Yoga Day 2026 : ਛੋਟੀ ਉਮਰੇ ਵੱਡੀਆਂ ਪੁਲਾਂਘਾਂ; 18 ਵਿਸ਼ਵ ਰਿਕਾਰਡਾਂ ਨਾਲ ਯੋਗਾ ਚ 8 ਸਾਲਾ ਛਾਈ ਵਾਣੀਆ ਸ਼ਰਮਾ

Vaniya Sharma Yoga Day Special : ਵਾਣੀਆ ਸ਼ਰਮਾ ਨੂੰ ਉਹਨਾਂ ਦੇ ਪਿਤਾ ਨੇ ਦੋ ਸਾਲ ਦੀ ਉਮਰ ਵਿੱਚ ਕਰੋਨਾ ਦੌਰਾਨ ਉਸ ਨੂੰ ਯੋਗਾ ਸਿਖਾਉਣਾ ਸ਼ੁਰੂ ਕੀਤਾ ਤਾਂ ਅੱਜ ਉਹ ਇਸ ਮੁਕਾਮ ਤੇ ਪਹੁੰਚ ਗਈ ਹੈ ਕਿ ਉਸਦੇ ਮਾਤਾ-ਪਿਤਾ ਦੀ ਪਛਾਣ ਉਸਦੇ ਨਾਮ ਨਾਲ ਹੋਣ ਲੱਗੀ।

By  KRISHAN KUMAR SHARMA June 21st 2026 05:34 PM -- Updated: June 21st 2026 05:38 PM

Vaniya Sharma Yoga Day Special : ਅੱਜ ਪੂਰੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਮੌਕੇ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ 8 ਸਾਲ ਦੀ ਬੱਚੀ ਨਾਲ ਮਿਲਾਉਣ ਜਾ ਰਹੇ ਹਾਂ, ਜਿਸਨੇ ਛੋਟੀ ਉਮਰ ਵਿੱਚ ਵੱਡਾ ਮੁਕਾਮ ਹਾਸਿਲ ਕੀਤਾ ਹੈ। ਵਾਣੀਆ ਸ਼ਰਮਾ ਨੇ ਯੋਗਾ ਦੌਰਾਨ 18 ਵਿਸ਼ਵ ਰਿਕਾਰਡ ਕਾਇਮ ਕੀਤੇ ਹਨ, ਜਿਸ ਕਰਕੇ ਉਸਦੀ ਦੇਸ਼ ਭਰ ਵਿੱਚ ਵੱਖਰੀ ਪਛਾਣ ਹੈ। (Yoga Day 2026)

ਵਾਣੀਆ ਦੀ ਪ੍ਰਾਪਤੀ ਪਿੱਛੇ ਪਿਤਾ ਦਾ ਹੱਥ

ਵਾਣੀਆ ਸ਼ਰਮਾ ਦੇ ਮਾਤਾ-ਪਿਤਾ ਵੀ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਨਜ਼ਰ ਆ ਰਹੇ ਹਨ ਅਤੇ ਉਸਦੀ ਇਸ ਪ੍ਰਾਪਤੀ ਪਿੱਛੇ ਵੀ ਉਸਦੇ ਪਿਤਾ ਦਾ ਸਭ ਤੋਂ ਵੱਡਾ ਹੱਥ ਹੈ ਕਿਉਂਕਿ ਵਾਣੀਆ ਸ਼ਰਮਾ ਨੂੰ ਉਹਨਾਂ ਦੇ ਪਿਤਾ ਨੇ ਦੋ ਸਾਲ ਦੀ ਉਮਰ ਵਿੱਚ ਕਰੋਨਾ ਦੌਰਾਨ ਉਸ ਨੂੰ ਯੋਗਾ ਸਿਖਾਉਣਾ ਸ਼ੁਰੂ ਕੀਤਾ ਤਾਂ ਅੱਜ ਉਹ ਇਸ ਮੁਕਾਮ ਤੇ ਪਹੁੰਚ ਗਈ ਹੈ ਕਿ ਉਸਦੇ ਮਾਤਾ-ਪਿਤਾ ਦੀ ਪਛਾਣ ਉਸਦੇ ਨਾਮ ਨਾਲ ਹੋਣ ਲੱਗੀ।

ਵਾਣੀਆ ਸ਼ਰਮਾ ਨੇ ਵੱਖ-ਵੱਖ ਜਗ੍ਹਾ ਯੋਗਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਫਾਸਟ ਫੂਡ ਨਾ ਖਾਣ ਅਤੇ ਚੰਗੀ ਸਿਹਤ ਰੱਖਣ ਦਾ ਸੁਨੇਹਾ ਵੀ ਦਿੱਤਾ ਹੈ। ਵਾਣੀਆ ਸ਼ਰਮਾ ਨੂੰ ਕਈ ਅਦਾਰਿਆਂ ਵੱਲੋਂ ਬ੍ਰਾਂਡ ਅੰਬੈਸਡਰ ਵੀ ਬਣਾਇਆ ਗਿਆ ਹੈ।

ਵਾਣੀਆ ਸ਼ਰਮਾ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬਠਿੰਡਾ ਵਿਖੇ ਪੁੱਜੇ, ਜਿਨ੍ਹਾਂ ਦਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਵਾਣੀਆਂ ਸ਼ਰਮਾ ਹੋਰਨਾ ਲੋਕਾਂ ਲਈ ਪ੍ਰੇਰਨਾ ਸਰੋਤ ਹੈ।

Related Post