ਜਦੋਂ ਆਦਮੀ ਮੋਟਾ ਹੁੰਦਾ ਹੈ, ਤਾਂ ਉਸਦੇ ਸਰੀਰ ਦਾ ਕਿਹੜਾ ਹਿੱਸਾ ਪਹਿਲਾਂ ਫੈਲਦਾ ਹੈ, ਜਾਣੋ...

ਅੱਜਕੱਲ੍ਹ ਮੋਟਾਪੇ ਦੀ ਸਮੱਸਿਆ ਲੋਕਾਂ 'ਚ ਤੇਜ਼ੀ ਨਾਲ ਫੈਲ ਰਹੀ ਹੈ, ਪੂਰੀ ਦੁਨੀਆਂ 'ਚ ਲੱਖਾਂ ਲੋਕ ਮਿਲ ਜਾਣਗੇ ਜੋ ਆਪਣੇ ਔਸਤ ਭਾਰ ਨਾਲੋਂ ਭਾਰੇ ਹਨ। ਖਾਸ ਕਰਕੇ ਬਾਲਗ ਅਤੇ ਬੱਚੇ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੇ ਹਨ।

By  Amritpal Singh April 25th 2024 05:49 AM

ਅੱਜਕੱਲ੍ਹ ਮੋਟਾਪੇ ਦੀ ਸਮੱਸਿਆ ਲੋਕਾਂ 'ਚ ਤੇਜ਼ੀ ਨਾਲ ਫੈਲ ਰਹੀ ਹੈ, ਪੂਰੀ ਦੁਨੀਆਂ 'ਚ ਲੱਖਾਂ ਲੋਕ ਮਿਲ ਜਾਣਗੇ ਜੋ ਆਪਣੇ ਔਸਤ ਭਾਰ ਨਾਲੋਂ ਭਾਰੇ ਹਨ। ਖਾਸ ਕਰਕੇ ਬਾਲਗ ਅਤੇ ਬੱਚੇ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਦਿ ਲੈਂਸੇਟ ਦੀ ਰਿਪੋਰਟ ਮੁਤਾਬਕ 1990 ਤੋਂ 2022 ਦਰਮਿਆਨ ਦੁਨੀਆ ਭਰ 'ਚ ਮੋਟਾਪੇ ਤੋਂ ਪੀੜਤ ਬੱਚਿਆਂ ਦੀ ਗਿਣਤੀ 4 ਗੁਣਾ ਵਧੀ ਹੈ। ਜਦੋਂ ਕਿ ਬਾਲਗਾਂ 'ਚ ਇਹ ਦਰ ਦੁੱਗਣੀ ਹੋ ਗਈ ਹੈ। ਤਾਂ ਆਉ ਜਾਣਦੇ ਹਾਂ ਜਦੋਂ ਕਿਸੇ ਵਿਅਕਤੀ ਦਾ ਭਾਰ ਵਧਣ ਲੱਗਦਾ ਹੈ ਤਾਂ ਉਸ ਦੇ ਸਰੀਰ ਦਾ ਕਿਹੜਾ ਹਿੱਸਾ ਸਭ ਤੋਂ ਪਹਿਲਾਂ ਫੈਲਦਾ ਹੈ?

ਸਰੀਰ ਦਾ ਕਿਹੜਾ ਹਿੱਸਾ ਸਭ ਤੋਂ ਪਹਿਲਾਂ ਫੈਲਦਾ ਹੈ?

ਬੇਲਰ ਯੂਨੀਵਰਸਿਟੀ ਮੈਡੀਕਲ ਸੈਂਟਰ ਦੇ ਡਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਮਨੁੱਖ 'ਚ ਮੋਟਾਪਾ ਇੱਕ ਵਾਰ 'ਚ ਨਹੀਂ ਵਧਦਾ। ਇਸ ਨੂੰ ਵਿਕਸਤ ਕਰਨ ਅਤੇ ਵਧਣ ਲਈ ਲੰਮਾ ਸਮਾਂ ਲੱਗਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਮਨੁੱਖੀ ਸਰੀਰ 'ਚ ਮੋਟਾਪਾ ਸਭ ਤੋਂ ਪਹਿਲਾਂ ਪੇਟ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੁੰਦਾ ਹੈ। ਉਹ ਹਿੱਸਾ ਪਹਿਲਾਂ ਫੈਲਣਾ ਸ਼ੁਰੂ ਹੁੰਦਾ ਹੈ, ਜਿਸ ਕਾਰਨ ਜਦੋਂ ਕੋਈ ਵਿਅਕਤੀ ਮੋਟਾ ਹੋਣ ਲੱਗਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਪੇਟ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਹੀ ਸਰੀਰ ਦੇ ਹੋਰ ਅੰਗ ਮੋਟੇ ਹੋ ਜਾਂਦੇ ਹਨ।

100 ਕਰੋੜ ਤੋਂ ਵੱਧ ਲੋਕ ਮੋਟਾਪੇ ਦੇ ਸ਼ਿਕਾਰ ਹਨ

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਦੁਨੀਆ ਭਰ 'ਚ ਮੋਟਾਪੇ ਤੋਂ ਪੀੜਤ ਲੋਕਾਂ ਦੀ ਗਿਣਤੀ ਇਕ ਅਰਬ ਯਾਨੀ 100 ਕਰੋੜ ਨੂੰ ਪਾਰ ਕਰ ਗਈ ਹੈ। ਦੱਸ ਦਈਏ ਕਿ ਇਹ ਜਾਣ ਕੇ ਹੈਰਾਨੀ ਹੋਵੇਗੇ ਕਿ 88 ਕਰੋੜ ਲੋਕ ਬਾਲਗ ਹਨ ਅਤੇ 15 ਕਰੋੜ ਤੋਂ ਵੱਧ ਬੱਚੇ ਹਨ।

ਭਾਰਤ 'ਚ ਮੋਟੇ ਲੋਕ

ਵੈਸੇ ਤਾਂ ਮੋਟਾਪੇ ਦੀ ਸਮੱਸਿਆ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਸੀ। ਪਰ ਹੁਣ ਭਾਰਤ 'ਚ ਵੀ ਲੋਕ ਤੇਜ਼ੀ ਨਾਲ ਮੋਟੇ ਹੋ ਰਹੇ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤ ਦਾ ਸਭ ਤੋਂ ਸਿਹਤਮੰਦ ਰਾਜ ਕੇਰਲ ਹੈ। ਜੇਕਰ ਮੋਟਾਪੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਦੀ ਗੱਲ ਕਰੀਏ ਤਾਂ ਉਹ ਪੰਜਾਬ ਦੇ ਲੋਕ ਹਨ। ਭਾਵ, ਪੰਜਾਬ, ਭਾਰਤ 'ਚ ਸਭ ਤੋਂ ਵੱਧ ਮੋਟੇ ਲੋਕ ਰਹਿੰਦੇ ਹਨ। ਦੱਸ ਦਈਏ ਕਿ ਇੱਥੇ ਲਗਭਗ 14.2 ਫੀਸਦੀ ਔਰਤਾਂ ਅਤੇ 8.3 ਫੀਸਦੀ ਪੁਰਸ਼ ਮੋਟਾਪੇ ਦਾ ਸ਼ਿਕਾਰ ਹੋ ਚੁਕੇ ਹਨ।

Related Post