‘Chamkila’ Release Date: ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਅਮਰ ਸਿੰਘ ਚਮਕੀਲਾ ਕਦੋਂ ਤੇ ਕਿੱਥੇ ਰਿਲੀਜ਼ ਹੋ ਰਹੀ ਹੈ? ਜਾਣੋ...
Amar Singh Chamkila Teaser: ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ 'ਤੇ ਆਧਾਰਿਤ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ 'ਅਮਰ ਸਿੰਘ ਚਮਕੀਲਾ' ਸਿਨੇਮਾਘਰਾਂ 'ਚ ਨਹੀਂ ਸਗੋਂ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ। ਇਸ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ। 'ਅਮਰ ਸਿੰਘ ਚਮਕੀਲਾ' OTT ਪਲੇਟਫਾਰਮ Netflix 'ਤੇ ਰਿਲੀਜ਼ ਹੋਵੇਗੀ। ਨੈੱਟਫਲਿਕਸ ਅਤੇ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ ਅਤੇ ਐਲਾਨ ਕੀਤਾ ਕਿ ਇਹ ਫਿਲਮ 12 ਅਪ੍ਰੈਲ, 2024 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
ਵੀਡੀਓ 'ਚ ਫਿਲਮ ਨਾਲ ਜੁੜੀਆਂ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਜਿਵੇਂ ਕਿ ਫਿਲਮ ਦਾ ਸੰਗੀਤ ਏ ਆਰ ਰਹਿਮਾਨ ਦਾ ਹੈ ਅਤੇ ਇਸ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਗਿਆ ਹੈ, ''ਜਦੋਂ ਉਹ ਸਾਜ਼ ਨੂੰ ਛੇੜਦਾ ਸੀ, ਤਾਂ ਅਜਿਹਾ ਮਾਹੌਲ ਬਣ ਜਾਂਦਾ ਸੀ, ਅਜਿਹਾ ਚਮਕੀਲਾ ਦਾ ਅੰਦਾਜ਼ ਸੀ।'' ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਫਿਲਮ ਵਿੱਚ ਇਕੱਠੇ ਕੰਮ ਕੀਤਾ ਹੈ।
'ਅਮਰ ਸਿੰਘ ਚਮਕੀਲਾ'
ਅਮਰ ਸਿੰਘ ਚਮਕੀਲਾ ਦਾ ਕਿਰਦਾਰ ਦਿਲਜੀਤ ਦੁਸਾਂਝ ਨੇ ਨਿਭਾਇਆ ਹੈ। ਇਹ ਫਿਲਮ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਹੈ। ਫਿਲਮ ਉਸ ਦੀ ਸਫਲਤਾ ਤੋਂ ਉਸ ਦੀ ਮੌਤ ਤੱਕ ਦੀ ਪੂਰੀ ਕਹਾਣੀ ਬਿਆਨ ਕਰਦੀ ਹੈ। ਉਸ ਨੇ ਗਰੀਬੀ ਵਿਚ ਕਿਵੇਂ ਸੰਘਰਸ਼ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਫਿਲਮ 'ਚ ਦਿਲਜੀਤ ਦੇ ਨਾਲ ਪਰਿਣੀਤੀ ਚੋਪੜਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਉਹ ਫਿਲਮ ਵਿੱਚ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ, ਜੋ ਚਮਕੀਲਾ ਦੀ ਮਿਊਜ਼ਿਕ ਪਾਰਟਨਰ ਵੀ ਬਣ ਚੁੱਕੀ ਹੈ।
ਕੀ ਕਿਹਾ ਦਿਲਜੀਤ ਦੋਸਾਂਝ ਨੇ?
ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਉਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਚੁਣੌਤੀਪੂਰਨ ਅਨੁਭਵ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਚੰਗੀ ਕਹਾਣੀ ਦੇ ਨਾਲ ਨੈੱਟਫਲਿਕਸ 'ਤੇ ਵਾਪਸੀ ਨੂੰ ਲੈ ਕੇ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ। ਦਿਲਜੀਤ ਨੇ ਪਰਿਣੀਤੀ ਚੋਪੜਾ ਨਾਲ ਕੰਮ ਕਰਨ ਦਾ ਤਜਰਬਾ ਵੀ ਸਾਂਝਾ ਕੀਤਾ। ਏ ਆਰ ਰਹਿਮਾਨ ਅਤੇ ਇਮਤਿਆਜ਼ ਅਲੀ ਦਾ ਵੀ ਧੰਨਵਾਦ ਕੀਤਾ। ਫਿਲਮ ਦੇ ਟੀਜ਼ਰ 'ਚ ਆਪਣੀ ਪਹਿਲੀ ਝਲਕ ਨਾਲ ਦਿਲਜੀਤ ਅਤੇ ਪਰਿਣੀਤੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਦੀ ਹੈ ਜਾਂ ਨਹੀਂ।