Tillu Tajpuriya Murder: ਜਾਣੋ ਕਿੰਨਾ ਖੁੰਖਾਰ ਸੀ ਗੈਂਗਸਟਰ ਟਿੱਲੂ ਤਾਜਪੁਰੀਆ; ਜਿਸਦਾ ਤਿਹਾੜ ਜੇਲ੍ਹ ’ਚ ਹੋਇਆ ਕਤਲ !
ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮੰਗਲਵਾਰ ਨੂੰ ਗੈਂਗਸਟਰ ਸੁਨੀਲ ਉਰਫ਼ ਟਿੱਲੂ ਤਾਜਪੁਰੀਆ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਟਿੱਲੂ ਨੂੰ ਹਾਈ ਸਕਿਓਰਿਟੀ ਵਾਰਡ 'ਚ ਰੱਖਿਆ ਗਿਆ ਸੀ, ਜਿੱਥੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
Tillu Tajpuriya Murder: ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮੰਗਲਵਾਰ ਨੂੰ ਗੈਂਗਸਟਰ ਸੁਨੀਲ ਉਰਫ਼ ਟਿੱਲੂ ਤਾਜਪੁਰੀਆ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤਿਹਾੜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਤਲ ਜਤਿੰਦਰ ਗੋਗੀ ਗੈਂਗ ਦੇ ਯੋਗੇਸ਼ ਟੁੰਡਾ, ਦੀਪਕ, ਰਾਜੇਸ਼ ਅਤੇ ਰਿਆਜ਼ ਖਾਨ ਨੇ ਕੀਤਾ ਸੀ। ਟਿੱਲੂ ਨੂੰ ਹਾਈ ਸਕਿਓਰਿਟੀ ਵਾਰਡ 'ਚ ਰੱਖਿਆ ਗਿਆ ਸੀ, ਜਿੱਥੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਦੱਸ ਦਈਏ ਕਿ ਟਿੱਲੂ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਮਹੀਨੇ ਵਿੱਚ ਤਿਹਾੜ ਜੇਲ੍ਹ ਵਿੱਚ ਮਾਰਿਆ ਗਿਆ ਇਹ ਦੂਜਾ ਗੈਂਗਸਟਰ ਹੈ। ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ’ਤੇ ਕਈ ਸਵਾਲ ਖੜੇ ਹੋ ਰਹੇ ਹਨ।
ਜੇਲ੍ਹ ’ਚ ਪਹਿਲਾਂ ਵੀ ਹੋਇਆ ਸੀ ਕਤਲ
ਇਸ ਤੋਂ ਪਹਿਲਾਂ ਤਿਹਾੜੇ ਜੇਲ੍ਹ ’ਚ 14 ਅਪ੍ਰੈਲ ਨੂੰ ਤਿਵਾਤੀਆ 'ਤੇ ਤੇਜ਼ਧਾਰ ਹਥਿਆਰ ਨਾਲ ਛੇ ਤੋਂ ਵੱਧ ਹਮਲੇ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਰਾਜਧਾਨੀ ਦੀ ਤਿਹਾੜ ਜੇਲ੍ਹ ਵਿੱਚ 14 ਅਪ੍ਰੈਲ ਦੀ ਸ਼ਾਮ ਨੂੰ ਹੋਈ ਗੈਂਗ ਵਾਰ ਵਿੱਚ ਗੈਂਗਸਟਰ ਪ੍ਰਿੰਸ ਤਿਵਾਤੀਆ ਮਾਰਿਆ ਗਿਆ ਸੀ। ਉਸ 'ਤੇ ਚਾਕੂ ਵਰਗੇ ਤੇਜ਼ਧਾਰ ਹਥਿਆਰ ਨਾਲ ਛੇ ਤੋਂ ਵੱਧ ਵਾਰ ਕੀਤੇ ਗਏ ਸਨ। ਗੈਂਗਵਾਰ ਵਿੱਚ ਹਮਲਾਵਰ ਸਮੇਤ ਤਿੰਨ ਕੈਦੀ ਵੀ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਡੀਡੀਯੂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਥਾਣਾ ਹਰੀਨਗਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਕਾਰਨ ਜੇਲ੍ਹ 'ਚ ਬੰਦ ਕੈਦੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਕੌਣ ਸੀ ਗੈਂਗਸਟਰ ਟਿੱਲੂ ਤਾਜਪੁਰੀਆ ?
