Ferozepur News : Cricket ਖੇਡਦੇ ਸਮੇਂ ਮੰਡੇ ਦੇ ਨਿਕਲੇ ਸਾਹ, ਛੱਕਾ ਲਗਾਉਣ ਤੋਂ ਬਾਅਦ ਪਿੱਚ ਤੇ ਡਿੱਗਿਆ, ਦੇਖੋ ਵੀਡੀਓ

Ferozepur News : ਫਿਰੋਜ਼ਪੁਰ ਦੇ ਗੁਰੂ ਸਹਾਏ ਵਿੱਚ ਕ੍ਰਿਕਟ ਖੇਡਦੇ ਸਮੇਂ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਸੀ। ਉਹ ਅਚਾਨਕ ਖੇਡ ਦੌਰਾਨ ਡਿੱਗ ਪਿਆ। ਗਰਾਊਂਡ 'ਚ ਮੌਜੂਦ ਖਿਡਾਰੀਆਂ ਨੇ ਤੁਰੰਤ ਉਸਦੀ ਮਦਦ ਕੀਤੀ ਅਤੇ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਹੋਸ਼ ਨਹੀਂ ਆਇਆ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ

By  Shanker Badra June 29th 2025 02:20 PM -- Updated: June 29th 2025 02:45 PM

Ferozepur News : ਫਿਰੋਜ਼ਪੁਰ ਦੇ ਗੁਰੂ ਸਹਾਏ ਵਿੱਚ ਕ੍ਰਿਕਟ ਖੇਡਦੇ ਸਮੇਂ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਸੀ। ਉਹ ਅਚਾਨਕ ਖੇਡ ਦੌਰਾਨ ਡਿੱਗ ਪਿਆ। ਗਰਾਊਂਡ 'ਚ ਮੌਜੂਦ ਖਿਡਾਰੀਆਂ ਨੇ ਤੁਰੰਤ ਉਸਦੀ ਮਦਦ ਕੀਤੀ ਅਤੇ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਹੋਸ਼ ਨਹੀਂ ਆਇਆ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ।

ਛੱਕਾ ਲਗਾਉਣ ਤੋਂ ਬਾਅਦ ਪਿੱਚ 'ਤੇ ਡਿੱਗਿਆ ਨੌਜਵਾਨ 

ਜਾਣਕਾਰੀ ਅਨੁਸਾਰ ਇਹ ਘਟਨਾ ਫਿਰੋਜ਼ਪੁਰ ਦੇ ਗੁਰੂ ਸਹਾਏ ਦੇ ਡੀਏਵੀ ਸਕੂਲ ਦੇ ਗਰਾਊਂਡ ਵਿੱਚ ਵਾਪਰੀ। ਹਰਜੀਤ ਸਿੰਘ ਉੱਥੇ ਕ੍ਰਿਕਟ ਖੇਡਣ ਗਿਆ ਸੀ। ਖੇਡਦੇ ਸਮੇਂ ਉਸਨੇ ਇੱਕ ਸ਼ਾਨਦਾਰ ਛੱਕਾ ਲਗਾਇਆ। ਫਿਰ ਉਹ ਕ੍ਰੀਜ਼ 'ਤੇ ਕਿਸੇ ਹੋਰ ਖਿਡਾਰੀ ਨਾਲ ਗੱਲ ਕਰਨ ਲਈ ਅੱਗੇ ਵਧਿਆ।

ਗੱਲਾਂ ਕਰਦੇ ਹੋਏ ਉਹ ਬੈਠਣ ਲੱਗਾ ਅਤੇ ਫਿਰ ਅਚਾਨਕ ਜ਼ਮੀਨ 'ਤੇ ਡਿੱਗ ਗਿਆ। ਸਾਥੀ ਖਿਡਾਰੀ ਤੁਰੰਤ ਉਸਨੂੰ ਚੁੱਕਣ ਲਈ ਭੱਜੇ। ਸਾਰਿਆਂ ਨੇ ਪਹਿਲਾਂ ਉਸਦੇ ਜੁੱਤੇ ਉਤਾਰੇ ਅਤੇ ਫਿਰ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

 ਤਰਖਾਣ ਦਾ ਕੰਮ ਕਰਦਾ ਸੀ ਮ੍ਰਿਤਕ 

ਪਤਾ ਲੱਗਾ ਕਿ ਮ੍ਰਿਤਕ ਤਰਖਾਣ ਦਾ ਕੰਮ ਕਰਦਾ ਸੀ। ਉਹ ਬਹੁਤ ਕ੍ਰਿਕਟ ਖੇਡਦਾ ਸੀ। ਅੱਜ ਉਸਦਾ ਮੈਚ ਚੱਲ ਰਿਹਾ ਸੀ। ਇਸ ਦੌਰਾਨ ਉਸਦੇ ਦੋਸਤ ਉਸਦੀ ਵੀਡੀਓ ਬਣਾ ਰਹੇ ਸਨ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਹ ਇਸ ਤਰ੍ਹਾਂ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮਰ ਜਾਵੇਗਾ। ਇਹ ਪਹਿਲੀ ਵਾਰ ਨਹੀਂ ਹੈ, ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਵਿੱਚ ਅਜਿਹਾ ਕੁਝ ਹੋਇਆ ਸੀ, ਜਦੋਂ ਕ੍ਰਿਕਟ ਖੇਡਦੇ ਸਮੇਂ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

Related Post