Wooden Bike Video : ਲੱਕੜ ਦਾ ਮੋਟਰਸਾਈਕਲ ! ਵੇਖੋ ਨੌਜਵਾਨ ਦੀ ਕਲਾਕਾਰੀ, ਲੋਕ ਬੋਲੇ - ਹੁਣ bIKE ਵੀ ਈਕੋ-ਫ਼੍ਰੈਂਡਲੀ

Wooden Modified Bike Video : ਲੱਕੜ ਨਾਲ ਬਣਿਆ ਇਹ ਮੋਟਰਸਾਈਕਲ ਆਪਣੇ ਆਪ ਵਿੱਚ ਹੀ ਖਾਸ ਕਲਾ ਦਾ ਨਮੂਨਾ ਹੈ, ਜੋ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣ ਗਿਆ ਹੈ। ਹਲਕੇ ਭੂਰੇ ਅਤੇ ਪਾਲਿਸ਼ ਕੀਤੀ ਲੱਕੜ ਤੋਂ ਬਣੀ ਇਸ ਬਾਈਕ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਸ ਨੂੰ ਚਲਾਉਣ ਦੇ ਸੁਪਨੇ ਦੇਖਣ ਲੱਗ ਪਵੇਗਾ।

By  KRISHAN KUMAR SHARMA April 17th 2025 05:25 PM -- Updated: April 17th 2025 05:27 PM

Wood Motorcycle : ਨੌਜਵਾਨਾਂ ਦਾ ਮੋਟਰਸਾਈਕਲਾਂ ਪ੍ਰਤੀ ਅਥਾਹ ਸ਼ੌਕ ਕਿਸੇ ਤੋਂ ਲੁਕਿਆ ਨਹੀਂ ਹੈ। ਸਿਰਫ਼ ਇੱਕ ਮੋਟਰਸਾਈਕਲ ਹੀ ਹੈ, ਜੋ ਹਰ ਯਾਤਰਾ ਵਿੱਚ ਉਸਦੇ ਨਾਲ ਹੁੰਦੀ ਹੈ। ਇਸੇ ਲਈ ਨੌਜਵਾਨ ਆਪਣੀਆਂ ਮੋਟਰਸਾਈਕਲਾਂ ਨੂੰ ਦੁਲਹਨ ਵਾਂਗ ਸਜਾਉਂਦੇ ਹਨ। ਤੁਸੀਂ ਕਈ ਅਜਿਹੇ ਨੌਜਵਾਨ ਵੀ ਵੇਖੇ ਹੋਣਗੇ, ਜਿਹੜੇ ਮੋਟਰਸਾਈਕਲ ਨੂੰ ਕੁੱਝ ਵੱਖਰੇ ਹੀ ਢੰਗ ਵਿੱਚ ਢਾਲ ਦਿੰਦੇ ਹਨ। ਅਜਿਹੀ ਹੀ ਅਨੋਖੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਨੌਜਵਾਨ ਨੇ ਆਪਣੀ ਬਾਈਕਲ ਨੂੰ ਅਜਿਹਾ ਮੋਡੀਫਾਈ ਕੀਤਾ ਕਿ ਇਸ ਨੂੰ ਲੱਕੜ ਦਾ ਹੀ ਬਣਾ ਦਿੱਤਾ।

ਲੱਕੜ ਨਾਲ ਤਿਆਰ ਕੀਤਾ ਮੋਟਰਸਾਈਕਲ

ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਨੇ ਲੱਕੜ ਨਾਲ ਮੋਟਰਸਾਈਕਲ ਮੋਡੀਫਾਈ ਕੀਤਾ ਹੈ। ਲੱਕੜ ਨਾਲ ਬਣਿਆ ਇਹ ਮੋਟਰਸਾਈਕਲ ਆਪਣੇ ਆਪ ਵਿੱਚ ਹੀ ਖਾਸ ਕਲਾ ਦਾ ਨਮੂਨਾ ਹੈ, ਜੋ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣ ਗਿਆ ਹੈ। ਹਲਕੇ ਭੂਰੇ ਅਤੇ ਪਾਲਿਸ਼ ਕੀਤੀ ਲੱਕੜ ਤੋਂ ਬਣੀ ਇਸ ਬਾਈਕ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਸ ਨੂੰ  ਚਲਾਉਣ ਦੇ ਸੁਪਨੇ ਦੇਖਣ ਲੱਗ ਪਵੇਗਾ।

ਇਸ ਬਾਈਕ ਦੇ ਅਗਲੇ ਹਿੱਸੇ, ਤੇਲ ਟੈਂਕ, ਮਡਗਾਰਡ ਆਦਿ ਨੂੰ ਲੱਕੜ ਨਾਲ ਤਿਆਰ ਕੀਤਾ ਗਿਆ ਹੈ। ਇਹ ਦੇਖਣ ਵਿੱਚ ਲੱਕੜ ਦੀ ਬਣੀ ਖਿਡੌਣੇ ਵਾਲੀ ਮੋਟਰਸਾਈਕਲ ਵਰਗੀ ਲੱਗਦੀ ਹੈ, ਪਰ ਜਦੋਂ ਇਹ ਸੜਕ 'ਤੇ ਚੱਲਦੀ ਹੈ, ਤਾਂ ਦੇਖਣ ਵਾਲੇ ਹੈਰਾਨ ਰਹਿ ਜਾਣਗੇ।

ਇਸ ਬਾਈਕ ਦੇਖਣ ਵਾਲਿਆਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਹਨ

ਇੱਕ ਯੂਜ਼ਰ ਨੇ ਬਾਈਕ 'ਤੇ ਲਿਖਿਆ ਹੈ, 'ਭਰਾ, ਬਹੁਤ ਵਧੀਆ ਬਾਈਕ, ਪਰ ਇਸਨੂੰ ਮੀਂਹ ਤੋਂ ਸੁਰੱਖਿਅਤ ਰੱਖੋ'। ਇੱਕ ਹੋਰ ਯੂਜ਼ਰ ਲਿਖਦਾ ਹੈ, 'ਇੱਥੇ ਬਹੁਤ ਸਾਰੇ ਆਰਟਿਸਟ ਲੋਕ ਹਨ।'

ਤੀਜਾ ਯੂਜ਼ਰ ਨੇ ਕਿਹਾ, 'ਭਰਾ, ਆਰਡਰ ਦੇਣ ਲਈ ਕਿਰਪਾ ਕਰਕੇ ਆਪਣਾ ਨੰਬਰ ਸਾਂਝਾ ਕਰੋ।' ਇੱਕ ਹੋਰ ਨੇ ਲਿਖਿਆ, 'ਵਾਹ, ਸ਼ਾਨਦਾਰ, ਸੁਪਰ ਟੈਲੇਂਟ, ਬਹੁਤ ਹੀ ਸ਼ਾਨਦਾਰ'। ਇਸ ਵੀਡੀਓ ਨੂੰ ਹੁਣ ਤੱਕ 50 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

Related Post