Amritsar News : ਬੁਆਏ ਫਰੈਂਡ ਨਾਲ ਆਈ ਲੜਕੀ ਨੂੰ ਉਸਦੇ ਪ੍ਰੇਮੀ ਨੇ ਹੀ ਦਿੱਤਾ ਧੋਖਾ , ਹੋਟਲ ਚ ਲਿਜਾ ਦੋਸਤਾਂ ਨੇ ਕੀਤਾ ਗੈਂਗਰੇਪ

Amritsar News : ਅੰਮ੍ਰਿਤਸਰ 'ਚ ਇੱਕ ਲੜਕੀ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਤੋਂ ਆਪਣੇ ਬੁਆਏ ਫਰੈਂਡ ਨਾਲ ਆਈ ਲੜਕੀ ਨੂੰ ਉਸ ਦੇ ਆਸ਼ਿਕ ਨੇ ਧੋਖਾ ਦਿੱਤਾ ਅਤੇ ਆਪਣੇ ਦੋਸਤਾਂ ਦੇ ਹਵਾਲੇ ਕਰ ਦਿੱਤਾ

By  Shanker Badra May 6th 2025 01:42 PM

Amritsar News : ਅੰਮ੍ਰਿਤਸਰ 'ਚ ਇੱਕ ਲੜਕੀ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਤੋਂ ਆਪਣੇ ਬੁਆਏ ਫਰੈਂਡ ਨਾਲ ਆਈ ਲੜਕੀ ਨੂੰ ਉਸ ਦੇ ਆਸ਼ਿਕ ਨੇ ਧੋਖਾ ਦਿੱਤਾ ਅਤੇ ਆਪਣੇ ਦੋਸਤਾਂ ਦੇ ਹਵਾਲੇ ਕਰ ਦਿੱਤਾ। 

ਜਾਣਕਾਰੀ ਮੁਤਾਬਕ ਬੁਆਏ ਫਰੈਂਡ ਦੇ 2 ਦੋਸਤਾਂ ਤੇ ਹੋਟਲ ਦੇ ਸਟਾਫ ਨੇ ਦੇਰ ਰਾਤ ਤੱਕ ਲੜਕੀ ਨਾਲ ਬਲਾਤਕਾਰ ਕੀਤਾ ਹੈ। ਇਹ ਲੜਕੀ ਕਿਸੇ ਤਰ੍ਹਾਂ ਦਰਿੰਦਿਆਂ ਦੇ ਚੁੰਗਲ ਵਿਚੋਂ ਨਿਕਲੀ ਅਤੇ ਆਟੋ ਵਾਲੇ ਨਿਹੰਗ ਸਿੰਘ ਕੋਲ ਪਹੁੰਚੀ। ਜਿਸ ਮਗਰੋਂ ਪੀੜਿਤਾ ਦਾ ਆਟੋ ਵਾਲੇ ਨਿਹੰਗ ਸਿੰਘ ਨੇ ਸਾਥ ਦਿੱਤਾ।

ਭਾਈ ਪਰਮਜੀਤ ਸਿੰਘ ਅਕਾਲੀ ਨੇ ਮੌਕੇ 'ਤੇ ਪਹੁੰਚ ਕੇ ਪੁਲਿਸ ਬੁਲਾ ਲਈ ਅਤੇ ਪੁਲਿਸ ਨੇ ਕਰਵਾਈ ਆਰੰਭ ਦਿੱਤੀ ਹੈ। ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related Post