ਸੁਨੀਲ ਮਾਨ ਉਰਫ਼ ਟਿੱਲੂ ਤਾਜਪੁਰੀਆ ਦਿੱਲੀ ਦੇ ਅਲੀਪੁਰ ਨੇੜੇ ਤਾਜਪੁਰ ਪਿੰਡ ਦਾ ਰਹਿਣ ਵਾਲਾ ਸੀ। ਇਹ ਬਦਨਾਮ ਗੈਂਗਸਟਰ ਬਾਹਰੀ ਦਿੱਲੀ ਅਤੇ ਹਰਿਆਣਾ ਤੋਂ ਆਪਣਾ ਗੈਂਗ ਚਲਾਉਂਦਾ ਸੀ। ਟਿੱਲੂ ਨੇ ਗੈਂਗਸਟਰ ਜਤਿੰਦਰ ਗੋਗੀ ਨੂੰ ਦਿੱਲੀ ਦੀ ਮੰਡੋਲੀ ਜੇਲ 'ਚ ਬੈਠ ਕੇ ਕਤਲ ਕਰ ਦਿੱਤਾ ਸੀ। ਉਸ ਨੇ ਆਪਣੇ ਸ਼ੂਟਰ ਨੂੰ ਰੋਹਿਣੀ ਅਦਾਲਤ ਵਿੱਚ ਭੇਜ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਹਾਲਾਂਕਿ ਪੁਲਿਸ ਨੇ ਦੋਵਾਂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਟਿੱਲੂ ਨੇ ਆਪਣੇ ਨਾਲ ਪਵਨ ਦੇ ਕਤਲ ਦਾ ਬਦਲਾ ਲੈਣ ਲਈ ਹੀ ਗੈਂਗਸਟਰ ਜਤਿੰਦਰ ਗੋਗੀ ਦਾ ਕਤਲ ਕਰਵਾਇਆ ਸੀ।
ਦੋਸਤੀ ਤੋਂ ਬਾਅਦ ਹੋਈ ਸੀ ਦੁਸ਼ਮਣੀ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟਿੱਲੂ ਅਤੇ ਗੋਗੀ ਦੀ 2009-10 ਦੇ ਸਮੇਂ ਤੋਂ ਦੁਸ਼ਮਣੀ ਸੀ। ਉਸ ਸਮੇਂ ਦੋਵੇਂ ਦੋਸਤ ਸੀ ਪਰ ਬਾਹਰੀ ਦਿੱਲੀ ਦੇ ਸਵਾਮੀ ਸ਼ਰਧਾਨੰਦ ਕਾਲਜ ਦੀਆਂ ਚੋਣਾਂ ਵਿੱਚ ਵੱਖ-ਵੱਖ ਉਮੀਦਵਾਰਾਂ ਦਾ ਸਮਰਥਨ ਕਰਦੇ ਸੀ। ਸਪੈਸ਼ਲ ਸੈੱਲ ਦੇ ਅਧਿਕਾਰੀ ਨੇ ਕਿਹਾ ਕਿ ਚੋਣਾਂ ਦੌਰਾਨ ਦੋਵਾਂ ਵਿਚਾਲੇ ਝਗੜਾ ਹੋਇਆ ਸੀ ਅਤੇ ਦੋਸਤ ਦੁਸ਼ਮਣ ਬਣ ਗਏ ਸਨ। ਇਨ੍ਹਾਂ ਦੀ ਦੁਸ਼ਮਣੀ ਕਾਰਨ 2013 ਤੋਂ ਹੁਣ ਤੱਕ 20 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਗੋਗੀ ਦੇ ਹਮਲੇ ਪਿੱਛੇ ਟਿੱਲੂ ਮਾਸਟਰਮਾਈਂਡ ਵਜੋਂ ਉਭਰਦਾ ਹੈ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਮਲੇ ਵਿੱਚ ਚਾਰਜਸ਼ੀਟ ਕੀਤਾ ਗਿਆ।
ਇਹ ਵੀ ਪੜ੍ਹੋ: Most Wanted Gangster: ਕੈਨੇਡਾ 'ਚ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ, ਦੇਸ਼ ਦੇ ਟਾਪ 25 ਗੈਂਗਸਟਰਾਂ ਦੀ ਸੂਚੀ 'ਚ ਸ਼ਾਮਲ