ਮਸਕਟ ਚ ਫਸੀ ਔਰਤ 3 ਮਹੀਨਿਆਂ ਬਾਅਦ ਪਰਤੀ ਪੰਜਾਬ

ਪਿਛਲੇ 3 ਮਹੀਨਿਆਂ ਤੋਂ ਮਸਕਟ ਵਿੱਚ ਫਸੀ ਸਵਰਨਜੀਤ ਕੌਰ ਕੱਲ੍ਹ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ ਤਾਂ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਖ਼ੁਦ ਉਸ ਦਾ ਸਵਾਗਤ ਕਰਨ ਲਈ ਦਿੱਲੀ ਹਵਾਈ ਅੱਡੇ ’ਤੇ ਪੁੱਜੇ।

By  Jasmeet Singh March 29th 2023 02:56 PM

ਸੁਲਤਾਨਪੁਰ ਲੋਧੀ: ਪਿਛਲੇ 3 ਮਹੀਨਿਆਂ ਤੋਂ ਮਸਕਟ ਵਿੱਚ ਫਸੀ ਸਵਰਨਜੀਤ ਕੌਰ ਕੱਲ੍ਹ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ ਤਾਂ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਖ਼ੁਦ ਉਸ ਦਾ ਸਵਾਗਤ ਕਰਨ ਲਈ ਦਿੱਲੀ ਹਵਾਈ ਅੱਡੇ ’ਤੇ ਪੁੱਜੇ। 

ਮੋਗਾ ਸ਼ਹਿਰ ਦੀ ਵਸਨੀਕ ਸਵਰਨਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਉਸ ਦੀ ਪਤਨੀ 3 ਮਹੀਨਿਆਂ ਬਾਅਦ ਅੱਜ ਆਪਣੇ ਪਰਿਵਾਰ ਕੋਲ ਪੁੱਜ ਸਕੀ ਹੈ। ਉਸ ਨੇ ਦੱਸਿਆ ਕਿ ਟਰੈਵਲ ਏਜੰਟ ਉਸ ਦੀ ਪਤਨੀ ਸਵਰਨਜੀਤ ਕੌਰ ਨੂੰ ਦੁਬਈ ਵਿਚ ਘਰੇਲੂ ਕੰਮ ਕਰਨ ਦੇ ਬਹਾਨੇ ਮਸਕਟ ਲੈ ਗਿਆ ਸੀ।

ਸਵਰਨਜੀਤ ਕੌਰ ਨੇ ਦੱਸਿਆ ਕਿ ਘਰ ਦੀ ਆਰਥਿਕ ਤੰਗੀ ਕਾਰਨ ਉਹ 3 ਮਹੀਨੇ ਪਹਿਲਾਂ ਮਸਕਟ ਗਈ ਸੀ, ਉਸ ਦੀਆਂ 4 ਧੀਆਂ ਅਤੇ ਇਕ ਪੁੱਤਰ ਹੈ, ਉਸ ਕੋਲ ਘਰ ਵਾਪਸ ਜਾਣ ਲਈ ਵੀ ਪੈਸੇ ਨਹੀਂ ਸਨ। 

ਸਵਰਨਜੀਤ ਨੇ ਦੱਸਿਆ ਕਿ ਉੱਥੇ ਬਿਮਾਰ ਹੋਣ ਕਾਰਨ ਉਸ ਨੇ ਆਪਣੀ ਬੇਵਸੀ ਜ਼ਾਹਰ ਕੀਤੀ ਅਤੇ ਪੰਜਾਬ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਪਰ ਟਰੈਵਲ ਏਜੰਟ ਉਸ ਨੂੰ ਵਾਪਸ ਨਹੀਂ ਆਉਣ ਦੇ ਰਿਹਾ ਸੀ ਪਰ ਕਿਸੇ ਤਰ੍ਹਾਂ ਉਹ ਭਾਰਤੀ ਸਫ਼ਾਰਤਖਾਨੇ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਈ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮਹਿਲਾ ਦੇ ਪਤੀ ਕੁਲਦੀਪ ਸਿੰਘ ਨੇ ਚੰਡੀਗੜ੍ਹ ਸਥਿਤ ਐਡਵੋਕੇਟ ਗੁਰਬੇਜ ਸਿੰਘ ਰਾਹੀਂ ਸੰਪਰਕ ਕੀਤਾ, ਜਿਸ 'ਤੇ ਸੰਤ ਸੀਚੇਵਾਲ ਨੇ ਮਸਕਟ ਸਥਿਤ ਭਾਰਤੀ ਸਫ਼ਾਰਤਖਾਨੇ ਦੇ ਕਹਿਣ 'ਤੇ ਵਿਦੇਸ਼ ਮੰਤਰਾਲੇ ਰਾਹੀਂ ਉਨ੍ਹਾਂ ਦੀ ਮਦਦ ਕੀਤੀ ਅਤੇ ਟਿਕਟ ਦਾ ਖਰਚਾ ਚੁਕਾਇਆ। 

Related Post