Jagraon News : ਬਾਬਾ ਰੋਡੂ ਜੀ ਦੇ ਸਥਾਨ ਤੇ ਮੱਥਾ ਟੇਕਣ ਆਏ ਨੌਜਵਾਨਾਂ ਦੇ ਇੱਕ ਧੜੇ ਤੇ ਦੂਜੇ ਧੜੇ ਦੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ

Jagraon News : ਬੀਤੀ ਦੇਰ ਰਾਤ ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਵਿਖੇ ਬਾਬਾ ਰੋਡੂ ਜੀ ਦੇ ਸਥਾਨ 'ਤੇ ਮੱਥਾ ਟੇਕਣ ਆਏ ਨੌਜਵਾਨਾਂ ਦੇ ਇੱਕ ਗੁੱਟ 'ਤੇ ਦੂਜੇ ਗੁੱਟ ਦੇ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ। ਜਿਸ ਦੇ ਚਲਦੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਤੇ ਗੋਲੀਆਂ ਚਲਾਉਣ ਵਾਲੇ ਸਕਾਰਪੀਓ ਵਿੱਚ ਫਰਾਰ ਹੀ ਗਏ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ,ਜਿਥੋਂ ਉਸਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ

By  Shanker Badra December 5th 2025 01:04 PM

Jagraon News : ਬੀਤੀ ਦੇਰ ਰਾਤ ਜਗਰਾਓਂ ਦੇ ਪਿੰਡ ਕਾਉਂਕੇ ਕਲਾਂ ਵਿਖੇ ਬਾਬਾ ਰੋਡੂ ਜੀ ਦੇ ਸਥਾਨ 'ਤੇ ਮੱਥਾ ਟੇਕਣ ਆਏ ਨੌਜਵਾਨਾਂ ਦੇ ਇੱਕ ਗੁੱਟ 'ਤੇ ਦੂਜੇ ਗੁੱਟ ਦੇ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ। ਜਿਸ ਦੇ ਚਲਦੇ ਇੱਕ ਨੌਜਵਾਨ ਜ਼ਖਮੀ ਹੋ ਗਿਆ ਤੇ ਗੋਲੀਆਂ ਚਲਾਉਣ ਵਾਲੇ ਸਕਾਰਪੀਓ ਵਿੱਚ ਫਰਾਰ ਹੀ ਗਏ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ,ਜਿਥੋਂ ਉਸਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।

ਇਸ ਮੌਕੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਤੇ ਕੱਲ ਲੁਧਿਆਣਾ ਕੋਰਟ ਵਿਚ ਦੋ ਗਰੁੱਪਾਂ ਦੇ ਨੌਜਵਾਨਾਂ ਦੀ ਤਰੀਕ ਸੀ ਤੇ ਉਥੇ ਹੀ ਇਨ੍ਹਾਂ ਦੋਵੇਂ ਗਰੁੱਪਾਂ ਦੀ ਆਪਸ ਵਿੱਚ ਬਹਿਸ ਹੋਈ ਸੀ ਤੇ ਇਹੀ ਬਹਿਸ ਦਾ ਨਤੀਜਾ ਕੱਲ ਰਾਤ ਇਕ ਗਰੁੱਪ ਵਲੋਂ ਦੂਜੇ ਗਰੁੱਪ ਤੇ ਗੋਲੀਆਂ ਚਲਾਉਣ ਦੇ ਰੂਪ ਵਿਚ ਸਾਹਮਣੇ ਆਇਆ। ਹਾਲਾਂਕਿ ਜਖਮੀ ਨੌਜਵਾਨ ਹੋਸ਼ ਵਿੱਚ ਸੀ ਤੇ ਗੋਲੀ ਉਸਦੇ ਮੋਢੇ ਦੇ ਪਿਛਲੇ ਪਾਸੇ ਲੱਗੀ ਸੀ। 

ਇਸ ਮੌਕੇ ਜਖਮੀ ਨੌਜਵਾਨ ਲਵਕਰਨ ਸਿੰਘ ਨੇ ਕਿਹਾ ਕਿ ਉਹ ਬਾਬਾ ਰੋਡੂ ਜੀ ਦੇ ਸਥਾਨ 'ਤੇ ਮੱਥਾ ਟੇਕਣ ਆਇਆ ਸੀ ਤੇ ਜਦੋਂ ਉਹ ਵਾਪਿਸ ਜਾਣ ਲੱਗਿਆ ਤਾਂ ਸਕਾਰਪੀਓ 'ਤੇ ਕੁਝ ਨੌਜਵਾਨਾਂ ਨੇ ਉਸਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਜੋ ਗੱਡੀ 'ਤੇ ਵੱਜੀਆਂ ਤੇ ਇਕ ਗੋਲੀ ਉਸਦੇ ਵੱਜੀ। ਇਸ ਮੌਕੇ 'ਤੇ ਥਾਣਾ ਸਦਰ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਤੇ ਬਾਕੀ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post