Thu, Dec 18, 2025
Whatsapp

Bablijit Kaur 'Babli' detained : ਅਮਰੀਕਾ 'ਚ 60 ਸਾਲਾ ਪੰਜਾਬੀ ਔਰਤ ਨੂੰ ਹਿਰਾਸਤ 'ਚ ਲਿਆ, 30 ਦਿਨਾਂ ਦੇ ਅੰਦਰ ਅਮਰੀਕਾ ਛੱਡਣ ਦਾ ਹੁਕਮ

Bablijit Kaur 'Babli' detained : ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਸੀ ਨੇ ਇੱਕ 60 ਸਾਲਾ ਪੰਜਾਬੀ ਮੂਲ ਦੀ ਔਰਤ ( Babblejit Kaur Detained) ਨੂੰ ਹਿਰਾਸਤ ਵਿੱਚ ਲਿਆ ਹੈ। ਪੰਜਾਬ ਦੀ ਰਹਿਣ ਵਾਲੀ ਇਸ ਔਰਤ ਦਾ ਨਾਮ ਬਬਲੀਜੀਤ ਕੌਰ ਬਬਲੀ ਹੈ। ਬਬਲੀ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹੈ। ਇਸ ਵੇਲੇ ਉਸਦੇ ਤਿੰਨ ਬੱਚੇ ਉਸਦੇ ਨਾਲ ਰਹਿੰਦੇ ਹਨ

Reported by:  PTC News Desk  Edited by:  Shanker Badra -- December 18th 2025 02:16 PM -- Updated: December 18th 2025 02:24 PM
Bablijit Kaur 'Babli' detained : ਅਮਰੀਕਾ 'ਚ 60 ਸਾਲਾ ਪੰਜਾਬੀ ਔਰਤ ਨੂੰ ਹਿਰਾਸਤ 'ਚ ਲਿਆ, 30 ਦਿਨਾਂ ਦੇ ਅੰਦਰ ਅਮਰੀਕਾ ਛੱਡਣ ਦਾ ਹੁਕਮ

Bablijit Kaur 'Babli' detained : ਅਮਰੀਕਾ 'ਚ 60 ਸਾਲਾ ਪੰਜਾਬੀ ਔਰਤ ਨੂੰ ਹਿਰਾਸਤ 'ਚ ਲਿਆ, 30 ਦਿਨਾਂ ਦੇ ਅੰਦਰ ਅਮਰੀਕਾ ਛੱਡਣ ਦਾ ਹੁਕਮ

 Bablijit Kaur 'Babli' detained : ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਸੀ ਨੇ ਇੱਕ 60 ਸਾਲਾ ਪੰਜਾਬੀ ਮੂਲ ਦੀ ਔਰਤ ( Babblejit Kaur Detained)  ਨੂੰ ਹਿਰਾਸਤ ਵਿੱਚ ਲਿਆ ਹੈ। ਪੰਜਾਬ ਦੀ ਰਹਿਣ ਵਾਲੀ ਇਸ ਔਰਤ ਦਾ ਨਾਮ ਬਬਲੀਜੀਤ ਕੌਰ ਬਬਲੀ ਹੈ। ਬਬਲੀ 1994 ਤੋਂ ਅਮਰੀਕਾ ਵਿੱਚ ਰਹਿ ਰਹੀ ਹੈ। ਇਸ ਵੇਲੇ ਉਸਦੇ ਤਿੰਨ ਬੱਚੇ ਉਸਦੇ ਨਾਲ ਰਹਿੰਦੇ ਹਨ।

 ਜਾਣਕਾਰੀ ਅਨੁਸਾਰ ਬਬਲੀ 1994 ਵਿੱਚ ਅਮਰੀਕਾ ਗਈ ਸੀ। ਅਮਰੀਕਾ ਵਿਚ ਪਿਛਲੇ 30 ਸਾਲ ਤੋਂ ਰਹਿ ਰਹੀ ਪੰਜਾਬੀ ਮੂਲ ਦੀ ਔਰਤ ਨੂੰ ਅਮਰੀਕੀ ਪੁਲਿਸ ਨੇ ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿਚ ਲੈ ਲਿਆ ਗਿਆ। ਇਹ ਘਟਨਾ 1 ਦਸੰਬਰ ਨੂੰ ਵਾਪਰੀ, ਜਦੋਂ ਬਬਲਜੀਤ ਕੌਰ ਉਰਫ਼ ਬਬਲੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦਫ਼ਤਰ ਪਹੁੰਚੀ ਸੀ। ਉਹ ਆਪਣੀ ਗ੍ਰੀਨ ਕਾਰਡ ਅਰਜ਼ੀ ਦੀ ਅੰਤਿਮ ਪ੍ਰਕਿਰਿਆ ਦੇ ਹਿੱਸੇ ਵਜੋਂ ਬਾਇਓਮੈਟ੍ਰਿਕ ਸਕੈਨ ਲਈ ਉੱਥੇ ਗਈ ਸੀ।


