Explainer: ਕੀ ਸਹਾਰਾਸ਼੍ਰੀ ਸੁਬਰਤ ਰਾਏ ਦੀ ਮੌਤ ਤੋਂ ਬਾਅਦ ਡੁੱਬ ਜਾਵੇਗਾ ਨਿਵੇਸ਼ਕਾਂ ਦਾ ਪੈਸਾ ?
ਲੰਬੇ ਇੰਤਜ਼ਾਰ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਜਮ੍ਹਾ ਹੋਏ ਪੈਸੇ ਮਿਲਣ ਦੀ ਉਮੀਦ ਸੀ ਪਰ ਹੁਣ ਸਹਾਰਾ ਇੰਡੀਆ ਪਰਿਵਾਰ ਦੇ ਮੁਖੀ ਸਹਿਰਾਸ਼੍ਰੀ ਸੁਬਰਤ ਰਾਏ ਦਾ ਦੇਹਾਂਤ ਹੋ ਗਿਆ ਹੈ। ਪਰ ਕੀ ਦੇਹਾਂਤ ਨਾਲ ਲੋਕਾਂ ਦਾ ਪੈਸਾ ਵਾਪਸ ਨਾਂ ਆਉਣ ਦੀ ਉਮੀਦ ਹੈ?
Sahara Refund: ਜਿਵੇ ਤੁਸੀਂ ਜਾਣਦੇ ਹੋ ਕਿ ਲੋਕਾਂ ਨੇ ਸਹਾਰਾ ਗਰੁੱਪ ਦੀਆਂ 4 ਸਹਿਕਾਰੀ ਸਭਾਵਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਜਮ੍ਹਾਂ ਕਰਵਾਈ ਸੀ। ਪਰ ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਜਮ੍ਹਾ ਹੋਏ ਪੈਸੇ ਮਿਲਣ ਦੀ ਉਮੀਦ ਸੀ ਪਰ ਹੁਣ ਸਹਾਰਾ ਇੰਡੀਆ ਪਰਿਵਾਰ ਦੇ ਮੁਖੀ ਸਹਿਰਾਸ਼੍ਰੀ ਸੁਬਰਤ ਰਾਏ ਦਾ ਦੇਹਾਂਤ ਹੋ ਗਿਆ ਹੈ। ਪਰ ਕੀ ਦੇਹਾਂਤ ਨਾਲ ਲੋਕਾਂ ਦਾ ਪੈਸਾ ਵਾਪਸ ਨਾਂ ਆਉਣ ਦੀ ਉਮੀਦ ਹੈ? ਹੁਣ ਤੁਹਾਉ ਸਹਾਇਤਾ ਰਾਸ਼ੀ ਵਾਪਿਸ ਕਿਵੇਂ ਮਿਲੇਗੀ? ਅਜਿਹੇ ਕਈ ਸਵਾਲ ਅੱਜ ਕਰੋੜਾ ਲੋਕਾਂ ਦੇ ਬੁੱਲ੍ਹਾਂ 'ਤੇ ਹਨ। ਕਿ ਉਨ੍ਹਾਂ ਦੇ ਪੈਸੇ ਵਾਪਸ ਮਿਲਣਗੇ? ਆਓ ਜਾਣਦੇ ਹਾਂ ਕਿ ਹੁਣ ਨਿਵੇਸ਼ਕਾਂ ਨੂੰ ਦਿੱਤੇ ਜਾਣ ਵਾਲੇ ਰਿਫੰਡ ਦਾ ਕੀ ਹੋਵੇਗਾ...
ਜਮ੍ਹਾ ਕੀਤੇ ਪੈਸੇ ਸਿਰਫ਼ ਪੋਰਟਲ ਰਾਹੀਂ ਹੀ ਵਾਪਸ ਕੀਤੇ ਜਾਣਗੇ :
ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਅਗਸਤ 2012 ਵਿੱਚ ਸੁਪਰੀਮ ਕੋਰਟ ਨੇ ਕਰੀਬ ਤਿੰਨ ਕਰੋੜ ਲੋਕਾਂ ਦੇ ਪੈਸੇ ਵਿਆਜ ਸਮੇਤ ਵਾਪਸ ਕਰਨ ਦਾ ਹੁਕਮ ਦਿੱਤਾ ਸੀ। ਪਰ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਲੋਕਾਂ ਦੇ ਪੈਸੇ ਵਾਪਸ ਕਰਨ ਲਈ ਇੱਕ ਵੱਖਰਾ ਪੋਰਟਲ https://mocrefund.crcs.gov.in/ ਬਣਾਇਆ ਹੈ। ਜਿਥੇ ਲੱਖਾਂ ਲੋਕਾਂ ਨੇ ਆਪਣਾ ਅਧਿਕਾਰ ਵਾਪਸ ਲੈਣ ਲਈ ਅਰਜ਼ੀਆਂ ਦਿੱਤੀਆਂ ਹਨ।
ਸਹਾਰਾ ਪੈਸੇ ਵਾਪਸ ਕਰਨ ਪੋਰਟਲ ਲਈ ਚਾਰ ਸੁਸਾਇਟੀਆਂ ਜ਼ਿੰਮੇਵਾਰ ਹਨ :
ਪਹਿਲੀ ਸਹਾਰਾ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਲਿਮਿਟੇਡ, ਲਖਨਊ , ਦੂਜੀ ਸਹਾਰਾਇਨ ਯੂਨੀਵਰਸਲ ਮਲਟੀਪਰਪਜ਼ ਸੋਸਾਇਟੀ ਲਿਮਿਟੇਡ, ਭੋਪਾਲ, ਤੀਜੀ ਹੁਮਾਰਾ ਇੰਡੀਆ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਲਿਮਿਟੇਡ, ਕੋਲਕਾਤਾ, ਚੋਥੀ ਸਟਾਰਸ ਮਲਟੀਪਰਪਜ਼ ਕੋਆਪਰੇਟਿਵ ਸੋਸਾਇਟੀ ਲਿਮਿਟੇਡ, ਹੈਦਰਾਬਾਦ ਇਹ ਸਾਰੀਆਂ ਸੁਸਾਇਟੀਆਂ ਸਹਾਰਾ ਪੈਸੇ ਵਾਪਸ ਕਰਨ ਪੋਰਟਲ ਲਈ ਜ਼ਿੰਮੇਵਾਰ ਹਨ
ਦੱਸ ਦਈਏ ਕਿ ਸਹਾਰਾ 'ਚ ਪੈਸਾ ਜਮਾਂ ਕਰਵਾਉਣ ਵਾਲੇ ਲੋਕਾਂ ਨੂੰ ਇਨ੍ਹਾਂ ਚਾਰਾਂ ਰਾਹੀਂ ਪੈਸਾ ਵਾਪਿਸ ਮਿਲੇਗਾ। ਪੋਰਟਲ 'ਚ ਇਹ ਵੀ ਦੱਸਿਆ ਗਿਆ ਹੈ ਕਿ "ਜਮਾਕਰਤਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਾਰੀਆਂ ਚਾਰ ਸੋਸਾਇਟੀਆਂ ਨਾਲ ਸਬੰਧਤ ਸਾਰੇ ਦਾਅਵਿਆਂ ਨੂੰ ਇੱਕ ਸਿੰਗਲ ਕਲੇਮ ਐਪਲੀਕੇਸ਼ਨ ਫਾਰਮ ਵਿੱਚ ਜਮ੍ਹਾਂ ਕਰਾਉਣ। ਸਿਰਫ਼ ਪੋਰਟਲ ਰਾਹੀਂ ਆਨਲਾਈਨ ਦਾਇਰ ਕੀਤੇ ਗਏ ਦਾਅਵਿਆਂ 'ਤੇ ਵਿਚਾਰ ਕੀਤਾ ਜਾਵੇਗਾ। ਦਾਅਵਾ ਪੇਸ਼ ਕਰਨ ਲਈ ਕੋਈ ਫੀਸ ਨਹੀਂ ਹੈ। ਕਿਸੇ ਤਕਨੀਕੀ ਸਮੱਸਿਆ ਲਈ, ਕਿਰਪਾ ਕਰਕੇ ਕਮੇਟੀ ਦੇ ਟੋਲ ਫ੍ਰੀ ਨੰਬਰਾਂ (1800 103 6891 / 1800 103 6893) 'ਤੇ ਸੰਪਰਕ ਕਰੋ।"
ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਟਾਕ ਮਾਰਕੀਟ ਰੈਗੂਲੇਟਰੀ ਸੇਬੀ ਨੇ 11 ਸਾਲਾਂ ਵਿੱਚ ਸਹਾਰਾ ਦੀਆਂ ਦੋ ਕੰਪਨੀਆਂ ਦੇ ਲੋਕਾਂ ਨੂੰ 138.07 ਕਰੋੜ ਰੁਪਏ ਵਾਪਸ ਕੀਤੇ ਹਨ। ਇਸ ਨਾਲ ਵਿਸ਼ੇਸ਼ ਤੌਰ 'ਤੇ ਖੋਲ੍ਹੇ ਗਏ ਬੈਂਕ ਖਾਤਿਆਂ 'ਚ ਜਮ੍ਹਾ ਰਾਸ਼ੀ 25,000 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਲੋਕਾਂ ਦਾ ਪੈਸਾ ਸੇਬੀ ਕੋਲ ਹੈ ਅਤੇ ਜਿਨ੍ਹਾਂ ਨੇ ਆਨਲਾਈਨ ਐਪਲੀਕੇਸ਼ਨ ਫਾਰਮ ਵਿੱਚ ਜਮ੍ਹਾਂ ਕਰਵਾਇਆ ਹੈ, ਉਨ੍ਹਾਂ ਨੂੰ ਇਹ ਮਿਲਣਾ ਯਕੀਨੀ ਹੈ।
ਸੁਬਰਤ ਰਾਏ ਦੇ ਪਤਨ ਦੀ ਕਹਾਣੀ :
ਦੱਸ ਦਈਏ ਕਿ ਉਨ੍ਹਾਂ ਦੇ ਗਿਰਾਵਟ ਦੀ ਸ਼ੁਰੂਆਤ ਸਹਾਰਾ ਗਰੁੱਪ ਦੀ ਕੰਪਨੀ ਪ੍ਰਾਈਮ ਸਿਟੀ ਦੇ IPO ਨਾਲ ਹੋਈ ਸੀ। ਜਿਸ 'ਚ ਨਿਯਮਾਂ ਦੇ ਉਲਟ ਲੋਕਾਂ ਤੋਂ ਪੈਸਾ ਲਗਵਾਉਣ ਦੇ ਦੋਸ਼ਾਂ ਕਾਰਨ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਤੁਹਾਨੂੰ ਇਹ ਵੀ ਦਸ ਦਈਏ ਸੁਪਰੀਮ ਕੋਰਟ ਨੇ 28 ਫਰਵਰੀ 2014 'ਚ ਸੁਬਰਤ ਰਾਏ ਨੂੰ ਲੋਕਾਂ ਦੇ 24,400 ਕਰੋੜ ਰੁਪਏ ਵਾਪਸ ਕਰਨ ਲਈ ਕਿਹਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਹਾਰਾ ਦੀ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ ਲਿਮਟਿਡ ਅਤੇ ਸਹਾਰਾ ਹਾਊਸਿੰਗ ਇਨਵੈਸਟਮੈਂਟ ਕਾਰਪੋਰੇਸ਼ਨ ਲਿਮਟਿਡ ਦਾ ਕੇਸ ਹਲੇ ਤਕ ਅਦਾਲਤ ਵਿੱਚ ਹੈ। ਜਿਸ ਨੇ 30 ਸਤੰਬਰ 2009 ਨੂੰ ਸਹਾਰਾ ਦੀ ਕੰਪਨੀ ਪ੍ਰਾਈਮ ਸਿਟੀ ਨੇ IPO ਲਈ ਸੇਬੀ ਕੋਲ DRPH ਦਾਇਰ ਕੀਤਾ ਸੀ।
ਜਿਸ 'ਚ ਸੇਬੀ ਨੇ ਰੀਅਲ ਅਸਟੇਟ ਅਤੇ ਹਾਊਸਿੰਗ ਕੰਪਨੀਆਂ ਦੀ ਫੰਡ ਜੁਟਾਉਣ ਦੀ ਪ੍ਰਕਿਰਿਆ ਵਿਚ ਕਮੀਆਂ ਪਾਈਆਂ ਹਨ। 25 ਦਸੰਬਰ, 2009 ਅਤੇ ਜਨਵਰੀ 2010 ਨੂੰ, ਸੇਬੀ ਨੂੰ ਸ਼ਿਕਾਇਤਾਂ ਮਿਲੀਆਂ ਕਿ ਦੋਵੇਂ ਕੰਪਨੀਆਂ OFCDS ਤੋਂ ਪੈਸਾ ਇਕੱਠਾ ਕਰ ਰਹੀਆਂ ਹਨ। ਪਰ ਉਸ ਸਮੇ ਸੇਬੀ ਨੂੰ ਪਤਾ ਲੱਗਾ ਕਿ ਕੰਪਨੀ ਨੇ ਇਸ ਜ਼ਰੀਏ 2 ਤੋਂ 2.5 ਕਰੋੜ ਲੋਕਾਂ ਤੋਂ 24,000 ਕਰੋੜ ਰੁਪਏ ਇਕੱਠੇ ਕੀਤੇ ਹਨ।
ਸੇਬੀ ਦਾ ਇਤਰਾਜ਼ :
ਸੇਬੀ ਨੇ ਇਤਰਾਜ਼ ਜਤਾਉਣੇ ਸਮੇ ਇਸ਼ ਪੁੱਛਿਆ ਕਿ ਉਨ੍ਹਾਂ ਨੇ ਬਾਂਡ ਜਾਰੀ ਕਰਨ ਦੀ ਇਜਾਜ਼ਤ ਕਿਉਂ ਨਹੀਂ ਲਈ? ਜਦੋ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਅਤੇ 2012 'ਚ ਅਦਾਲਤ ਨੇ ਸਹਾਰਾ ਨੂੰ 15 ਫੀਸਦੀ ਵਿਆਜ ਸਮੇਤ ਪੈਸੇ ਵਾਪਸ ਕਰਨ ਲਈ ਕਿਹਾ। ਸੇਬੀ ਨੂੰ ਲੋਕਾਂ ਦੇ ਵੇਰਵੇ ਦੇਣ ਲਈ ਵੀ ਕਿਹਾ ਹੈ। ਜੇਕਰ ਸਹਾਰਾ ਤਿੰਨ ਮਹੀਨਿਆਂ ਦੇ ਅੰਦਰ ਪੈਸੇ ਜਮ੍ਹਾ ਨਹੀਂ ਕਰਵਾ ਸਕੀ ਤਾਂ ਅਦਾਲਤ ਨੇ ਤਿੰਨ ਕਿਸ਼ਤਾਂ 'ਚ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਹਾਰਾ ਨੇ 5120 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਮ੍ਹਾਂ ਕਰਾਈ ਅਤੇ ਬਾਕੀ ਦੀ ਅਦਾਇਗੀ ਕਦੇ ਵੀ ਜਮ੍ਹਾਂ ਨਹੀਂ ਕਰਵਾਈ ਗਈ।
ਸੁਬਰਤ ਰਾਏ ਦੋ ਸਾਲ ਤਿਹਾੜ ਜੇਲ੍ਹ ਵਿੱਚ ਰਹੇ :
ਸਹਾਰਾ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ 90 ਫੀਸਦੀ ਤੋਂ ਵੱਧ ਲੋਕਾਂ ਦਾ ਭੁਗਤਾਨ ਕਰ ਚੁੱਕੀ ਹੈ। ਪਰ ਇਸ ਤੋਂ ਬਾਅਦ ਸਹਾਰਾ ਇੰਡੀਆ ਦਾ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਗਿਆ। ਅਪ੍ਰੈਲ 2013 ਵਿੱਚ ਸੇਬੀ ਨੇ IPO ਫਾਈਲ ਨੂੰ ਵੀ ਬੰਦ ਕਰ ਦਿੱਤਾ ਸੀ। ਅਤੇ 28 ਫਰਵਰੀ 2014 ਨੂੰ ਲਖਨਊ ਪੁਲਿਸ ਨੇ ਉਸਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਉੱਤੇ ਹਿਰਾਸਤ ਵਿੱਚ ਲੈ ਲਿਆ ਸੀ। ਅਤੇ ਸਹਾਰਾ ਸ਼੍ਰੀ ਸੁਬਰਤ ਰਾਏ ਦੋ ਸਾਲ ਤਿਹਾੜ ਜੇਲ੍ਹ ਵਿੱਚ ਰਹੇ ਅਤੇ 2016 ਤੋਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਸਨ।
-ਲੇਖਕ ਸਚਿਨ ਜਿੰਦਲ ਦੇ ਸਹਿਯੋਗ ਨਾਲ
ਇਹ ਵੀ ਪੜ੍ਹੋ: Subrata Roy Passes Away: ਸੁਬਰਤ ਰਾਏ ਕਿਵੇਂ ਬਣੇ ਸਹਾਰਾਸ਼੍ਰੀ ? ਜਾਣੋ ਕਿਸ ਮਾਮਲੇ ਕਾਰਨ ਹੋਈ ਸੀ ਗ੍ਰਿਫਤਾਰੀ