ਨਸ਼ੇ ਦੀ ਓਵਰਡੋਜ਼ ਕਾਰਨ ਔਰਤ ਦੀ ਹੋਈ ਮੌਤ; ਬਟਾਲਾ ਦੇ ਸਿਵਲ ਹਸਪਤਾਲ ਸਾਹਮਣੇ ਮਿਲੀ ਮ੍ਰਿਤਕਾ ਦੀ ਲਾਸ਼

By  Shameela Khan September 8th 2023 03:47 PM -- Updated: September 8th 2023 03:50 PM

ਬਟਾਲਾ:  ਬਟਾਲਾ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਸਵੇਰੇ ਹਸਪਤਾਲ ਦੇ ਓ.ਪੀ.ਡੀ ਦੇ ਸਾਹਮਣੇ ਇੱਕ ਔਰਤ ਦੀ ਲਾਸ਼ ਮਿਲੀ ਹੈ। ਸਵੇਰੇ ਮੀਡੀਆ ਦੇ ਪਹੁੰਚਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਐਕਸ਼ਨ ਵਿੱਚ ਆਇਆ ਅਤੇ ਮ੍ਰਿਤਕਾ ਦੀ ਲਾਸ਼ ਨੂੰ ਡੈੱਡ ਹਾਉਸ ਵਿੱਚ ਚੁੱਕ ਕੇ ਰੱਖਿਆ ਗਿਆ।


ਮੌਕੇ ਤੇ ਡਿਊਟੀ ਕਰ ਰਹੀ ਨਰਸ ਨੇ ਦੱਸਿਆ, " ਸਵੇਰੇ 8 ਵਜੇ ਜਦੋਂ ਮੈਂ ਡਿਊਟੀ ਕਰਨ ਲਈ ਪਹੁੰਚੀ ਤਾਂ ਮ੍ਰਿਤਕਾ ਦੀ ਡੈੱਡ ਬਾਡੀ ਉੱਥੇ ਮੌਜੂਦ ਸੀ। ਜਦੋਂ ਮੈਂ ਇਸਨੂੰ ਚੁਕਵਾਇਆ ਤਾਂ ਦੇਖਿਆ ਕਿ ਇਸਦੇ ਨਜ਼ਦੀਕ ਇੱਕ ਸਰਿੰਜ ਵੀ ਪਈ ਸੀ।"



ਬਟਾਲਾ ਸਿਵਿਲ ਹਸਪਤਾਲ ਦੇ ਐੱਸ.ਐੱਮ.ਓ (SMO) ਨੇ ਕਿਹਾ ਕਿ ਇਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ ਇਹ ਇਲਾਜ ਲਈ ਹਸਪਤਾਲ ਵੀ ਆਉਂਦੀ ਸੀ। ਜਾਣਕਾਰੀ ਮੁਤਾਬਿਕ ਇਸਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। 





 





Related Post