Chandigarh ਦੇ ਸੈਕਟਰ 9 ਚ ਜ਼ਿੰਮ ਕੇ ਬਾਹਰ ਚੱਲੀਆਂ ਗੋਲੀਆਂ; ਇੱਕ ਨੌਜਵਾਨ ਦੀ ਹੋਈ ਮੌਤ
ਚੰਡੀਗੜ੍ਹ ਦੇ ਸੈਕਟਰ 9 ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਜਿੰਮ ਤੋਂ ਬਾਹਰ ਨਿਕਲਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਲਗਾਤਾਰ ਦੂਜੇ ਦਿਨ ਗੋਲੀਬਾਰੀ ਨਾਲ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਹੈ।
Aarti
March 18th 2026 01:15 PM --
Updated:
March 18th 2026 03:48 PM
Chandigarh News : ਚੰਡੀਗੜ੍ਹ ’ਚ 20 ਘੰਟਿਆਂ ਦੇ ਅੰਦਰ ਮੁੜ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੈਕਟਰ 9 ਵਿੱਚ ਇੱਕ ਪ੍ਰਾਪਰਟੀ ਡੀਲਰ ਦੀ ਜਿੰਮ ਤੋਂ ਬਾਹਰ ਨਿਕਲਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਲਗਾਤਾਰ ਦੂਜੇ ਦਿਨ ਗੋਲੀਬਾਰੀ ਨਾਲ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਹੈ।
ਦੱਸ ਦਈਏ ਕਿ ਸੈਕਟਰ 9 ਦੇ ਮੱਧ ਮਾਰਗ 'ਤੇ ਹੇਅਰ ਮਾਸਟਰ ਸੈਲੂਨ ਦੇ ਸਾਹਮਣੇ ਇੱਕ ਨੌਜਵਾਨ ਨੂੰ ਪੰਜ ਤੋਂ ਛੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨੌਜਵਾਨ ਹੁਣੇ ਜਿੰਮ ਤੋਂ ਨਿਕਲਿਆ ਸੀ ਅਤੇ ਇੱਕ ਕਾਲੇ ਫਾਰਚੂਨਰ ਵਿੱਚ ਬੈਠਾ ਸੀ। ਅਣਪਛਾਤੇ ਹਮਲਾਵਰਾਂ ਵੱਲੋਂ ਉਸ 'ਤੇ ਅੱਠ ਤੋਂ ਦਸ ਗੋਲੀਆਂ ਚਲਾਈਆਂ ਗਈਆਂ।
ਪ੍ਰਾਪਰਟੀ ਡੀਲਰ ਸੀ ਮ੍ਰਿਤਕ
ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਚਰਨਪ੍ਰੀਤ ਨਾਗਰਾ ਵਜੋਂ ਹੋਈ ਹੈ, ਜੋ ਮੁੱਲਾਂਪੁਰ ਦੇ ਕੁੱਬਾਹੇੜੀ ਪਿੰਡ ਦਾ ਰਹਿਣ ਵਾਲਾ ਸੀ। ਨਾਗਰਾ ਇੰਸਟਾਗ੍ਰਾਮ 'ਤੇ ਵੀ ਮਸ਼ਹੂਰ ਸੀ ਅਤੇ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਗੋਲੀਬਾਰੀ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਗੈਂਗਸਟਰ ਲੱਕੀ ਪਟਿਆਲ ਨੇ ਲਈ ਜ਼ਿੰਮੇਵਾਰੀ
ਦੱਸ ਦਈਏ ਕਿ ਚੰਡੀਗੜ੍ਹ ’ਚ ਹੋਏ ਇਸ ਕਤਲ ਦੀ ਗੈਂਗਸਟਰ ਲੱਕੀ ਪਟਿਆਲ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ। ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲੱਕੀ ਪਟਿਆਲ ਨੇ ਕਿਹਾ ਕਿ ਚੰਡੀਗੜ੍ਹ 9 ਸੈਕਟਰ ’ਚ ਚਰਨਪ੍ਰੀਤ ਨਾਗਰਾ ਦਾ ਜੋ ਕਤਲ ਹੋਇਆ ਹੈ ਇਸਦੀ ਜ਼ਿੰਮੇਵਾਰੀ ਉਹ ਲੈਂਦਾ ਹੈ। ਇਹ ਸਾਡੇ ਐਂਟੀ ਗਰੁੱਪ ਦਾ ਖਬਰੀ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੈਂਬਰਾਂ ਦੀ ਸੂਚਨਾ ਦਿੰਦਾ ਸੀ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ ਪਰ ਉਹ ਅਜਿਹਾ ਕਰਦਾ ਰਿਹਾ। ਬਾਕੀ ਜੋ ਮੁਹਾਲੀ ’ਚ ਗੁਰਿੰਦਰ ਦਾ ਕਤਲ ਹੋਇਆ ਸੀ ਉਸ ’ਚ ਵੀ ਇਸਦਾ ਹੀ ਹੱਥ ਸੀ। ਗੁਰਵਿੰਦਰ ਉਸ ਨੂੰ ਜਾਣਦਾ ਨਹੀਂ ਸੀ ਪਰ ਜੇ ਸਾਡੇ ਐਂਟੀ ਕੰਮ ਤਾਂ ਕੱਲੇ ਕੱਲੇ ਨੂੰ ਭਜਾ ਭਜਾ ਕੇ ਮਾਰਾਂਗੇ। ਹਾਲਾਂਕਿ ਇਸ ਪੋਸਟ ਦੀ ਪੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ।