹੀਨੇ ਦੀ ਰਿਪੋਰਟ ਵੀ ਜਾਰੀ ਕੀਤੀ ਸੀ।

By  Ramandeep Kaur June 2nd 2023 05:00 PM -- Updated: June 2nd 2023 05:31 PM

WhatsApp: IT ਨਿਯਮ 2021 ਦੇ ਤਹਿਤ WhatsApp ਹਰ ਮਹੀਨੇ ਮਾਸਿਕ ਸੁਰੱਖਿਆ ਰਿਪੋਰਟ ਜਾਰੀ ਕਰਦਾ ਹੈ। ਕੰਪਨੀ ਨੇ ਪਿਛਲੇ ਦਿਨ ਅਪ੍ਰੈਲ ਮਹੀਨੇ ਦੀ ਰਿਪੋਰਟ ਵੀ ਜਾਰੀ ਕੀਤੀ ਸੀ। ਵੱਟਸਐਪ ਨੇ 1 ਅਪ੍ਰੈਲ ਤੋਂ 30 ਅਪ੍ਰੈਲ ਦਰਮਿਆਨ 74 ਲੱਖ ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਸਾਰੇ ਖਾਤੇ ਨਵੇਂ ਆਈਟੀ ਨਿਯਮਾਂ ਤਹਿਤ ਕੰਮ ਨਹੀਂ ਕਰ ਰਹੇ ਸਨ। ਯਾਨੀ ਕਿ ਇਹ ਖਾਤੇ ਪਲੇਟਫਾਰਮ 'ਤੇ ਕਿਸੇ ਨਾ ਕਿਸੇ ਤਰੀਕੇ ਨਾਲ ਗਲਤ ਕੰਮਾਂ 'ਚ ਸ਼ਾਮਲ ਸਨ। ਕੁੱਲ ਖਾਤਿਆਂ 'ਚੋਂ ਕੰਪਨੀ ਨੇ ਖੁਦ 24 ਲੱਖ ਖਾਤਿਆਂ ਨੂੰ ਬਿਨਾਂ ਕਿਸੇ ਸ਼ਿਕਾਇਤ ਤੋਂ  ਬੈਨ ਕਰ ਦਿੱਤਾ ਹੈ।

ਜੇਕਰ ਤੁਸੀਂ ਵੀ ਐਪ 'ਤੇ ਕਿਸੇ ਗਲਤ ਚੀਜ਼ ਦਾ ਪ੍ਰਚਾਰ ਕਰ ਰਹੇ ਹੋ ਜਾਂ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਹੋ ਰਹੇ ਹੋ, ਤਾਂ ਕੰਪਨੀ ਦੁਆਰਾ ਤੁਹਾਡੇ ਖਾਤੇ ਨੂੰ ਵੀ ਬੈਨ ਕੀਤਾ ਜਾ ਸਕਦਾ ਹੈ। ਬਿਹਤਰ ਹੈ ਕਿ ਤੁਸੀਂ ਇਸ ਪਲੇਟਫਾਰਮ ਦੀ ਚੰਗੀ ਵਰਤੋਂ ਕਰੋ ਅਤੇ ਕੰਪਨੀ ਦੁਆਰਾ ਬਣਾਏ ਨਿਯਮਾਂ ਦੀ ਪਾਲਣਾ ਕਰੋ। ਭਾਰਤ ਵਿੱਚ WhatsApp ਦੇ 500 ਮਿਲੀਅਨ ਤੋਂ ਵੱਧ ਐਕਟਿਵ ਯੂਜ਼ਰ ਹਨ ਅਤੇ ਅੱਜ ਹਰ ਕੋਈ ਇਸ ਐਪ ਰਾਹੀਂ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ।

ਮਾਰਚ ਮਹੀਨੇ 'ਚ ਇੰਨੇ ਖਾਤਿਆਂ 'ਤੇ ਲੱਗੀ ਪਾਬੰਦੀ 

ਪਿਛਲੇ ਮਹੀਨੇ ਕੰਪਨੀ ਨੇ 45,97,400 ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਨ੍ਹਾਂ 'ਚੋਂ 12,98,000 ਖਾਤਿਆਂ ਨੂੰ ਕੰਪਨੀ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਹੀ ਬੈਨ ਕਰ ਦਿੱਤਾ ਸੀ। ਕੰਪਨੀ ਨੂੰ ਮਾਰਚ 'ਚ 4,720 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚੋਂ 4,316 ਸ਼ਿਕਾਇਤਾਂ ਅਕਾਊਂਟ ਬੈਨ ਦੀਆਂ ਸਨ ਅਤੇ ਕੰਪਨੀ ਨੇ ਇਨ੍ਹਾਂ 'ਚੋਂ 553 ਖਿਲਾਫ ਕਾਰਵਾਈ ਕੀਤੀ।

 ਹਾਲ ਹੀ 'ਚ ਲਾਂਚ ਕੀਤਾ ਗਿਆ ਇਹ ਫੀਚਰ 

ਐਪ 'ਤੇ ਲੋਕਾਂ ਦੀ ਪ੍ਰਾਈਵੇਸੀ ਨੂੰ ਹੋਰ ਬਿਹਤਰ ਬਣਾਉਣ ਲਈ WhatsApp ਨੇ ਹਾਲ ਹੀ ਵਿੱਚ ਗਲੋਬਲ ਪੱਧਰ 'ਤੇ ਚੈਟ ਲੌਕ ਫੀਚਰ ਨੂੰ ਰੋਲਆਊਟ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਆਪਣੀ ਚੈਟ ਨੂੰ ਦੂਜਿਆਂ ਤੋਂ ਲੁਕਾ ਸਕਦੇ ਹਨ। ਚੈਟ ਲੌਕ ਫੀਚਰ ਦੀ ਵਰਤੋਂ ਕਰਨ ਲਈ, ਤੁਹਾਨੂੰ ਉਸ ਯੂਜ਼ਰ ਦੀ ਪ੍ਰੋਫਾਈਲ 'ਤੇ ਜਾਣਾ ਹੋਵੇਗਾ ਜਿਸ ਦੀ ਚੈਟ ਤੁਸੀਂ ਦੂਜਿਆਂ ਤੋਂ ਲੁਕਾਉਣਾ ਚਾਹੁੰਦੇ ਹੋ। ਫਿੰਗਰਪ੍ਰਿੰਟ ਦੀ ਮਦਦ ਨਾਲ ਤੁਸੀਂ ਚੈਟ ਨੂੰ ਲੌਕ ਕਰ ਸਕੋਗੇ।

ਚੈਟ ਨੂੰ ਲੌਕ ਕਰਨ 'ਤੇ, ਇਸ ਨੂੰ ਇੱਕ ਵੱਖਰੇ ਫੋਲਡਰ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਕੋਈ ਵੀ ਇਸ ਚੈਟ ਨਾਲ ਸਬੰਧਤ ਅਪਡੇਟਾਂ ਨੂੰ ਨਹੀਂ ਦੇਖ ਸਕੇਗਾ। ਇਸ ਚੈਟ ਨਾਲ ਸਬੰਧਤ ਅਪਡੇਟਸ ਨੋਟੀਫਿਕੇਸ਼ਨ ਪੈਨਲ ਵਿੱਚ ਵੀ ਦਿਖਾਈ ਨਹੀਂ ਦੇਣਗੀਆਂ। ਯਾਨੀਕਿ  ਇਹ ਪੂਰੀ ਤਰ੍ਹਾਂ ਪ੍ਰਾਈਵੇਟ ਰਹੇਗਾ।

Related Post