Ludhiana Robbery : ਲੁਧਿਆਣਾ 'ਚ ਕਾਰੋਬਾਰੀ ਦੇ ਘਰ ਵੱਡੀ ਲੁੱਟ, 1.5 ਕਿੱਲੋ ਸੋਨੇ ਸਮੇਤ 8 ਲੱਖ ਦੀ ਨਕਦੀ 'ਤੇ ਹੱਥ ਸਾਫ਼, ਘਰ 'ਚ ਸਨ 3 ਨੌਕਰਾਣੀਆਂ
Ludhiana Robbery : ਲੁਧਿਆਣਾ ਵਿਖੇ ਇੱਕ ਕਾਰੋਬਾਰੀ ਦੇ ਘਰ ਵੱਡੀ ਲੁੱਟ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਪੋਤੇ ਦੇ ਜਨਮ ਦਿਨ ਲਈ ਵਿਦੇਸ਼ ਗਿਆ ਗਿਆ ਹੋਇਆ ਸੀ, ਜਿਸ ਪਿੱਛੋਂ ਘਰ ਵਿੱਚ 3 ਨੌਕਰਾਣੀਆਂ ਸਨ। ਇਹ ਵੀ ਪਤਾ ਲੱਗਿਆ ਹੈ ਕਿ ਲੁਟੇਰੇ, ਨੌਕਰਾਣੀਆਂ ਨੂੰ ਬੇਹੋਸ਼ ਕਰਕੇ ਡੇਢ ਕਿਲੋ ਦੇ ਲਗਭਗ ਸੋਨਾ ਅਤੇ ਵੱਡੀ ਪੱਧਰ 'ਤੇ ਕੈਸ਼ ਚੋਰੀ ਕਰਕੇ ਲੈ ਗਏ ਹਨ।
ਰਾਜਗੁਰੂ ਨਗਰ ਦੇ ਰਹਿਣ ਵਾਲੇ ਗਾਰਮੇਂਟ ਕਾਰੋਬਾਰੀ ਰਾਜਿੰਦਰ ਸਿੰਘ ਧਵਨ ਆਪਣੇ ਪੋਤੇ ਦਾ ਜਨਮਦਿਨ ਮਨਾਉਣ ਲਈ ਪਰਿਵਾਰ ਸਮੇਤ ਥਾਈਲੈਂਡ ਗਏ ਸੀ। ਪਿੱਛੋਂ ਉਹਨਾਂ ਦੇ ਵੱਡੀ ਵਾਰਦਾਤ ਹੋ ਗਈ, ਘਰ ਵਿੱਚ ਤਿੰਨ ਨੌਕਰਾਣੀਆਂ ਮੌਜੂਦ ਸੀ ਜਿਹਨਾ ਨੂੰ ਬੇਹੋਸ਼ ਕਰਕੇ ਲੱਖਾਂ ਦੇ ਗਹਿਣੇ ਤੇ ਕੈਸ਼ ਅਤੇ ਸਮਾਨ ਲੁੱਟ ਲਿਆ ਗਿਆ, ਤਿੰਨੋ ਨੌਕਰਾਣੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਥਾਣਾ ਸਰਾਭਾ ਨਗਰ ਪੁਲਿਸ ਨੇ ਨਾਮਾਲੂਮ ਦੋਸ਼ੀਆਂ ਤੇ FIR ਨੰਬਰ 174 ਦਰਜ ਕਰ ਲਈ ਹੈ। ਰਾਜਿੰਦਰ ਸਿੰਘ ਧਵਨ ਵੱਲੋਂ ਕਰਵਾਈ FIR ਮੁਤਾਬਕ ਕਰੀਬ ਡੇਢ ਕਿੱਲੋ ਸੋਨਾ, 8 ਲੱਖ ਦੇ ਕਰੀਬ ਕੈਸ਼ ਅਤੇ ਹੋਰ ਮਹਿੰਗਾ ਸਮਾਨ ਚੋਰੀ ਹੋਇਆ ਹੈ। ਲੁਟੇਰੇ ਇੰਨੇ ਸ਼ਾਤਰ ਸੀ ਕਿ ਜਾਂਦੇ ਹੋਏ ਘਰ ਲੱਗੇ ਕੈਮਰਿਆਂ ਦਾ DVR ਵੀ ਨਾਲ ਲੈ ਗਏ।
