ਕਬੱਡੀ ਕੋਚ ਨੌਜਵਾਨ ਨੂੰ ਮਨੀਲਾ 'ਚ ਗੋਲੀਆਂ ਮਾਰ ਕੇ ਕੀਤਾ ਕਤਲ

By  Pardeep Singh January 3rd 2023 09:03 PM

ਮੋਗਾ : ਮੋਗਾ ਦੇ ਪਿੰਡ ਪੱਖਰ ਵੱਢ ਦਾ ਕਬੱਡੀ ਕੋਚ ਨੂੰ ਫਿਲਪੀਨ ਦੀ ਰਾਜਧਾਨੀ ਮਨੀਲਾ ਵਿੱਚ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਹੈ। ਨੌਜਵਾਨ ਦੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਗੁਰਪ੍ਰੀਤ ਸਿੰਘ ਪੁੱਤਰ ਸਤਵੰਤ ਸਿੰਘ ਪਿੰਡ ਪੱਖਰਵੱਢ ਕਰੀਬ 5 ਸਾਲ ਮਨੀਲਾ ਗਿਆ ਸੀ।  ਨੌਜਵਾਨ ਖਿਡਾਰੀਆਂ ਨੂੰ ਕਬੱਡੀ ਦੀ ਕੋਚਿੰਗ ਵੀ ਦਿੰਦਾਂ ਸੀ। ਗੁਰਪ੍ਰੀਤ ਸਿੰਘ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਉਸਦੀ ਅਣਪਛਾਤੇ ਹਮਲਾਂਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।  

ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਮਾਪਿਆ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰ ਦੀ ਮਦਦ ਲਈ ਅੱਗੇ ਆਵੇ। ਦੱਸ ਦੇਈਏ ਕਿ ਮਨੀਲਾ ਵਿੱਚ ਪੰਜਾਬੀਆਂ ਦੇ ਪਹਿਲਾਂ ਵੀ ਕਤਲ ਕੀਤੇ ਜਾਂਦੇ ਸਨ।

Related Post