International Women's Day: 300 ਔਰਤਾਂ ਨੇ ਲਾਲ ਸਾੜੀ ’ਚ ਚੰਡੀਗੜ੍ਹ ਕਲੱਬ ਤੋਂ ਲਗਾਈ ਦੌੜ, ਮੂਸੇਵਾਲਾ ਦੇ ਗੀਤਾਂ 'ਤੇ ਕੀਤਾ ਡਾਂਸ

ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰਨ ਕਲੱਬ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ’ਚ 300 ਦੇ ਕਰੀਬ ਔਰਤਾਂ ਨੇ ਚੰਡੀਗੜ੍ਹ ਕਲੱਬ ਨੇੜੇ ਦੌੜ ਲਗਾਈ।

By  Aarti March 12th 2023 04:03 PM

ਚੰਡੀਗੜ੍ਹ: ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰਨ ਕਲੱਬ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ’ਚ 300 ਦੇ ਕਰੀਬ ਔਰਤਾਂ ਨੇ ਚੰਡੀਗੜ੍ਹ ਕਲੱਬ ਨੇੜੇ ਦੌੜ ਲਗਾਈ। ਦੱਸ ਦਈਏ ਕਿ ਲਾਲ ਰੰਗ ਦੀਆਂ ਸਾੜੀਆਂ ਵਿੱਚ ਪਹੁੰਚੀਆਂ ਔਰਤਾਂ ਨੂੰ ਨਿਰਧਾਰਤ ਸਮੇਂ ਵਿੱਚ ਆਪਣੀ ਦੌੜ ਪੂਰੀ ਕਰਨੀ ਪਈ। 60 ਸਾਲ ਤੋਂ ਲੈ ਕੇ 5 ਸਾਲ ਤੱਕ ਦੀਆਂ ਔਰਤਾਂ ਨੇ ਹਿੱਸਾ ਲਿਆ। 


ਰਨ ਕਲੱਬ ਦੀ ਫਾਉਂਡਰ ਪਵੀਲਾ ਬਾਲੀ ਨੇ ਦੱਸਿਆ ਕਿ ਔਰਤਾਂ ਸੀਮਾਵਾਂ ਵਿੱਚ ਨਹੀਂ ਸਗੋਂ ਬੰਧਨਾਂ ਨੂੰ ਤੋੜਨ ਵਿੱਚ ਵਿਸ਼ਵਾਸ ਰੱਖਦੀਆਂ ਹਨ। ਇਸ ਦੇ ਨਾਲ ਹੀ ਕੁਝ ਭਰਮ ਜੋ ਲੋਕਾਂ ਦੀ ਸੋਚ 'ਤੇ ਭਾਰੂ ਹੁੰਦੇ ਹਨ, ਉਨ੍ਹਾਂ ਨੂੰ ਆਪਣੇ ਕੰਮ ਤੋਂ ਹਰ ਦਿਨ ਖਤਮ ਕਰਨ ਵੱਲੋਂ ਵਧਦੇ ਰਹਿੰਦੇ ਹਨ। ਹੁਣ ਜਦੋਂ ਸਾੜੀ ਪਾਏ ਹੋਏ ਮਹਿਲਾ ਦੀ ਤਸਵੀਰ ਮਨ ’ਚ ਆਉਂਦੀ ਹੈ ਤਾਂ ਇਕ ਬਹੁਤ ਹੀ ਸ਼ਾਨਦਾਰ ਚਿੱਤਰ ਬਣ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਸੈਕਟਰ-1 ਚੰਡੀਗੜ੍ਹ ਕਲੱਬ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਦੌਰਾਨ 60 ਸਾਲ ਤੋਂ ਵੱਧ ਉਮਰ ਦੀਆਂ ਕੁਝ ਔਰਤਾਂ ਵੀ ਸੈਰ ਕਰਦੀਆਂ ਨਜ਼ਰ ਆਈਆਂ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਦੌੜ ਦਾ ਮੁਕਾਬਲਾ ਪੰਜ ਕਿਲੋਮੀਟਰ ਤੱਕ ਦਾ ਸੀ, ਜੋ ਕੈਪੀਟਲ ਕੰਪਲੈਕਸ ਤੋਂ ਸ਼ੁਰੂ ਹੋ ਕੇ ਸੁਖਨਾ ਝੀਲ ਵਿਖੇ ਸਮਾਪਤ ਹੋਇਆ।

ਇਹ ਵੀ ਪੜ੍ਹੋ: ਧਰਨਿਆਂ-ਮੁਜ਼ਾਹਰਿਆਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਮਾਮਲਾ, 16 ਮੈਂਬਰੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਰਿਪੋਰਟ

Related Post