ਪੀੜਤ ਨੇ ਦੱਸਿਆ ਕਿ ਬਦਮਾਸ਼ ਲੁਟੇਰਿਆਂ ਨੇ ਬੜੀ ਹੀ ਸਾਵਧਾਨੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਘਰ ਵਿੱਚ ਮੌਜੂਦ ਤਿੰਨ ਨੌਕਰਾਣੀਆਂ ਦੇ ਖਾਣੇ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਦਿੱਤੀ ਸੀ। ਸੀਸੀਟੀਵੀ ਫੁਟੇਜ ਦੇ ਅਨੁਸਾਰ, ਸ਼ੱਕੀ ਰਾਤ 10:55 ਵਜੇ ਘਰ ਵਿੱਚ ਦਾਖਲ ਹੋਏ। ਨਸ਼ੇ ਦਾ ਪ੍ਰਭਾਵ ਇੰਨਾ ਤੇਜ਼ ਸੀ ਕਿ ਅਗਲੇ ਦਿਨ ਦੁਪਹਿਰ 12:30 ਵਜੇ ਦੇ ਕਰੀਬ ਨੌਕਰਾਣੀਆਂ ਨੂੰ ਹੋਸ਼ ਆਇਆ।
ਜਦੋਂ ਉਹ ਜਾਗੀਆਂ ਅਤੇ ਘਰ ਦਾ ਸਮਾਨ ਖਿਲਰਿਆ ਹੋਇਆ ਦੇਖਿਆ ਤਾਂ ਉਹ ਘਬਰਾ ਗਈਆਂ ਅਤੇ ਗੁਆਂਢੀ ਦੇ ਫ਼ੋਨ ਰਾਹੀਂ ਪਰਿਵਾਰ ਨੂੰ ਸੂਚਿਤ ਕੀਤਾ। ਐਫਆਈਆਰ ਦੇ ਅਨੁਸਾਰ, ਡਰਾਈਵਰ ਵਿੱਕੀ ਅਤੇ ਨੌਕਰਾਣੀ ਰੇਖਾ ਨੇ ਫ਼ੋਨ 'ਤੇ ਦੱਸਿਆ ਕਿ ਕੁਝ ਅਣਪਛਾਤੇ ਲੋਕ ਜ਼ਬਰਦਸਤੀ ਘਰ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਕੁਝ ਖੁਆ ਕੇ ਬੇਹੋਸ਼ ਕਰ ਦਿੱਤਾ। ਜਦੋਂ ਪਰਿਵਾਰ ਘਰ ਵਾਪਸ ਆਇਆ ਤਾਂ ਤਿੰਨੋਂ ਨੌਕਰਾਣੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਡਰਾਈਵਰ ਘਰ ਦੇ ਬਾਹਰ ਬੈਠਾ ਸੀ।
ਸੀਸੀਟੀਵੀ 'ਚ ਕੈਦ ਹੋਏ ਦੋ ਸ਼ੱਕੀ
ਅਪਰਾਧ ਕਰਨ ਤੋਂ ਬਾਅਦ, ਚਲਾਕ ਚੋਰਾਂ ਨੇ ਘਰ ਦੇ ਅੰਦਰ ਲੱਗੇ ਕੈਮਰਿਆਂ ਤੋਂ ਡੀਵੀਆਰ ਲੈ ਲਿਆ (ਜਿਸਦਾ ਐਫਆਈਆਰ ਵਿੱਚ ਸਪੱਸ਼ਟ ਤੌਰ 'ਤੇ ਜ਼ਿਕਰ ਹੈ)। ਹਾਲਾਂਕਿ, ਇਲਾਕੇ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਦੋ ਸ਼ੱਕੀ ਕੈਦ ਹੋ ਗਏ ਹਨ। ਉਨ੍ਹਾਂ ਦੀ ਦਿੱਖ ਦੇ ਆਧਾਰ 'ਤੇ, ਦੋਵੇਂ ਸ਼ੱਕੀ ਨੇਪਾਲੀ ਮੂਲ ਦੇ ਜਾਪਦੇ ਹਨ।
- PTC NEWS