ਦੱਸਿਆ ਜਾ ਰਿਹਾ ਹੈ ਕਿ ਬਬਲੀ ਨੂੰ ਪਹਿਲਾਂ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਅਮਰੀਕਾ ਛੱਡਣ ਲਈ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਹ ਕਾਨੂੰਨੀ ਤੌਰ 'ਤੇ ਸਟੇਅ ਪ੍ਰਾਪਤ ਕਰਕੇ ਆਪਣਾ ਵੀਜ਼ਾ ਵਧਾ ਰਹੀ ਸੀ। ਹੁਣ ਬਦਲੇ ਹੋਏ ਨਿਯਮਾਂ ਦੇ ਤਹਿਤ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ 30 ਦਿਨਾਂ ਦੇ ਅੰਦਰ ਅਮਰੀਕਾ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਬਬਲੀਜੀਤ ਕੌਰ ਨੇ ਆਪਣੀ ਧੀ ਅਤੇ ਜਵਾਈ ਲਈ ਗ੍ਰੀਨ ਕਾਰਡ ਧਾਰਕਾਂ ਵਜੋਂ ਅਮਰੀਕਾ ਵਿੱਚ ਗ੍ਰੀਨ ਕਾਰਡ ਲਈ ਅਰਜ਼ੀ ਦਿੱਤੀ ਸੀ।

ਬਬਲੀ ਦੀ ਗ੍ਰੀਨ ਕਾਰਡ ਪਟੀਸ਼ਨ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ। ਇਹ ਪਟੀਸ਼ਨ ਉਸ ਦੀ ਧੀ, ਜੋ ਕਿ ਇੱਕ ਅਮਰੀਕੀ ਨਾਗਰਿਕ ਹੈ ਅਤੇ ਉਸ ਦੇ ਪਤੀ, ਜਿਸ ਕੋਲ ਵੀ ਗ੍ਰੀਨ ਕਾਰਡ ਹੈ, ਦੁਆਰਾ ਦਾਇਰ ਕੀਤੀ ਗਈ ਸੀ। ਇਸ ਦੇ ਬਾਵਜੂਦ ਉਸ ਦਾ ਪਰਿਵਾਰ ਉਸ ਦੀ ਨਜ਼ਰਬੰਦੀ ਤੋਂ ਬਹੁਤ ਪ੍ਰੇਸ਼ਾਨ ਹੈ। ਬਬਲੀ ਅਤੇ ਉਨ੍ਹਾਂ ਦੇ ਪਤੀ ਨੇ ਲਗਭਗ 20 ਸਾਲਾਂ ਤੱਕ ਰੈਸਟੋਰੈਂਟ ਵਿਚ ਕੰਮ ਕੀਤਾ ਹੈ।

ਲੌਂਗ ਬੀਚ ਦੇ ਡੈਮੋਕ੍ਰੇਟਿਕ ਕਾਂਗਰਸਮੈਨ ਰੌਬਰਟ ਗਾਰਸੀਆ ਨੇ ਬਬਲੀ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਦਫ਼ਤਰ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਸੰਘੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਬਬਲੀ ਦਾ ਪਰਿਵਾਰ ਕਾਨੂੰਨੀ ਪ੍ਰਕਿਰਿਆ ਵਿੱਚ ਲੱਗਿਆ ਹੈ ਤੇ ਦਸਤਾਵੇਜ਼ ਤਿਆਰ ਕਰ ਰਿਹਾ ਹੈ ਤਾਂ ਜੋ ਉਸ ਦੀ ਜ਼ਮਾਨਤ ਕਰਵਾਈ ਜਾਵੇ। ਬਬਲਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਘੰਟਿਆਂ ਤੱਕ ਪਰਿਵਾਰ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਸ ਨੂੰ ਕਿੱਥੇ ਲਿਜਾਇਆ ਗਿਆ ਹੈ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੂੰ ਰਾਤੋ-ਰਾਤ ਐਡੇਲੈਂਟੋ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ ਸੀ। 

- PTC NEWS

Top News view more...

Latest News view more...

PTC NETWORK
PTC NETWORK